ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 5 ਜਨਵਰੀ:


ਅੱਜ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਦੇ ਪ੍ਰਧਾਨ ਪ੍ਰਿੰ. ਬਹਾਦਰ ਸਿੰਘ ਗੋਸਲ ਵਲੋਂ ਕੇਂਦਰੀ ਸਿੰਘ ਸਭਾ ਸੈਕਟਰ-28, ਚੰਡੀਗੜ੍ਹ ਦੇ ਵਿਹੜੇ ਸਿੱਖ ਵਿਦਵਾਨਾਂ ਅਤੇ ਬੁੱਧੀਜੀਵੀਆਂ ਦੀ ਹਾਜ਼ਰੀ ਵਿੱਚ ਆਪਣੀ ਧਾਰਮਿਕ ਨਵੀਂ 116ਵੀਂ ਪੁਸਤਕ ‘ਵਾਹ ! ਸ਼ਾਨ ਨਿਰਾਲੀ ਸਿੰਘਾਂ ਦੀ’ ਪ੍ਰਸਿੱਧ ਸਿੱਖ ਸਕਾਲਰ ਡਾ. ਖੁਸ਼ਹਾਲ ਸਿੰਘ ਨੂੰ ਭੇਟ ਕੀਤੀ ਗਈ। ਇਸ ਮੌਕੇ ਤੇ ਸਿੱਖ ਸੰਗਤ ਹਾਜ਼ਰ ਸੀ ਅਤੇ ਮੌਕਾ ਸੀ ਕੇਂਦਰੀ ਸਿੰਘ ਸਭਾ ਚੰਡੀਗੜ੍ਹ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਵ ਮਨਾਉਣ ਦਾ। ਡਾ. ਖੁਸ਼ਹਾਲ ਸਿੰਘ ਸਿੱਖ ਵਿਦਵਾਨ ਨੂੰ ਇਹ ਪੁਸਤਕ ਭੇਟ ਕਰਦੇ ਸਮੇਂ ਉਨ੍ਹਾਂ ਨਾਲ ਜਿਹੜੇ ਸਿੱਖ ਬੁੱਧੀਜੀਵੀ ਅਤੇ ਵਿਦਵਾਨ ਹਾਜ਼ਰ ਸਨ, ਉਨ੍ਹਾਂ ਵਿੱਚ ਡਾ. ਪਿਆਰੇ ਲਾਲ ਗਰਗ, ਕਰਨਲ ਜਗਤਾਰ ਸਿੰਘ ਮੁਲਤਾਨੀ, ਗੁਰਮੀਤ ਸਿੰਘ ਜੌੜਾ (ਸਾਬਕਾ ਘੱਟ ਗਿਣਤੀ ਕਮਿਸ਼ਨ ਮੈਂਬਰ), ਰਾਜਵਿੰਦਰ ਸਿੰਘ ਰਾਂਹੀ, ਜਸਪਾਲ ਸਿੰਘ ਸਿੱਧੂ, ਗਿਆਨੀ ਗੁਰਪ੍ਰੀਤ ਸਿੰਘ, ਸਰਬਜੀਤ ਸਿੰਘ ਧਾਲੀਵਾਲ, ਡਾ. ਗੁਰਚਰਨ ਸਿੰਘ, ਡਾ. ਰਾਮੇਸ਼ ਕੁਮਾਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਮਨਮਿੰਦਰ ਸਿੰਘ ਸਿੱਧੂ, ਸ੍ਰ. ਮਹਿੰਦਰ ਸਿੰਘ ਮੁਰਿੰਡਾ, ਪੱਤਰਕਾਰ ਗੁਰਸ਼ਮਸ਼ੇਰ ਸਿੰਘ, ਕਰਨਲ ਤੇਗ ਬਹਾਦਰ ਸਿੰਘ ਬੇਦੀ ਸ਼ਾਮਲ ਸਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਭਾਈ ਜੈਤਾ ਜੀ ਫਾਊਡੇਸ਼ਨ ਆਫ ਇੰਡੀਆ ਦੇ ਸਮੂਹ ਵਿਦਿਆਰਥੀ, ਹਿੰਦ ਦੀ ਚਾਦਰ ਸੰਸਥਾ ਦੇ ਜਨਰਲ ਸਕੱਤਰ ਕੇ.ਪੀ. ਸਿੰਘ, ਸਿੱਖ ਕਨਫੈਡਰੇਸ਼ਨ ਦੇ ਸ੍ਰੀਮਤੀ ਵਰਿੰਦਰ ਕੌਰ, ਸ੍ਰ. ਹਰਪਾਲ ਸਿੰਘ, ਸੰਦੀਪ ਸਿੰਘ ਵੀ ਹਾਜ਼ਰ ਸਨ। ਪ੍ਰਿੰ. ਬਹਾਦਰ ਸਿੰਘ ਗੋਸਲ ਨੇ ਦੱਸਿਆ ਕਿ ਇਹ ਪੁਸਤਕ ਉਨ੍ਹਾਂ ਵਲੋਂ ਧਾਰਮਿਕ ਤੌਰ ਤੇ ਸਿੱਖ ਸੂਰਬੀਰ ਯੋਧਿਆਂ, ਸਿੱਖ ਸ਼ਹੀਦਾਂ ਨੂੰ ਸਮਰਪਿਤ ਕੀਤੀ ਗਈ ਹੈ ਤਾਂ ਕਿ ਪਾਠਕ ਉਨ੍ਹਾਂ ਦੀਆਂ ਅਣਥੱਕ ਘਾਲਣਾਵਾਂ ਅਤੇ ਬਹਾਦਰੀਆਂ ਨੂੰ ਯਾਦ ਕਰ ਸਕਣ। ਡਾ. ਖੁਸ਼ਹਾਲ ਸਿੰਘ ਨੇ ਪ੍ਰਿੰ. ਗੋਸਲ ਨੂੰ ਉਨ੍ਹਾਂ ਦੀ 116ਵੀਂ ਪੁਸਤਕ ਛਪ ਕੇ ਆਉਣ ਤੇ ਵਧਾਈ ਦਿੱਤੀ। ਉਨ੍ਹਾਂ ਨੂੰ ਵਧਾਈ ਦੇਣ ਵਾਲਿਆਂ ਵਿਚ ਹੋਰ ਬਹੁਤ ਸਾਰੇ ਬੁੱਧੀਜੀਵੀ ਅਤੇ ਸਿੱਖ ਵਿਦਵਾਨ ਵੀ ਸ਼ਾਮਲ ਸਨ। ਸ੍ਰ. ਗੁਰਮੀਤ ਸਿੰਘ ਜੌੜਾ ਨੇ ਵਿਸ਼ੇਸ਼ ਤੌਰ ਤੇ ਪ੍ਰਿੰ. ਬਹਾਦਰ ਸਿੰਘ ਗੋਸਲ ਦੀ ਜਾਣ-ਪਛਾਣ ਬਹੁਤ ਸਾਰੇ ਵਿਦਵਾਨਾਂ ਅਤੇ ਸਿੱਖ ਪਤਵੰਤਿਆਂ ਨਾਲ ਕਰਵਾਈ। ਪ੍ਰਿੰ. ਗੋਸਲ ਨੇ ਪੁਸਤਕ ਦੀ ਕਾਪੀ ਸਿੱਖ ਵਿਦਵਾਨ ਜਸਪਾਲ ਸਿੰਘ ਸਿੱਧੂ ਨੂੰ ਵੀ ਭੇਟ ਕੀਤੀ।
ਫੋਟੋ ਕੈਪਸ਼ਨ – ਸਿੱਖ ਬੁੱਧੀਜੀਵੀਆਂ ਤੇ ਵਿਦਵਾਨਾਂ ਦੀ ਹਾਜ਼ਰੀ ਵਿੱਚ ਪ੍ਰਿੰ. ਬਹਾਦਰ ਸਿੰਘ ਗੋਸਲ ਆਪਣੀ 116ਵੀਂ ਕਿਤਾਬ ਸਿੱਖ ਸਕਾਲਰ ਡਾ. ਖੁਸ਼ਹਾਲ ਸਿੰਘ ਨੂੰ ਭੇਟ ਕਰਦੇ ਹੋਏ ਨਾਲ ਖੜ੍ਹੇ ਹਨ ਗੁਰਮੀਤ ਸਿੰਘ ਜੌੜਾ, ਕਰਨਲ ਜਗਤਾਰ ਸਿੰਘ ਮੁਲਤਾਨੀ, ਡਾ. ਪਿਆਰੇ ਲਾਲ ਗਰਗ ਅਤੇ ਹੋਰ ਬੁੱਧੀਜੀਵੀ।

