www.sursaanjh.com > ਅੰਤਰਰਾਸ਼ਟਰੀ > ਪ੍ਰਿੰ. ਬਹਾਦਰ ਸਿੰਘ ਗੋਸਲ ਦੀ ਪੁਸਤਕ “ਸਾਹਿਤ ਦੇ ਸਿਤਾਰੇ” ਦਾ ਲੋਕ ਅਰਪਨ, ਸਨਮਾਨ ਸਮਾਰੋਹ ਅਤੇ ਕਵੀ ਦਰਬਾਰ ਕਰਵਾਇਆ ਗਿਆ

ਪ੍ਰਿੰ. ਬਹਾਦਰ ਸਿੰਘ ਗੋਸਲ ਦੀ ਪੁਸਤਕ “ਸਾਹਿਤ ਦੇ ਸਿਤਾਰੇ” ਦਾ ਲੋਕ ਅਰਪਨ, ਸਨਮਾਨ ਸਮਾਰੋਹ ਅਤੇ ਕਵੀ ਦਰਬਾਰ ਕਰਵਾਇਆ ਗਿਆ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 8 ਨਵੰਬਰ:

ਅੱਜ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਵਲੋਂ ਸੈਣੀ ਭਵਨ ਸੈਕਟਰ-24, ਚੰਡੀਗੜ੍ਹ ਵਿਖੇ ਪ੍ਰਿੰ. ਬਹਾਦਰ ਸਿੰਘ ਗੋਸਲ ਦੀ ਪੁਸਤਕ “ਸਾਹਿਤ ਦੇ ਸਿਤਾਰੇਦਾ ਲੋਕ ਅਰਪਨ, ਸਨਮਾਨ ਸਮਾਰੋਹ ਅਤੇ ਸ਼ਾਨਦਾਰ ਕਵੀ ਦਰਬਾਰ ਕਰਵਾਇਆ ਗਿਆ। ਇਸ ਸਮਾਗਮ ਵਿਚ ਪੰਜਾਬ ਸਿੱਖਿਆ ਬੋਰਡ ਦੇ ਸਾਬਕਾ ਚੇਅਰਮੈਨ ਡਾ. ਬਲਬੀਰ ਸਿੰਘ ਢੋਲ ਪੀ.ਸੀ.ਐਸ. ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦੋਂਕਿ ਸੰਸਥਾ ਦੇ ਪ੍ਰਧਾਨ ਪ੍ਰਿੰ. ਬਹਾਦਰ ਸਿੰਘ ਗੋਸਲ ਸਮੇਤ ਬਹੁਤ ਸਾਰੀਆਂ ਨਾਮੀ ਸ਼ਖਸ਼ੀਅਤਾਂ ਨੇ ਆਪਣੀ ਵਿਸ਼ੇਸ਼ ਹਾਜ਼ਰੀ ਭਰੀ, ਜਿਹਨਾਂ ਵਿਚ ਪ੍ਰਮੁੱਖ ਕਰਨਲ ਜਗਤਾਰ ਸਿੰਘ ਮੁਲਤਾਨੀ, ਗੁਰਮੀਤ ਸਿੰਘ ਜੋੜਾ, ਪ੍ਰਸਿੱਧ ਸਾਹਿਤਕਾਰ ਸ੍ਰੀ ਪ੍ਰੇਮ ਵਿਜ, ਬਲਕਾਰ ਸਿੰਘ ਸਿੱਧੂ, ਡਾ. ਅਵਤਾਰ ਸਿੰਘ ਪਤੰਗ, ਮੈਡਮ ਹਰਦੀਪ ਕੌਰ ਪ੍ਰਧਾਨ ਦਿਸ਼ਾ ਸੰਸਥਾ ਪੰਜਾਬ ਸ਼ਾਮਲ ਸਨ।

ਸਮਾਗਮ ਦਾ ਅਰੰਭ ਜਗਤਾਰ ਸਿੰਘ ਜੋਗ ਨੇ ਪ੍ਰਿੰ. ਗੋਸਲ ਰਚਿਤ ਗੀਤ “ਦਿੱਲੀਨਾਕਦੇਦਰਦਜਾਣਿਆ, ਪੰਜਾਬੀਸਿੰਘਾਂਸਰਦਾਰਾਂਦਾ, ਫਰੋਲਕੇਭਾਵੇਂਇਤਿਹਾਸਦੇਖਲਓਸਾਲਾਂਕਈਹਜ਼ਾਰਾਂਦਾ”ਗਾ ਕੇ ਸਰੋਤਿਆਂ ਨੂੰ ਕੀਲ ਲਿਆ| ਇਸ ਤੋਂ ਬਾਅਦ ਪ੍ਰਿੰ. ਬਹਾਦਰ ਸਿੰਘ ਗੋਸਲ ਨੇ ਮੁੱਖ ਮਹਿਮਾਨ ਅਤੇ ਦੂਜੇ ਮਹਿਮਾਨਾਂ ਨੂੰ ਜੀ ਆਇਆਂ ਨੂੰ ਆਖਦੇ ਹੋਏ, ਪੁਸਤਕ ਦੇ ਵਿੱਚ ਲਿਖੇ ਮੁੱਖ ਸਾਹਿਤਕ ਸਿਤਾਰਿਆਂ ਦੀ ਜਾਣਕਾਰੀ ਦਿੱਤੀ। ਉਹਨਾਂ ਨੇ ਹਾਜ਼ਰ ਸਾਹਿਤਕ ਸਿਤਾਰਿਆਂ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਅੱਜ ਦੀ ਸਾਹਿਤਕ ਮਿਲਣੀ ਇਕ ਵਿਲੱਖਣ ਉਪਰਾਲਾ ਹੈ, ਜਿਸ ਵਿਚ ਟ੍ਰਾਈਸਿਟੀ ਦੇ ਉੱਘੇ ਬੁਧੀਜੀਵੀ, ਪ੍ਰਸਿੱਧ ਸਾਹਿਤਕਾਰ ਅਤੇ ਕਵੀ ਹਾਜ਼ਰ ਹੋਏ ਹਨ।

ਸਮਾਗਮ ਦੇ ਪਹਿਲੇ ਪੜਾਅ ਵਿਚ ਮੁੱਖ ਮਹਿਮਾਨ ਅਤੇ ਸੰਸਥਾ ਦੇ ਅਹੁਦੇਦਾਰਾਂ ਵਲੋਂ ਪ੍ਰਿੰ. ਗੋਸਲ ਦੀ ਪੁਸਤਕਸਾਹਿਤ ਦੇ ਸਿਤਾਰੇ” ਦਾ ਲੋਕ ਅਰਪਨ ਕੀਤਾ ਗਿਆ। ਇਸ ਪੁਸਤਕ ਤੇ ਵਿਚਾਰ ਚਰਚਾ ਕਰਦੇ ਹੋਏ ਕਰਨਲ ਜਗਤਾਰ ਸਿੰਘ ਮੁਲਤਾਨੀ, ਪਰਮਜੀਤ ਕੌਰ ਪਰਮ, ਗੁਰਮੀਤ ਸਿੰਘ ਜੋੜਾ, ਮੈਡਮ ਹਰਦੀਪ ਵਿਰਕ ਅਤੇ ਜਗਤਾਰ ਸਿੰਘ ਜੋਗ ਨੇ ਪੁਸਤਕ ਵਿਚਲੇ ਸਾਹਿਤਕ ਸਿਤਾਰਿਆਂ ਦੀਆਂ ਪ੍ਰਾਪਤੀਆਂ ਦੀ ਭਰਪੂਰ ਪ੍ਰਸੰਸਾ ਕੀਤੀ ਅਤੇ ਪ੍ਰਿੰ. ਗੋਸਲ ਨੂੰ ਇਸ ਕਾਰਜ ਲਈ ਵਧਾਈ ਦਿੱਤੀ।

ਸਮਾਗਮ ਦੇ ਦੂਜੇ ਪੜਾਅ ਵਿਚ ਇਕ ਸ਼ਾਨਦਾਰ ਕਵੀ ਦਰਬਾਰ ਕਰਵਾਇਆ ਗਿਆ ਜਿਸ ਵਿਚ ਨਾਮੀ ਕਵੀਆਂ ਅਤੇ ਗੀਤਕਾਰਾਂ ਨੇ ਆਪਣੀਆਂ ਨਿਵੇਕਲੀਆਂ ਕਵਿਤਾਵਾਂ ਅਤੇ ਦੂਜੀਆਂ ਰਚਨਾਵਾਂ ਨਾਲ ਸਰੋਤਿਆਂ ਨੂੰ ਮੰਤਰ-ਮੁਗਧ ਕੀਤਾ। ਇਸ ਮੌਕੇ ਜਿਹਨਾਂ ਕਵੀਆਂ ਨੇ ਕਵੀ ਦਰਬਾਰ ਵਿਚ ਹਿੱਸਾ ਲਿਆ, ਉਹਨਾਂ ਵਿਚ ਮਲਕੀਅਤ ਔਜਲਾ, ਬਲਜਿੰਦਰ ਸ਼ੇਰਗਿਲ,  ਹਰਦੀਪ ਵਿਰਕ, ਜਸਵਿੰਦਰ ਕਾਈਨੌਰ, ਪਿਆਰਾ ਸਿੰਘ ਰਾਹੀਂ, ਮੈਡਮ ਸੰਗੀਤਾ ਸ਼ਰਮਾ, ਸ੍ਰੀ ਪ੍ਰੇਮ ਵਿਜ, ਜਸਪਾਲ ਸਿੰਘ ਕੰਵਲ, ਰਾਜ ਕੁਮਾਰ ਸਾਹੋਵਾਲੀਆ, ਬਾਬੂ ਰਾਮ ਦੀਵਾਨਾ, ਮਨਜੀਤ ਕੌਰ ਮੀਤ, ਭੁਪਿੰਦਰ ਭਾਗੋਮਾਜਰੀਆ, ਡਾ. ਪੰਨਾ ਲਾਲ ਮੁਸਤਫਾਬਾਦੀ, ਪਾਲ ਅਜਨਵੀਂ, ਦਲਬੀਰ ਸਰੋਆ, ਅਮਰਜੀਤ ਬਠਲਾਣਾ, ਰਾਜਵਿੰਦਰ ਗੱਡੂ, ਜਗਤਾਰ ਸਿੰਘ ਜੋਗ, ਬਲਕਾਰ ਸਿੰਘ ਸਿੱਧੂ ਅਤੇ ਦਰਸ਼ਨ ਸਿੰਘ ਸਿੱਧੂ ਸ਼ਾਮਲ ਸਨ।

ਸਮਾਗਮ ਦੇ ਤੀਜੇ ਪੜਾਅ ਸਮੇਂ ਪੁਸਤਕ ਵਿਚ ਰਚਿਤ ਜੀਵਨੀਆਂ ਵਾਲੇ ਸਾਹਿਤ ਦੇ ਸਿਤਾਰਿਆਂ ਦਾ ਸਨਮਾਨ ਕੀਤਾ ਗਿਆ ਜਿਹਨਾਂ ਵਿਚ ਬਾਬੂ ਰਾਮ ਦੀਵਾਨਾ, ਪਰਮਜੀਤ ਕੌਰ ਪਰਮ, ਕਮਲਜੀਤ ਬਨਵੈਤ, ਸੁਭਾਸ਼ ਭਾਸਕਰ, ਗੁਰਚਰਨ ਬੱਧਨ, ਦਲਬੀਰ ਸਿੰਘ ਸਰੋਆ, ਮਨਜੀਤ ਕੌਰ ਮੀਤ ਦੇ ਨਾਂ ਸ਼ਾਮਲ ਸਨ| ਇਹਨਾਂ ਸਾਹਿਤ ਦੇ ਸਿਤਾਰਿਆਂ ਨੂੰ ਇਕ ਇਕ ਸ਼ਾਲ, ਇਕ ਪੁਸਤਕ, ਗੋਲਡ ਮੈਡਲ ਅਤੇ ਫੁੱਲਾਂ ਦੇ ਗੁਲਦਸਤੇ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਕਮਲਜੀਤ ਸਿੰਘ ਬਨਵੈਤ ਦਾ ਘੱਟ ਗਿਣਤੀ ਕਮਿਸ਼ਨ ਦਾ ਮੈਂਬਰ ਨਿਯੁਕਤ ਹੋਣ ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ| ਉਹਨਾਂ ਨੂੰ ਸੰਸਥਾ ਵਲੋਂ ਇਕ ਸ਼ਾਲ, ਇਕ ਮੋਮੈਂਟੋ, ਗੁਲਦਸਤੇ, ਗੋਲਡ ਮੈਡਲ ਅਤੇ ਪੁਸਤਕਾਂ ਦਾ ਸੈਟ ਦੇ ਕੇ ਸਨਮਾਨਿਤ ਕੀਤਾ ਗਿਆ| ਸਮਾਗਮ ਦੇ ਮੁੱਖ ਮਹਿਮਾਨ ਡਾ. ਬਲਬੀਰ ਸਿੰਘ ਢੋਲ ਦਾ ਵੀ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਵਲੋਂ ਸਨਮਾਨ ਕੀਤਾ ਗਿਆ। ਉਹਨਾਂ ਦਾ ਇਹ ਸਨਮਾਨ ਪ੍ਰਿੰ. ਬਹਾਦਰ ਸਿੰਘ ਗੋਸਲ ਅਤੇ ਸੰਸਥਾ ਦੇ ਦੂਜੇ ਅਹੁਦੇਦਾਰਾਂ ਵਲੋਂ ਕੀਤਾ ਗਿਆ। ਇਸ ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਸ. ਰਘਬੀਰ ਸਿੰਘ ਸਾਬਕਾ ਆਈ.ਏ.ਐਸ., ਬਲਵਿੰਦਰ ਸਿੰਘ, ਕੁਲਜੀਤ ਕੌਰ, ਅਮਰਜੀਤ ਬਠਲਾਣਾ, ਕਮਲਜੀਤ, ਸੰਦੀਪ ਸਿੰਘ, ਉਦੇ ਕੁਮਾਰ, ਇੰਦਰ ਕੁਮਾਰ, ਬਾਬਾ ਬਲਬੀਰ ਸਿੰਘ ਪੀ.ਜੀ.ਆਈ. ਲੰਗਰ ਵਾਲੇ, ਅਜਾਇਬ ਔਜਲਾ, ਹਰਮਿੰਦਰ ਸਿੰਘ, ਰਾਜ ਕੁਮਾਰ ਸਾਹੋਵਾਲੀਆ, ਕੁੰਵਰਪ੍ਰੀਤ ਸਿੰਘ ਅਤੇ ਜਸਪਾਲ ਸਿੰਘ ਵੀ ਹਾਜ਼ਰ ਸਨ।

ਸਮਾਗਮ ਦੇ ਅੰਤ ਵਿਚ ਸੰਸਥਾ ਦੇ ਮੀਤ ਪ੍ਰਧਾਨ ਭੁਪਿੰਦਰ ਭਾਗੋਮਾਜਰੀਆ ਵਲੋਂ ਧੰਨਵਾਦ ਕੀਤਾ ਗਿਆ ਅਤੇ ਸਮਾਗਮ ਦੇ ਸਟੇਜ ਸੰਚਾਲਨ ਦੀ ਸੇਵਾ ਉਪ ਪ੍ਰਧਾਨ ਦਰਸ਼ਨ ਸਿੰਘ ਸਿੱਧੂ ਵਲੋਂ ਬਾਖੂਬੀ ਨਿਭਾਈ ਗਈ। ਇਹ ਸਮਾਗਮ ਨਵੀਆਂ ਪੈੜਾਂ ਪਾਉਂਦਾ ਹੋਇਆ ਸਾਹਿਤਕ ਮਿਲਣੀ ਦੀਆਂ ਨਵੀਆਂ ਯਾਦਾਂ ਨਾਲ ਸਮਾਪਤ ਹੋਇਆ।

ਫੋਟੋ ਕੈਪਸ਼ਨ ਮੁੱਖ ਮਹਿਮਾਨ ਡਾ. ਬਲਬੀਰ ਸਿੰਘ ਢੋਲ, ਪ੍ਰਿੰ. ਬਹਾਦਰ ਸਿੰਘ ਗੋਸਲ, ਕਰਨਲ ਜਗਤਾਰ ਸਿੰਘ ਮੁਲਤਾਨੀ, ਪ੍ਰੇਮ ਵਿਜ ਅਤੇ ਦੂਜੇ ਅਹੁਦੇਦਾਰ, ਪ੍ਰਿੰ. ਬਹਾਦਰ ਸਿੰਘ ਗੋਸਲ ਦੀ ਪੁਸਤਕਸਾਹਿਤ ਦੇ ਸਿਤਾਰੇ ਦਾ ਲੋਕ ਅਰਪਨ ਕਰਦੇ ਹੋਏ।

Leave a Reply

Your email address will not be published. Required fields are marked *