www.sursaanjh.com > ਅੰਤਰਰਾਸ਼ਟਰੀ > ਪ੍ਰੋ. ਅਨੂਪ ਵਿਰਕ ਦਾ ਸਦੀਵੀਂ ਵਿਛੋੜਾ

ਪ੍ਰੋ. ਅਨੂਪ ਵਿਰਕ ਦਾ ਸਦੀਵੀਂ ਵਿਛੋੜਾ

ਪ੍ਰੋ. ਅਨੂਪ ਵਿਰਕ ਦਾ ਸਦੀਵੀਂ ਵਿਛੋੜਾ
ਦੋ ਵਾਰ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਪ੍ਰਧਾਨ ਰਹੇ ਪ੍ਰੋ. ਅਨੂਪ ਵਿਰਕ
ਚੰਡੀਗੜ (ਸੁਰ ਸਾਂਝ ਡਾਟ ਕਾਮ ਬਿਊਰੋ), 15 ਅਕਤੂਬਰ:
ਕਵਿਤਾ ਕੇਂਦਰ (ਰਜਿ.) ਚੰਡੀਗੜ੍ਹ ਦੇ ਪ੍ਰਧਾਨ ਕਰਮ ਸਿੰਘ ਵਕੀਲ ਅਤੇ ਸਤੀਸ਼ ਆਲਮ ਸਕੱਤਰ ਨੇ ਸਾਂਝੇ ਬਿਆਨ ਰਾਹੀਂ ਸ਼੍ਰੋਮਣੀ ਕਵੀ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਸਾਬਕਾ ਪ੍ਰਧਾਨ ਪ੍ਰੋ. ਅਨੂਪ ਵਿਰਕ ਦੇ ਸਦੀਵੀਂ ਵਿਛੋੜੇ ਉਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਨੇ ਕਿਹਾ ਕਿ ਪ੍ਰੋ. ਵਿਰਕ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਦੇ ਪੰਜਾਬੀ ਵਿਭਾਗ ਵਿਚ ਪ੍ਰੋਫੈਸਰ ਵਜੋਂ ਸੇਵਾਵਾਂ ਨਿਭਾਉਣ ਉਪਰੰਤ ਸੇਵਾ ਮੁਕਤ ਹੋਏ ਸਨ।
ਕਰਮ ਸਿੰਘ ਵਕੀਲ ਨੇ ਕਿਹਾ ਕਿ ਪ੍ਰੋ. ਵਿਰਕ 2008 ਤੋਂ 2012 ਤਕ ਲਗਾਤਾਰ ਦੋ ਵਾਰ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਪ੍ਰਧਾਨ ਰਹੇ ਸਨ। ਮੈਨੂੰ ਉਨ੍ਹਾਂ ਨਾਲ ਅਹੁਦੇਦਾਰ ਵਜੋਂ ਸੇਵਾਵਾਂ ਨਿਭਾਉਣ ਦਾ ਸੁਭਾਗ ਪ੍ਰਾਪਤ ਹੋਇਆ। ਉਨ੍ਹਾਂ ਦਾ ਸਦੀਵੀਂ ਵਿਛੋੜਾ ਮੇਰੇ ਲਈ ਨਿੱਜੀ ਤੌਰ ਤੇ ਵੱਡਾ ਘਟਾ ਹੈ।
ਪ੍ਰੋ. ਵਿਰਕ ਲੰਮਾ ਸਮਾਂ ਸਾਹਿਤ ਤੇ ਸਾਹਿਤ ਸਭਾਵਾਂ ਵਿਚ ਜਥੇਬੰਦਕ ਕਾਰਜ ਕਰਦੇ ਹੋਏ ਸਰਗਰਮ ਭੂਮਿਕਾ ਨਿਭਾਉਦੇ ਰਹੇ। ਉਨ੍ਹਾਂ ਕਿਹਾ ਕਿ ਪ੍ਰੋ. ਅਨੂਪ ਵਿਰਕ  ਦੇ ਸਦੀਵੀ ਵਿਛੋੜੇ ਨਾਲ ਪੰਜਾਬੀ ਸਾਹਿਤ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਇਸ ਦੁੱਖ ਦੀ ਘੜੀ ਵਿੱਚ ਕਵਿਤਾ ਕੇਂਦਰ ਦੀ ਸਮੁੱਚੀ ਕਾਰਜਕਾਰਨੀ ਪ੍ਰੋ. ਅਨੂਪ ਵਿਰਕ ਦੇ ਪਰਿਵਾਰ ਅਤੇ ਸਨੇਹੀਆਂ ਨਾਲ ਗਹਿਰੀ ਸੰਵੇਦਨਾ ਵਿਅਕਤ ਕਰਦੀ ਹੈ।
ਜਾਰੀ ਕਰਤਾ: ਕਰਮ ਸਿੰਘ ਵਕੀਲ, ਪ੍ਰਧਾਨ, ਮੋਬਾਇਲ 98143-44446

Leave a Reply

Your email address will not be published. Required fields are marked *