www.sursaanjh.com > ਅੰਤਰਰਾਸ਼ਟਰੀ > ਪੰਜਵਾਂ ਗੁਰਚਰਨ ਰਾਮਪੁਰੀ ਯਾਦਗਾਰੀ ਪੁਰਸਕਾਰ ਉੱਘੇ ਪੰਜਾਬੀ ਗ਼ਜ਼ਲਗੋ ਐੱਸ. ਨਸੀਮ ਨੂੰ – ਅਮਰਿੰਦਰ ਸੋਹਲ

ਪੰਜਵਾਂ ਗੁਰਚਰਨ ਰਾਮਪੁਰੀ ਯਾਦਗਾਰੀ ਪੁਰਸਕਾਰ ਉੱਘੇ ਪੰਜਾਬੀ ਗ਼ਜ਼ਲਗੋ ਐੱਸ. ਨਸੀਮ ਨੂੰ – ਅਮਰਿੰਦਰ ਸੋਹਲ

ਰਾਮਪੁਰ (ਸੁਰ ਸਾਂਝ ਡਾਟ ਕਾਮ ਬਿਊਰੋ), 10 ਨਵੰਬਰ:
”ਪੰਜਾਬੀ ਲਿਖਾਰੀ ਸਭਾ ਰਾਮਪੁਰ, ਜਿਸ ਦੀ ਸਥਾਪਨਾ 7 ਅਗਸਤ 1953 ਨੂੰ ਹੋਈ ਸੀ, ਆਪਣੇ ਸਥਾਪਨਾ ਦਿਨ ਤੋਂ ਹੀ ਪੰਜਾਬੀ ਸਾਹਿਤ ਵਿਚ ਵਡਮੁੱਲਾ ਯੋਗਦਾਨ ਪਾ ਰਹੀ ਹੈ। ਇਸ ਨੂੰ ਪੰਜਾਬ ਦੀ ਸਭ ਤੋਂ ਪੁਰਾਣੀ ਪੇਂਡੂ ਸਭਾ ਹੋਣ ਦਾ ਮਾਣ ਵੀ ਪ੍ਰਾਪਤ ਹੈ। ਚੰਗੇ ਚੰਗੇ ਸਾਹਿਤਕਾਰਾਂ ਨੂੰ ਇਸ ਸਭਾ ਨੇ ਸਮੇਂ-ਸਮੇਂ ‘ਤੇ ਸਨਮਾਨਿਤ ਕੀਤਾ ਹੈ। ਇਸ ਸਭਾ ਤੋਂ ਪ੍ਰੇਰਨਾ ਲੈ ਕੇ ਹੀ ਸਮੇਂ ਸਮੇਂ ਪੰਜਾਬ ਵਿਚ ਹੋਰ ਸਾਹਿਤਕ ਸਭਾਵਾਂ ਹੋਂਦ ਵਿੱਚ ਆਉਂਦੀਆਂ ਰਹੀਆਂ ਹਨ।” ਰਾਮਪੁਰ ਸਭਾ ਦੇ ਮੌਜੂਦਾ ਪ੍ਰਧਾਨ ਅਮਰਿੰਦਰ ਸੋਹਲ ਵੱਲੋਂ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਪੰਜਾਬੀ ਦੇ ਸਥਾਪਿਤ ਕਵੀ ਸ਼੍ਰੀ ਗੁਰਚਰਨ ਰਾਮਪੁਰੀ ਜੀ ਦੀ ਯਾਦ ਵਿਚ ਪੰਜਵਾਂ ਪੁਰਸਕਾਰ (2025) ਇਸ ਵਾਰ ਪੰਜਾਬੀ ਦੇ ਨਾਮਵਾਰ ਸ਼ਾਇਰ ਸ਼੍ਰੀ ਐੱਸ. ਨਸੀਮ ਜੀ ਨੂੰ ਦੇਣ ਦਾ ਐਲਾਨ ਕੀਤਾ।
ਉਨ੍ਹਾਂ ਦੱਸਿਆ ਕਿ ਇਸ ਸਨਮਾਨ ਵਿਚ 21,000/ ਦੀ ਨਗਦ ਰਾਸ਼ੀ, ਲੋਈ, ਸਨਮਾਨ ਪੱਤਰ, ਟਰਾਫ਼ੀ ਅਤੇ ਕਿਤਾਬਾਂ ਦਾ ਸੈੱਟ ਦਿੱਤਾ ਜਾਵੇਗਾ ਅਤੇ ਇਸ ਸਬੰਧੀ ਜਲਦ ਹੀ ਸਮਾਗਮ ਦਾ ਦਿਨ ਅਤੇ ਸਮਾਗਮ ਦੀ ਰੂਪ ਰੇਖਾ ਦਾ ਵੀ ਐਲਾਨ ਕਰ ਦਿੱਤਾ ਜਾਵੇਗਾ। ਇਸ ਸਨਮਾਨ ਦੀ ਚੋਣ ਬਾਰੇ ਪੰਜਾਬੀ ਲਿਖਾਰੀ ਸਭਾ ਰਾਮਪੁਰ ਦੇ ਪ੍ਰਧਾਨ ਅਮਰਿੰਦਰ ਸੋਹਲ ਨੇ ਇਹ ਵੀ ਦੱਸਿਆ ਕਿ ਪੰਜਾਬੀ ਲਿਖਾਰੀ ਸਭਾ ਰਾਮਪੁਰ ਦੇ ਜਨਰਲ ਸਕੱਤਰ ਪ੍ਰਭਜੋਤ ਰਾਮਪੁਰ, ਮੀਤ ਪ੍ਰਧਾਨ ਸਿਕੰਦਰ ਰਾਮਪੁਰੀ, ਸਕੱਤਰ ਤਰਨ ਰਾਮਪੁਰ ਅਤੇ ਕਾਰਜਕਾਰੀ ਮੈਂਬਰਾਂ ਮਨਦੀਪ ਮਾਂਗਟ, ਗੁਰਦਾਸ ਸਿੰਘ, ਗੁਰਮੀਤ ਆਰਿਫ਼, ਜਸਪ੍ਰੀਤ ਕੌਰ ਮਾਂਗਟ, ਸਵਰਨ ਪੱਲ੍ਹਾ ਅਤੇ ਸਰਪ੍ਰਸਤ ਜਸਵੀਰ ਝੱਜ ਨੇ ਇਹ ਫ਼ੈਸਲਾ ਸਰਬਸੰਮਤੀ ਨਾਲ ਲਿਆ ਹੈ।

Leave a Reply

Your email address will not be published. Required fields are marked *