ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 7 ਅਪਰੈਲ:
ਤ੍ਰੈ–ਭਾਸ਼ੀ ਸਾਹਿਤਕ ਮੰਚ ਚੰਡੀਗੜ੍ਹ ਵਲੋਂ ਸੈਣੀ ਭਵਨ ਸੈਕਟਰ-24, ਚੰਡੀਗੜ੍ਹ ਵਿਖੇ ਇੱਕ ਸ਼ਾਨਦਾਰ ਸਮਾਗਮ ‘‘ਜਸ਼ਨ-ਏ-ਸਨਮਾਨ – ਸ਼ਾਨ-ਏ-ਪੰਜਾਬ’’, ਸੰਸਥਾ ਦੇ ਚੇਅਰਮੈਨ ਪ੍ਰਿੰ. ਬਹਾਦਰ ਸਿੰਘ ਗੋਸਲ ਨੂੰ ‘‘ਸਾਹਿਤਕ ਸਿਤਾਰੇ ਮੰਚ’’ ਤਰਨਤਾਰਨ ਵਲੋਂ ਮਿਲੇ ‘‘ਸ਼ਾਨ-ਏ-ਪੰਜਾਬ’’ ਅਵਾਰਡ ਮਿਲਣ ਤੇ ਜਸ਼ਨ ਮਨਾਉਣ ਲਈ ਕਰਵਾਇਆ ਗਿਆ ਅਤੇ ਇਸ ਸਮਾਗਮ ਦੇ ਮੁੱਖ ਮਹਿਮਾਨ ਡਾ. ਹਨਵੰਤ ਸਿੰਘ (ਪੀ.ਟੀ.ਸੀ. ਸਿਮਰਨ) ਅਤੇ ਪ੍ਰਧਾਨਗੀ ਸ੍ਰੀ ਕੇ.ਕੇ. ਸਾਰਦਾ (ਪ੍ਰਧਾਨ ਖਾਦੀ ਸੇਵਾ ਸੰਘ) ਵਲੋਂ ਕੀਤੀ ਗਈ| ਸ੍ਰੀ ਪ੍ਰੇਮ ਵਿਜ ਸੀਨੀਅਰ ਸਾਹਿਤਕਾਰ ਵਿਸ਼ੇਸ਼ ਮਹਿਮਾਨ ਸਨ ਜਦੋਂ ਕਿ ਪ੍ਰਧਾਨਗੀ ਮੰਡਲ ਵਿੱਚ ਉਹਨਾਂ ਤੋਂ ਇਲਾਵਾ ਪੁਸਤਕ ਦੇ ਲੇਖਕ ਪ੍ਰਿੰ. ਬਹਾਦਰ ਸਿੰਘ ਗੋਸਲ ਅਤੇ ਡਾ. ਸੰਗੀਤਾ ਕੁੰਦਰਾ ਸ਼ਾਮਲ ਸਨ।
ਸਮਾਗਮ ਦਾ ਅਰੰਭ ਜਸਪਾਲ ਸਿੰਘ ਕੰਵਲ ਦੇ ਸ਼ਬਦ ਨਾਲ ਅਰੰਭ ਕੀਤਾ ਗਿਆ ਅਤੇ ਫਿਰ ਜਗਤਾਰ ਸਿੰਘ ਜੋਗ ਵਲੋਂ ਪ੍ਰਿੰਸੀਪਲ ਗੋਸਲ ਰਚਿਤ ਧਾਰਮਿਕ ਗੀਤ, ‘‘ਕੀ ਸਿਫ਼ਤ ਕਰਾਂ, ਨੀਲੇ ਦੇ ਸ਼ਾਹ ਅਸਵਾਰ ਦੀ’’ ਗਾ ਕੇ ਸਮਾਗਮ ਨੂੰ ਅੱਗੇ ਤੌਰਦੇ ਹੋਏ ਵਾਤਾਵਰਣ ਨੂੰ ਗਾਇਕੀ ਦੇ ਰੰਗ ਵਿੱਚ ਬੰਨ ਦਿੱਤਾ। ਇਸ ਤੋਂ ਬਾਅਦ ਸੰਸਥਾ ਦੇ ਚੇਅਰਮੈਨ ਪ੍ਰਿੰ. ਬਹਾਦਰ ਸਿੰਘ ਗੋਸਲ ਨੇ ਮਹਿਮਾਨਾਂ ਨਾਲ ਜਾਣ-ਪਹਿਚਾਣ ਕਰਵਾਉਂਦੇ ਹੋਏ ਸਭ ਸਾਹਿਤਕਾਰਾਂ, ਬੁੱਧੀਜੀਵੀਆਂ ਅਤੇ ਕਵੀਆ ਨੂੰ ਜੀ ਅਇਆਂ ਨੂੰ ਆਖਿਆ| ਉਹਨਾਂ ਨੇ ਉਹਨਾਂ ਨੂੰ ‘‘ਸ਼ਾਨ-ਏ-ਪੰਜਾਬ’’ ਅਵਾਰਡ ਦੇਣ ਵਾਲੀ ਸੰਸਥਾ ਦਾ ਧੰਨਵਾਦ ਵੀ ਕੀਤਾ।


ਇਸ ਤੋਂ ਬਾਅਦ ਪ੍ਰਧਾਨਗੀ ਮੰਡਲ ਵਲੋਂ ਮਿਲ ਕੇ ਪੁਸਤਕ ‘‘ਸ਼ੇਰ-ਏ-ਪੰਜਾਬ’’ ਦਾ ਲੋਕ ਅਰਪਣ ਕੀਤਾ ਗਿਆ ਜਿਸਦਾ ਹਿੰਦੀ ਅਨੁਵਾਦ ਸੀ ਪ੍ਰੇਮ ਵਿਜ ਵਲੋਂ ਕੀਤਾ ਗਿਆ ਹੈ| ਡਾ. ਸੰਗੀਤਾ ਸ਼ਰਮਾ ਕੁੰਦਰਾ ਵਲੋਂ ਬਹੁਤ ਹੀ ਨਿਵੇਕਲੇ ਢੰਗ ਨਾਲ ਇਸ ਪੁਸਤਕ ਪਰ ਪਰਚਾ ਪੜ੍ਹਿਆ ਗਿਆ ਜਿਸਨੇ ਦੱਸਿਆ ਕਿ ਪ੍ਰਿੰ. ਬਹਾਦਰ ਸਿੰਘ ਗੋਸਲ ਹੁਣ ਤੱਕ 108 ਪੁਸਤਕਾਂ ਲਿਖ ਚੁੱਕੇ ਹਨ ਅਤੇ ਉਹ ਪੰਜਾਬੀ ਦੇ ਵੱਡੇ ਸਾਹਿਤਕਾਰ ਵਜੋ ਜਾਣੇ ਜਾਂਦੇ ਹਨ| ਉਹਨਾਂ ਨੇ ਲੇਖਕ ਪ੍ਰਿੰ. ਬਹਾਦਰ ਸਿੰਘ ਗੋਸਲ ਅਤੇ ਅਨੁਵਾਦਕ ਪ੍ਰੇਮ ਵਿਜ ਨੂੰ ਇਸ ਪੁਸਤਕ ਨੂੰ ਰੌਚਿਕ ਅਤੇ ਇਤਿਹਾਸਕ ਦਿੱਖ ਦੇਣ ਲਈ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਅਜਿਹੀਆਂ ਹੋਰ ਪੁਸਤਕਾਂ ਦੀ ਪਾਠਕਾਂ ਲਈ ਆਉਣ ਦੀ ਆਸ ਕੀਤੀ
ਸਮਾਗਮ ਦੇ ਦੂਜੇ ਪੜਾਅ ਵਿੱਚ ਇੱਕ ਸ਼ਾਨਦਾਰ ਕਵੀ ਦਰਬਾਰ ਕਰਵਾਇਆ ਗਿਆ, ਜਿਸ ਵਿੱਚ ਟ੍ਰਾਈਸਿਟੀ ਅਤੇ ਦੂਰੋਂ ਆਏ ਕਵੀਆਂ ਵਲੋਂ ਆਪਣੀਆਂ ਰਚਨਾਵਾਂ ਨਾਲ ਰੌਣਕ ਲਗਾਈਆਂ ਗਈਆਂ। ਜਿਹਨਾਂ ਕਵੀਆਂ ਨੇ ਇਸ ਕਵੀ ਦਰਬਾਰ ਵਿੱਚ ਭਾਗ ਲਿਆ ਉਹਨਾਂ ਵਿੱਚ ਭੁਪਿੰਦਰ ਸਿੰਘ ਭਾਗੋਮਾਜਰੀਆ, ਪ੍ਰੇਮ ਵਿਜ, ਰਣਜੋਧ ਸਿੰਘ ਰਾਣਾ, ਬਾਬਾ ਬਲਬੀਰ ਸਿੰਘ (ਪੀ.ਜੀ.ਆਈ. ਲੰਗਰ ਵਾਲੇ), ਭਰਪੂਰ ਸਿੰਘ, ਰਤਨ ਬਾਬਕਵਾਲਾ, ਅੰਮ੍ਰਿਤਾ ਸੋਨੀ, ਦਲਬੀਰ ਸਿੰਘ ਸਰੋਆ, ਧਿਆਨ ਸਿੰਘ ਕਾਹਲੋ, ਚਰਨਜੀਤ ਕੌਰ ਬਾਠ, ਡੇਜ਼ੀ ਬੇਦੀ, ਮਨੋਰਮਾ ਸ੍ਰੀਵਾਸਤਵਾ, ਰਾਜ ਕੁਮਾਰ ਸਾਹੋਵਾਲੀਆ, ਪਿਆਰਾ ਸਿੰਘ ਰਾਹੀ, ਸਵਰਨ ਸਿੰਘ ਦਿੱਲੀ, ਦਰਸ਼ਨ ਸਿੰਘ ਸਿੱਧੂ, ਕਿਰਨ ਅਹੂਜਾ, ਵਿਮਲਾ ਗੁਗਲਾਨੀ, ਸੁਰਿੰਦਰ ਕੁਮਾਰ, ਕਰਮਜੀਤ ਬੱਗਾ, ਪਲਵੀ ਰਾਮਪਾਲ, ਦਵਿੰਦਰ ਸਿੰਘ, ਦਰਸ਼ਨ ਤਿਊਣਾ, ਕਮਲੇਸ਼ ਕੁਮਾਰ, ਜਸਪਾਲ ਸਿੰਘ, ਪਾਲ ਅਜਨਬੀ, ਹਰਜੀਤ ਸਿੰਘ, ਅਮਰਜੀਤ ਸਿੰਘ ਬਠਲਾਣਾ, ਡਾ. ਅਵਤਾਰ ਸਿੰਘ ਪਤੰਗ, ਸਤਨਾਮ ਸਿੰਘ ਪ੍ਰੀਤ, ਹਰਜੀਤ ਰਾਹੀ, ਜਸਪਾਲ ਸਿੰਘ ਕੰਵਲ ਵੀ ਸ਼ਾਮਲ ਸਨ|
ਮੁੱਖ ਮਹਿਮਾਨ ਡਾ. ਹਨਵੰਤ ਸਿੰਘ ਨੇ ਆਪਣੇ ਸੰਬੋਧਨੀ ਭਾਸ਼ਣ ਵਿੱਚ ਕਿਹਾ ਕਿ ਪ੍ਰਿੰ. ਗੋਸਲ ਇੱਕ ਨਾਮੀ ਸਾਹਿਤਕਾਰ ਹਨ ਜਿਹੜੇ ਸਾਹਿਤ ਦੇ ਨਾਲ-ਨਾਲ ਸਮਾਜ ਸੇਵਾ ਅਤੇ ਸਿੱਖਿਆ ਦੇ ਖੇਤਰ ਵਿੱਚ ਵੀ ਤਨੋਂ-ਮਨੋਂ ਸੇਵਾ ਕਰ ਰਹੇ ਹਨ। ਉਹਨਾਂ ਨੇ ਸਾਰੇ ਸਾਹਿਤਕਾਰਾਂ ਨੂੰ ਸਮਾਜ ਨੂੰ ਚੰਗੀ ਸੇਧ ਦੇਣ ਦੀ ਅਪੀਲ ਵੀ ਕੀਤੀ। ਸਮਾਗਮ ਦਾ ਅਨੰਦ ਲੈਣ ਵਾਲਿਆਂ ਵਿੱਚ ਕਵੀਆਂ ਅਤੇ ਸਾਹਿਤਕਾਰਾਂ ਤੋਂ ਇਲਾਵਾ ਜਿਹੜੇ ਹੋਰ ਵਿਅਕਤੀ ਹਾਜ਼ਰ ਸਨ। ਉਹਨਾਂ ਵਿੱਚ ਅਵਤਾਰ ਸਿੰਘ ਮਹਿਤਪੁਰੀ, ਕੁੰਵਰਪ੍ਰੀਤ ਸਿੰਘ, ਬਲਵਿੰਦਰ ਸਿੰਘ ਕੰਪਿਊਟਰ ਅਪਰੇਟਰ, ਅੰਮ੍ਰਿਤ ਭੂਸ਼ਨ ਸੋਨੀ, ਡਾ. ਵਿਨੋਦ ਕੁਮਾਰ ਸ਼ਰਮਾ, ਹਰਵਿੰਦਰ ਕੌਰ, ਦਰਸ਼ਨ ਸਿੰਘ, ਕਿਰਨ ਅਹੂਜਾ, ਨੇਹਾ ਵਰਮਾ, ਦਵਿੰਦਰ ਸਿੰਘ, ਸੰਦੀਪ ਸਿੰਘ, ਅਜਾਇਬ ਔਜਲਾ, ਗੁਰਪ੍ਰੀਤ ਕੰਵਲ, ਰਾਜਿੰਦਰ ਸਿੰਘ ਧੀਮਾਨ, ਸ਼ਾਇਰ ਭੱਟੀ, ਬਲਜਿੰਦਰ ਕੌਰ ਸ਼ੇਰਗਿੱਲ, ਕਮਲਜੀਤ ਸਿੰਘ, ਕਮਲੇਸ਼ ਕੁਮਾਰ, ਰਾਜੇਸ਼ ਕੁਮਾਰ, ਇੰਦਰ ਕੁਮਾਰ ਵੀ ਹਾਜ਼ਰ ਸਨ।
ਸਮਾਗਮ ਦੇ ਅੰਤ ਵਿੱਚ ਪ੍ਰਧਾਨਗੀ ਕਰ ਰਹੇ ਮਹਿਮਾਨ ਸ੍ਰੀ ਕੇ.ਕੇ. ਸਾਰਦਾ ਨੇ ਪ੍ਰਿੰ. ਬਹਾਦਰ ਸਿੰਘ ਗੋਸਲ ਨੂੰ ਉਹਨਾਂ ਨੂੰ ਮਿਲੇ ‘‘ਸ਼ਾਨ-ਏ-ਪੰਜਾਬ’’ ਅਵਾਰਡ ਲਈ ਵਧਾਈ ਦਿੱਤੀ ਅਤੇ ਦੱਸਿਆ ਕਿ ਪ੍ਰਿੰ. ਗੋਸਲ ਨੂੰ ਖਾਦੀ ਸੇਵਾ ਸੰਘ ਵਲੋਂ 11 ਸਤੰਬਰ 2025 ਨੂੰ ਭਾਰਤ ਰਤਨ ਵਿਨੋਬਾ ਭਾਬੇ ਜੀ ਦੇ ਜਨਮ ਦਿਨ ਤੇ ਇੱਕ ਵੱਡੇ ਅਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਉਹਨਾਂ ਨੇ ਵਧੀਆ ਕਵੀ ਦਰਬਾਰ ਲਈ ਤ੍ਰੈ-ਭਾਸ਼ੀ ਸਾਹਿਤਕ ਮੰਚ ਅਤੇ ਸਮੂਹ ਕਵੀਆਂ ਦਾ ਧੰਨਵਾਦ ਕੀਤਾ। ਸਮਾਗਮ ਦੀ ਸੰਚਾਲਨਾ ਡਾ. ਸੰਗੀਤਾ ਸ਼ਰਮਾ ਕੁੰਦਰਾ ਵਲੋਂ ਬਾਖੂਬੀ ਨਿਭਾਈ ਗਈ ਅਤੇ ਅੰਤ ਵਿੱਚ ਸੰਸਥਾ ਦੇ ਸਲਾਹਕਾਰ ਪਿਆਰਾ ਸਿੰਘ ਰਾਹੀ ਵਲੋਂ ਆਏ ਸਾਰੇ ਮਹਿਮਾਨਾਂ, ਕਵੀਆਂ ਅਤੇ ਸਾਹਿਤਕਾਰਾਂ ਦਾ ਧੰਨਵਾਦ ਕੀਤਾ ਗਿਆ।
ਫੋਟੋ ਕੈਪਸ਼ਨ – ਮੁੱਖ ਮਹਿਮਾਨ ਡਾ. ਹਨਵੰਤ ਸਿੰਘ, ਕੇ.ਕੇ. ਸਾਰਦਾ ਜੀ, ਪ੍ਰਿੰ. ਬਹਾਦਰ ਸਿੰਘ ਗੋਸਲ ਦੀ ਪੁਸਤਕ ‘‘ਸ਼ੇਰ-ਏ-ਪੰਜਾਬ’’ ਦਾ ਲੋਕ ਅਰਪਣ ਕਰਦੇ ਹੋਏ, ਨਾਲ ਖੜ੍ਹੇ ਹਨ ਦੂਜੇ ਸਾਹਿਤਕਾਰ।

