www.sursaanjh.com > ਅੰਤਰਰਾਸ਼ਟਰੀ > ਪੂਰਵੀ ਸ਼ਰਮਾ ਨੇ ਇੱਕ ਵਾਰ ਫਿਰ ਵਿਦੇਸ਼ੀ ਧਰਤੀ ਤੇ ਚਮਕਾਇਆ ਇਲਾਕੇ ਦਾ ਨਾਮ 

ਪੂਰਵੀ ਸ਼ਰਮਾ ਨੇ ਇੱਕ ਵਾਰ ਫਿਰ ਵਿਦੇਸ਼ੀ ਧਰਤੀ ਤੇ ਚਮਕਾਇਆ ਇਲਾਕੇ ਦਾ ਨਾਮ 

ਚੰਡੀਗੜ੍ਹ 9 ਅਗਸਤ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਗੋਲੂ ਪਹਿਲਵਾਨ ਦੀ ਹੋਣਹਾਰ ਬੇਟੀ ਅਤੇ ਅਖਾੜਾ ਮੁੱਲਾਂਪੁਰ ਗਰੀਬਦਾਸ ਦੀ ਪਹਿਲਵਾਨ ਪੂਰਵੀ ਸ਼ਰਮਾ ਨੇ ਇੱਕ ਵਾਰ ਫਿਰ ਵਿਦੇਸ਼ੀ ਧਰਤੀ ਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਬੀਤੇ ਦਿਨੀਂ ਹਾਂਗਕਾਂਗ ਵਿਖੇ ਹੋਈ ਰੈਸਲਿੰਗ ਚੈਂਪੀਅਨਸ਼ਿਪ ਵਿੱਚ ਪੂਰਵੀ ਸ਼ਰਮਾ ਨੇ ਵਧੀਆ ਪ੍ਰਦਰਸ਼ਨ ਕਰਦਿਆਂ ਬ੍ਰਾਊਜ਼ ਮੈਡਲ ਹਾਸਲ ਕੀਤਾ ਹੈ। ਇਸ ਤੋਂ ਪਹਿਲਾਂ ਵੀ ਪੂਰਵੀ, ਵਿਦੇਸ਼ੀ ਧਰਤੀ ਤੇ ਪਹਿਲਵਾਨੀ ਕਰਦਿਆਂ ਗੋਲਡ ਮੈਡਲ ਹਾਸਲ ਕਰ ਚੁੱਕੀ ਹੈ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸਮਾਜ ਸੇਵੀ, ਖੇਡ ਪ੍ਰਮੋਟਰ ਅਤੇ ਦਾਸ ਐਸੋਸੀਏਟ ਦੇ ਸੰਚਾਲਕ ਤੇ ਭਾਜਪਾ ਜ਼ਿਲ੍ਹਾ ਖੇਡ ਸੈੱਲ ਪ੍ਰਧਾਨ ਤੇ ਪੂਰਵੀ ਦੇ ਤਾਇਆ ਜੀ  ਰਵੀ ਸ਼ਰਮਾ ਨੇ ਦੱਸਿਆ ਕਿ ਪੂਰਵੀ ਬੀਤੇ ਦਿਨੀਂ ਹਾਂਗਕਾਂਗ ਵਿਖੇ ਭਾਰਤੀ ਟੀਮ ਸਮੇਤ ਪਹਿਲਵਾਨੀ ਦੇ ਜੌਹਰ ਵਿਖਾ ਕੇ ਆਈ ਹੈ, ਜਿੱਥੇ ਉਸ ਨੇ ਅੰਡਰ 17 ਦੇ  69 ਕਿਲੋਗ੍ਰਾਮ ਵਰਗ ਦੇ ਮੁਕਾਬਲਿਆਂ ਵਿੱਚ ਹਿੱਸਾ ਲਿਆ।
ਉਨ੍ਹਾਂ ਦੱਸਿਆ ਕਿ ਉਸ ਦੇ ਲਗਭਗ ਚਾਰ ਰਾਉਂਡ ਵਿਦੇਸ਼ੀ ਰੈਸਲਰਾਂ ਨਾਲ ਹੋਏ, ਜਿਸ ਵਿੱਚ ਉਸ ਨੇ ਵਧੀਆ ਪ੍ਰਦਰਸ਼ਨ ਕੀਤਾ। ਪਰ ਆਖਰੀ ਗੇੜ ਦਾ ਮੁਕਾਬਲਾ ਭਾਰਤੀ ਪਹਿਲਵਾਨ ਨਾਲ ਹੀ ਹੋਇਆ, ਜਿਸ ਵਿੱਚ ਆਖ਼ਰੀ ਅੰਕ ਲੈਣ ਵਾਲੇ ਪਹਿਲਵਾਨ ਨੂੰ ਜੇਤੂ ਕਰਾਰ ਦਿੱਤਾ ਜਾਂਦਾ ਹੈ ਤੇ ਪੂਰਵੀ ਨੂੰ ਇਸ ਮੁਕਾਬਲੇ ਵਿੱਚ ਭਾਰਤੀ ਰੈਸਲਰ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਉਸ ਨੂੰ ਬ੍ਰਾਊਜ ਮੈਡਲ ਨਾਲ ਹੀ ਸੰਤੁਸ਼ਟ ਹੋਣਾ ਪਿਆ, ਪਰ ਉਸ ਨੇ ਜਿੰਨਾ ਵੀ ਪ੍ਰਦਰਸ਼ਨ ਕੀਤਾ ਬਾਕਮਾਲ ਰਿਹਾ, ਜਿਸ ਨੂੰ ਪੰਜਾਬ ਵਿੱਚ ਬੈਠੇ ਉਸ ਦੇ ਪਰਿਵਾਰ ਅਤੇ ਪ੍ਰਸੰਸਕਾਂ ਨੇ ਲਾਈਵ ਟੈਲੀਕਾਸਟ ਰਾਹੀਂ ਦੇਖਿਆ ਅਤੇ ਉਸ ਦੀ ਸ਼ਲਾਘਾ ਕੀਤੀ। ਇਸ ਮੌਕੇ  ਰਵੀ ਸ਼ਰਮਾ ਨੇ ਕਿਹਾ ਕਿ ਬੀਤੇ ਦਿਨੀਂ ਉਨ੍ਹਾਂ ਨੂੰ ਭਾਜਪਾ ਪਾਰਟੀ ਵੱਲੋਂ ਸਪੋਰਟਸ ਸੈੱਲ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਅਤੇ ਹੁਣ ਉਹ ਤਿੰਨ ਵਿਧਾਨ ਸਭਾ ਹਲਕਿਆਂ ਵਿਚ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਯਤਨਸ਼ੀਲ ਰਹਿਣਗੇ। ਇਸ ਮੌਕੇ ਉਨ੍ਹਾਂ ਤੋਂ ਇਲਾਵਾ ਮਿਰਜ਼ਾ ਮੁੱਲਾਂਪੁਰ, ਇਰਫਾਨ ਮੁੱਲਾਂਪੁਰ, ਅਰਵਿੰਦ ਪੁਰੀ, ਪ੍ਰਦੀਪ ਬਾਵਾ, ਜੇ ਆਰ ਸੀ ਚਮਕੌਰ ਸਾਹਿਬ, ਮਨਦੀਪ ਗੁਪਤਾ, ਰਿੰਕੂ ਮੁੱਲਾਂਪੁਰ, ਜਸਵੀਰ ਸਿੰਘ ਸਿੱਧੂ, ਪੀ. ਏ. ਬਰਿੰਦਰਪਾਲ, ਗੁਰਪ੍ਰੀਤ ਸਿੰਘ ਗੁਰੀ, ਸਰਬਜੀਤ ਸਿੰਘ, ਹਰਪ੍ਰੀਤ ਕੌਰ ਵੱਲੋਂ ਵੀ ਪੂਰਵੀ ਸ਼ਰਮਾ ਅਤੇ ਗੋਲੂ ਪਹਿਲਵਾਨ ਨੂੰ ਵਧਾਈਆਂ ਦਿੱਤੀਆਂ ਗਈਆਂ ਹਨ।

Leave a Reply

Your email address will not be published. Required fields are marked *