ਗੁਰਦੁਆਰਾ ਜ਼ਾਮਨੀ ਸਾਹਿਬ ਵਿਖੇ ਲਗਾਏ ਕੈਂਪ ਦੌਰਾਨ ਜਨਤਕ ਦਸਤਖ਼ਤ ਪਟੀਸ਼ਨ ਨੂੰ ਮਿਲਿਆ ਭਰਪੂਰ ਸਮਰਥਨ : ਦਵਿੰਦਰ ਸਿੰਘ ਸੇਖੋਂ
ਫਿਰੋਜ਼ਪੁਰ (ਸੁਰ ਸਾਂਝ ਡਾਟ ਕਾਮ ਬਿਊਰੋ), 9 ਮਾਰਚ:


ਅਜੇਪਾਲ ਸਿੰਘ ਬਰਾੜ, ਪ੍ਰਧਾਨ ਮਿਸਲ ਸਤਲੁਜ (ਇੱਕ ਸਮਾਜਿਕ ਤੇ ਰਾਜਨੀਤਿਕ ਜਥੇਬੰਦੀ ਜੋ ਪੰਜਾਬ ਕੇਂਦਰਿਤ ਰਾਜਨੀਤੀ ਖੜ੍ਹੀ ਕਰਨ ਲਈ ਵਚਨਬੱਧ ਹੈ) ਵੱਲੋਂ ਸ਼ੁਰੂ ਕੀਤੀ ਗਈ “ਪੂਰਾ ਪੰਜਾਬ ਲਹਿਰ” ਤਹਿਤ ਪੰਜਾਬ ਦੀਆਂ ਹੱਕੀ ਮੰਗਾਂ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਚਲਾਈ ਜਾ ਰਹੀ ਜਨਤਕ ਦਸਤਖ਼ਤ ਪਟੀਸ਼ਨ ਨੂੰ ਭਰਪੂਰ ਸਮਰਥਨ ਮਿਲ ਰਿਹਾ ਹੈ, ਤੇ “ਪੂਰਾ ਪੰਜਾਬ ਲਹਿਰ” ਨੂੰ ਮਾਲਵਾ ਖੇਤਰ ਵਿੱਚ ਲਗਾਤਾਰ ਵੱਡਾ ਸਮਰਥਨ ਮਿਲ ਰਿਹਾ ਹੈ। ਪੂਰਾ ਪੰਜਾਬ ਲਹਿਰ ਤਹਿਤ ਗੁਰਦੁਆਰਾ ਜਾਮਨੀ ਸਾਹਿਬ ਬਾਜੀਦਪੁਰ ਵਿਖੇ ਸਰਦਾਰ ਦਵਿੰਦਰ ਸਿੰਘ ਸੇਖੋਂ ਸਕੱਤਰ ਜਨਰਲ ਮਿਸਲ ਸਤਲੁਜ ਅਤੇ ਸਰਦਾਰ ਮਾਨ ਸਿੰਘ ਕਿਲੀ ਪ੍ਰਧਾਨ ਯੂਥ ਵਿੰਗ ਦੀ ਅਗਵਾਈ ਹੇਠ ਲਗਾਏ ਗਏ ਜਨਤਕ ਦਸਤਖ਼ਤ ਕੈਂਪ ਦੌਰਾਨ ਵੱਡੀ ਗਿਣਤੀ ਵਿੱਚ ਪੰਜਾਬ ਹਿਤੈਸ਼ੀ ਲੋਕਾਂ ਨੇ ਹਿੱਸਾ ਲਿਆ। ਸਰਦਾਰ ਦਵਿੰਦਰ ਸਿੰਘ ਸੇਖੋਂ ਸਕੱਤਰ ਜਨਰਲ ਮਿਸਲ ਸਤਲੁਜ ਨੇ ਦੱਸਿਆ ਹੈ ਕਿ ਇਸ ਕੈਂਪ ਵਿੱਚ ਕੈਂਪ ਦੌਰਾਨ ਤਿੰਨ ਹਜ਼ਾਰ ਤੋਂ ਵੱਧ ਲੋਕਾਂ ਨੇ ਪਟੀਸ਼ਨ ਉਪਰ ਆਪਣੇ ਦਸਤਖ਼ਤ ਕਰਕੇ “ਪੂਰਾ ਪੰਜਾਬ ਲਹਿਰ” ਨਾਲ ਆਪਣਾ ਸਮਰਥਨ ਦਰਜ ਕਰਵਾਇਆ। ਇਸ ਮੌਕੇ ਤੇ ਲੋਕਾਂ ਵਿੱਚ ਪੰਜਾਬ ਦੇ ਅਧਿਕਾਰਾਂ ਅਤੇ ਭਵਿੱਖ ਨੂੰ ਲੈ ਕੇ ਵੱਡਾ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਮੌਕੇ ਸਰਦਾਰ ਕਰਨੈਲ ਸਿੰਘ ਭਾਵੜਾ (ਸਾਬਕਾ ਚੇਅਰਮੈਨ ਮਾਰਕੀਟ ਕਮੇਟੀ), ਗੁਰਬੀਰ ਸਿੰਘ ਬੱਬੂ ਖੋਸਾ, ਸਰਬਜੀਤ ਸਿੰਘ ਕੋਟਕਰੋੜ, ਗੁਰਜੰਟ ਸਿੰਘ ਕਿਲੀ, ਜਸ਼ਨਪ੍ਰੀਤ ਸਿੰਘ ਕਿਲਚੇ, ਗੁਰਵਿੰਦਰ ਸਿੰਘ ਡਰੋਲੀ ਭਾਈ ਅਤੇ ਗੁਰਪਿੰਦਰ ਸਿੰਘ ਕਿਲਚੇ ਸਮੇਤ ਕਈ ਹੋਰ ਪੰਥਕ ਅਤੇ ਪੰਜਾਬ ਹਿਤੈਸ਼ੀ ਵਿਅਕਤੀਆਂ ਨੇ ਵੀ ਆਪਣਾ ਯੋਗਦਾਨ ਦਿੱਤਾ।
ਇਸ ਮੌਕੇ ਸਰਦਾਰ ਸੇਖੋਂ ਨੇ ਦੱਸਿਆ ਕਿ “ਪੂਰਾ ਪੰਜਾਬ ਲਹਿਰ” ਹੇਠ ਇਹ ਦਸਤਖ਼ਤ ਮੁਹਿੰਮ ਲਗਾਤਾਰ ਜਾਰੀ ਰਹੇਗੀ ਅਤੇ ਪੰਜਾਬ ਦੇ ਹਰ ਪਿੰਡ, ਕਸਬੇ ਅਤੇ ਸ਼ਹਿਰ ਤੱਕ ਪਹੁੰਚ ਕੇ ਲੋਕਾਂ ਨੂੰ ਇਸ ਅੰਦੋਲਨ ਨਾਲ ਜੋੜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸੰਵਿਧਾਨਕ ਅਤੇ ਆਰਥਿਕ ਹੱਕਾਂ ਲਈ ਲੋਕਾਂ ਦੀ ਇਹ ਭਾਰੀ ਭਾਗੀਦਾਰੀ ਸਪਸ਼ਟ ਸੰਕੇਤ ਹੈ ਕਿ ਪੰਜਾਬ ਦੇ ਲੋਕ ਹੁਣ ਆਪਣੇ ਭਵਿੱਖ ਲਈ ਇਕਜੁੱਟ ਹੋ ਕੇ ਅੱਗੇ ਆ ਰਹੇ ਹਨ। ਸਰਦਾਰ ਮਾਨ ਸਿੰਘ ਕਿਲੀ ਨੇ ਪੰਜਾਬ ਦੇ ਸਮੂਹ ਜਾਗਰੂਕ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਲਹਿਰ ਨਾਲ ਜੁੜ ਕੇ ਪੰਜਾਬ ਦੇ ਹੱਕਾਂ ਦੀ ਆਵਾਜ਼ ਨੂੰ ਹੋਰ ਮਜ਼ਬੂਤ ਬਣਾਉਣ। ਅਮਰਿੰਦਰ ਸਿੰਘ ਤੁੜ “ਪੂਰਾ ਪੰਜਾਬ “ਲਹਿਰ ਦੇ ਕੌਮੀ ਕਨਵੀਨਰ ਨੇ ਦੱਸਿਆ ਹੈ ਕਿ ਜਿਲ੍ਹਾ ਫਾਜ਼ਿਲਕਾ, ਫਿਰੋਜ਼ਪੁਰ, ਫਰੀਦਕੋਟ ਅਤੇ ਸ੍ਰੀ ਮੁਕਤਸਰ ਸਾਹਿਬ ਲਈ ਸਰਦਾਰ ਹਰਦੀਪ ਸਿੰਘ ਡੋਡ 7087287006 ਨੂੰ, ਜ਼ਿਲਾ ਬਠਿੰਡਾ, ਬਰਨਾਲਾ ਅਤੇ ਮਾਨਸਾ ਲਈ ਐਡਵੋਕੇਟ ਸਰਦਾਰ ਰਮਨਦੀਪ ਸਿੰਘ 9814800808 ਨੂੰ, ਜਿਲ੍ਹਾ ਪਟਿਆਲਾ,ਸੰਗਰੂਰ ਅਤੇ ਮਲੇਰਕੋਟਲਾ ਲਈ ਸਰਦਾਰ ਯਾਦਵਿੰਦਰ ਸਿੰਘ ਯਾਦੂ 9878482980 ਨੂੰ ਆਬਜ਼ਰਵਰ ਨਿਯੁਕਤ ਕੀਤਾ ਗਿਆ ਹੈ। ਸਰਦਾਰ ਅਮਰਿੰਦਰ ਸਿੰਘ ਤੁੜ ਨੇ ਦੱਸਿਆ ਕਿ ਦੁਆਬਾ ਦੇ ਜ਼ਿਲਾ ਜਲੰਧਰ ਅਤੇ ਕਪੂਰਥਲਾ ਲਈ ਦਵਿੰਦਰ ਸਿੰਘ ਸੰਗੋਵਾਲ 9501051396 ਨੂੰ ਆਬਜ਼ਰਵਰ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਹੁਸ਼ਿਆਰਪੁਰ ਅਤੇ ਨਵਾਂ ਸ਼ਹਿਰ ਲਈ ਤੇਜਬੀਰ ਸਿੰਘ ਮਾਂਗਟ 8427707744 ਨੂੰ ਆਬਜ਼ਰਵਰ,ਮਾਝਾ ਦੇ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਤਰਨਤਾਰਨ ਲਈ ਬੀਬੀ ਜਸਮੀਤ ਸਿੰਘ ਛੀਨਾ 9855973085 ਨੂੰ ਆਬਜ਼ਰਵਰ,ਜ਼ਿਲਾ ਪਠਾਨਕੋਟ ਅਤੇ ਗੁਰਦਾਸਪੁਰ ਲਈ ਹੁਸਨਦੀਪ ਸਿੰਘ 9888280432 ਅਤੇ ਜਗਤਾਰ ਸਿੰਘ ਗਿੱਲ 9876341981 ਨੂੰ ਆਬਜ਼ਰਵਰ ਨਿਯੁਕਤ ਗਿਆ ਹੈ।

