www.sursaanjh.com > ਅੰਤਰਰਾਸ਼ਟਰੀ > ਪ੍ਰੋਃ ਮੋਹਨ ਸਿੰਘ ਜੀ ਦੀ ਬੇਟੀ ਪ੍ਰੋਃ ਜ਼ਿੰਦਾਂ ਪੁਰੀ ਦੇ ਦੇਹਾਂਤ ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ 

ਪ੍ਰੋਃ ਮੋਹਨ ਸਿੰਘ ਜੀ ਦੀ ਬੇਟੀ ਪ੍ਰੋਃ ਜ਼ਿੰਦਾਂ ਪੁਰੀ ਦੇ ਦੇਹਾਂਤ ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ 

ਪ੍ਰੋਃ ਮੋਹਨ ਸਿੰਘ ਜੀ ਦੀ ਬੇਟੀ ਪ੍ਰੋਃ ਜ਼ਿੰਦਾਂ ਪੁਰੀ ਦੇ ਦੇਹਾਂਤ ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ 
ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 19 ਨਵੰਬਰ:
ਯੁੱਗ ਕਵੀ ਪ੍ਰੋਃ ਮੋਹਨ ਸਿੰਘ ਜੀ ਦੀ ਬੇਟੀ ਪ੍ਰੋਃ ਜ਼ਿੰਦਾਂ ਪੁਰੀ ਦੇ ਦੇਹਾਂਤ ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਵੱਲੋਂ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਗਿਆ ਹੈ। ਪ੍ਰੋਃ ਜ਼ਿੰਦਾ ਪੁਰੀ ਪਿਛਲੇ ਕੁਝ ਅਰਸੇ ਤੋਂ ਭਾਵੇਂ ਬੀਮਾਰ ਸਨ, ਪਰ ਪ੍ਰੋਃ ਮੋਹਨ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ 20 ਅਕਤੂਬਰ ਦੇ ਸਮਾਗਮਾਂ ਵਿੱਚ ਪੂਰੀ ਦਿਲਚਸਪੀ ਲੈਂਦੇ ਸਨ।
ਉਨ੍ਹਾਂ ਨੇ ਆਖਰੀ ਸਵਾਸ ਆਪਣੇ ਭਤੀਜੇ ਮਨੂ ਪੁਰੀ ਸਪੁੱਤਰ ਵਿਜੈ ਮੋਹਨ ਸਿੰਘ ਕੋਲ ਰਹਿੰਦਿਆਂ ਮੋਹਾਲੀ ਚ ਤਿਆਗੇ। ਉਨ੍ਹਾ ਦੀ ਮ੍ਰਿਤਕ ਦੇਹ ਨੂੰ ਅੱਜ ਦੁਪਹਿਰੇ ਲੁਧਿਆਣਾ ਲਿਆਂਦਾ ਗਿਆ। ਉਹ ਲਗਪਗ 80 ਵਰ੍ਹਿਆਂ ਦੇ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ ਲੁਧਿਆਣਾ ਵਿਖੇ ਭਾਈ ਰਣਧੀਰ ਸਿੰਘ ਨਗਰ (ਸੁਨੇਤ) ਸ਼ਮਸ਼ਾਨ ਘਾਟ ਵਿੱਚ ਸ਼ਾਮੀਂ  4 ਵਜੇ ਕੀਤਾ ਗਿਆ। ਉਨ੍ਹਾਂ ਦੀਆਂ ਸਹਿਕਰਮੀ ਰਹੀਆ ਸਾਥਣਾਂ ਨੇ ਉਨ੍ਹਾਂ ਨੂੰ ਸੇਜਲ ਅੱਖਾਂ ਨਾਲ ਵਿਦਾਇਗੀ ਦਿੱਤੀ।  ਪ੍ਰੋਃ ਜ਼ਿੰਦਾਂ ਪੁਰੀ ਖਾਲਸਾ ਕਾਲਿਜ ਫਾਰ ਵਿਮੈੱਨ ਲੁਧਿਆਣਾ ਤੋਂ ਸੰਸਕ੍ਰਿਤ ਦੇ ਪ੍ਰੋਫੈਸਰ ਵਜੋਂ ਸੇਵਾ ਮੁਕਤ ਹੋਏ ਸਨ ਪਰ ਹੁਣ ਵੀ ਹਰ ਸਾਲ ਉਥੇ ਪ੍ਰੋਃ ਮੋਹਨ ਸਿੰਘ ਯਾਦਗਾਰੀ ਸਮਾਗਮ ਕਰਵਾਉਂਦੇ ਸਨ।

Leave a Reply

Your email address will not be published. Required fields are marked *