www.sursaanjh.com > ਚੰਡੀਗੜ੍ਹ/ਹਰਿਆਣਾ > ਪੰਜਾਬੀ ਗੀਤਾਂ ਵਿੱਚ ਹੁੰਦੀ ਠਾਹ ਨਾਹ  ਬੰਦ ਕਰਵਾਏ ਸਰਕਾਰ : ਨੰਬਰਦਾਰ ਸਿਆਲਬਾ

ਪੰਜਾਬੀ ਗੀਤਾਂ ਵਿੱਚ ਹੁੰਦੀ ਠਾਹ ਨਾਹ  ਬੰਦ ਕਰਵਾਏ ਸਰਕਾਰ : ਨੰਬਰਦਾਰ ਸਿਆਲਬਾ

ਪੰਜਾਬੀ ਗੀਤਾਂ ਵਿੱਚ ਹੁੰਦੀ ਠਾਹ ਨਾਹ  ਬੰਦ ਕਰਵਾਏ ਸਰਕਾਰ : ਨੰਬਰਦਾਰ ਸਿਆਲਬਾ
ਚੰਡੀਗੜ੍ਹ 2 ਸਤੰਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਫਿਲਮਾਂ ਅਤੇ ਗੀਤਾਂ ਦੇ  ਫ਼ਿਲਮਕਣ ਦਾ ਨੌਜਵਾਨ ਪੀੜੀ ਤੇ ਵੱਡਾ ਅਸਰ ਹੁੰਦਾ ਹੈ, ਕਿਉਂਕਿ ਅੱਜ ਦੇ ਨੌਜਵਾਨ ਬਜਾਏ ਸ਼ਹੀਦਾਂ ਦੇ ਐਕਟਰਾਂ, ਕਲਾਕਾਰਾਂ ਤੇ ਗਾਇਕਾਂ ਨੂੰ ਆਪਣਾ ਆਦਰਸ਼ ਮੰਨਦੇ ਹਨ ਅਤੇ ਉਹਨਾਂ ਦੇ ਗੀਤ ਵੀਡੀਓ ਦੇਖ ਕੇ ਉਹਨਾਂ ਵਰਗੇ ਬਣਨਾ ਚਾਹੁੰਦੇ ਹਨ। ਪਰ ਗੀਤਾਂ ਵਿੱਚ ਭਰਪੂਰ ਅਸਲਾ ਅਤੇ ਨਸ਼ਿਆਂ ਨੂੰ ਦਿਖਾਉਣਾ ਮੰਦਭਾਗਾ ਹੈ। ਇਨਾਂ ਪੰਜਾਬੀ ਗੀਤਾਂ ਵਿੱਚ ਹੁੰਦੀ ਠਾਹ ਠਾਹ ਬੰਦ ਕਰਵਾਏ ਸਰਕਾਰ।
ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਨੰਬਰਦਾਰਾ ਯੂਨੀਅਨ ਦੇ ਬਲਾਕ ਪ੍ਰਧਾਨ ਨੰਬਰਦਾਰ ਰਾਜ ਕੁਮਾਰ ਸਿਆਲਬਾ ਨੇ ਕੀਤਾ ਹੈ। ਨੰਬਰਦਾਰ ਸਿਆਲਬਾ ਨੇ ਕਿਹਾ ਹੈ ਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਵੱਡੇ ਲੀਡਰਾਂ ਨੇ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਗੀਤਾਂ ਵਿੱਚ ਹਥਿਆਰ ਨਸ਼ੇ ਲੱਚਰਤਾ ਅਤੇ ਹੋਰ ਉਹਨਾਂ ਗਲਤ ਹਰਕਤਾਂ ਤੇ ਪਾਬੰਦੀ ਲਾਈ ਜਾਏਗੀ, ਜੋ ਨੌਜਵਾਨਾਂ ਨੂੰ ਵਿਗਾੜ ਰਹੀ ਹੈ।
ਇਹਨਾਂ ਦੱਸਿਆ ਕਿ ਆਏ ਦਿਨ ਆ ਰਹੇ ਗੀਤਾਂ ਵਿੱਚ ਰੱਜ ਕੇ ਨਸ਼ਿਆਂ ਅਤੇ ਹਥਿਆਰਾਂ ਦਾ ਪ੍ਰਦਰਸ਼ਨ ਕੀਤਾ ਜਾਂਦਾ ਹੈ। ਇਹਨਾਂ ਕਿਹਾ ਕਿ ਬੇਸ਼ੱਕ ਗਾਇਕੀ ਬਾਰੇ ਬਹੁਤ ਗਾਇਕਾਂ ਨੂੰ ਧੇਲੇ ਦਾ ਪਤਾ ਨਾ ਹੋਵੇ, ਪਰ ਉਹ ਵੀ ਏ. ਕੇ 47 ਚੱਕੀ ਗੀਤ ਦੇ ਵੀਡੀਓ ਵਿੱਚ ਨਜ਼ਰ ਆਉਂਦਾ ਹੈ। ਨੰਬਰਦਾਰ ਅਨੁਸਾਰ ਜ਼ਿਆਦਾਤਰ ਨੌਜਵਾਨ ਗਾਇਕਾਂ ਦੇ ਲੱਛਣਾਂ ਨੂੰ ਦੇਖ ਕੇ ਵਿਗੜ ਰਹੇ ਹਨ। ਇਹਨਾਂ ਦੱਸਿਆ ਕਿ ਨੌਜਵਾਨ ਪੀੜ੍ਹੀ ਕੱਚੇ ਭਾਂਡੇ ਦੀ ਮਿੱਟੀ ਦੀ ਤਰ੍ਹਾ ਹੁੰਦੀ ਹੈ, ਜਿਸ ਨੂੰ ਜਿੱਧਰ ਮਰਜ਼ੀ ਨੂੰ ਮੋੜ ਲਿਆ ਜਾਵੇ।
ਰਾਜ ਕੁਮਾਰ ਨੇ ਕਿਹਾ ਕਿ ਸਰਕਾਰ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ। ਪੰਜਾਬ ਦੇ ਨੌਜਵਾਨਾਂ ਨੂੰ ਪੜ੍ਹਾਈ, ਖੇਡਾਂ ਤੇ ਰੋਜ਼ਗਾਰ ਵੱਲ ਧਿਆਨ ਦਿਵਾਉਣ ਲਈ ਸਖਤ ਕਾਨੂੰਨ ਬਣਾਉਣੇ ਚਾਹੀਦੇ ਹਨ ਤੇ ਕੋਈ ਵੀ ਲੰਡੀ-ਬੁੱਚੀ ਗਾਇਕ ਹਥਿਆਰਾਂ ਤੇ ਨਸ਼ਿਆਂ ਦਾ ਪ੍ਰਦਰਸ਼ਨ ਨਾ ਕਰੇ, ਗੀਤਾਂ ਤੇ ਫਿਲਮਾਂ ਵਿੱਚ ਅਜਿਹਾ ਕੁਝ ਦਿਖਾਉਣ ਤੇ ਸਖਤ ਪਾਬੰਦੀ ਹੋਣੀ ਚਾਹੀਦੀ ਹੈ ਅਤੇ ਜੋ ਗੀਤਾਂ ਦੇ ਵੀਡੀਓਜ਼ ਵਿੱਚ ਅਜਿਹਾ ਕੁਝ ਦਿਖਾਉਂਦੇ ਹਨ ਤਾਂ ਉਹਨਾਂ ਵਿਰੁੱਧ ਪਹਿਲ ਦੇ ਆਧਾਰ ਤੇ ਪਰਚਾ ਦਰਜ ਹੋਣਾ ਚਾਹੀਦਾ ਹੈ ਤਾਂ ਜੋ ਨੌਜਵਾਨ ਪੀੜੀ ਨੂੰ ਕੁਰਾਹੇ ਪੈਣ ਤੋਂ ਰੋਕਿਆ ਜਾ ਸਕੇ।

Leave a Reply

Your email address will not be published. Required fields are marked *