www.sursaanjh.com > ਅੰਤਰਰਾਸ਼ਟਰੀ > ਪੰਜਾਬੀ ਲਿਖਾਰੀ ਸਭਾ ਕੁਰਾਲੀ ਦੀ ਮਾਸਿਕ ਇਕੱਤਰਤਾ ਹੋਈ

ਪੰਜਾਬੀ ਲਿਖਾਰੀ ਸਭਾ ਕੁਰਾਲੀ ਦੀ ਮਾਸਿਕ ਇਕੱਤਰਤਾ ਹੋਈ

ਪੰਜਾਬੀ ਲਿਖਾਰੀ ਸਭਾ ਕੁਰਾਲੀ ਦੀ ਮਾਸਿਕ ਇਕੱਤਰਤਾ ਹੋਈ
ਕੁਰਾਲ਼ੀ (ਸੁਰ ਸਾਂਝ ਡਾਟ ਕਾਮ ਬਿਊਰੋ), 25 ਅਗਸਤ:
ਪੰਜਾਬੀ ਲਿਖਾਰੀ ਸਭਾ ਕੁਰਾਲੀ ਦੀ ਮਾਸਿਕ ਇਕੱਤਰਤਾ ਖਾਲਸਾ ਸਕੂਲ ਕੁਰਾਲੀ ਵਿਖੇ ਹੋਈ। ਸਭਾ ਵਿੱਚ ਜਨਮ ਅਸ਼ਟਮੀ ਅਤੇ ਸਾਉਣ ਦੇ ਮਹੀਨੇ ਦੇ ਤਿਉਹਾਰਾਂ ਨੂੰ ਯਾਦ ਕੀਤਾ ਗਿਆ। ਗੁਰਦੁਆਰਾ ਹਰਗੋਬਿੰਦਗੜ੍ਹ ਸਾਹਿਬ ਦੇ ਪ੍ਰਧਾਨ ਪ੍ਰਿੰਸੀਪਲ ਸਵਰਨ ਸਿੰਘ ਦੀ ਪਤਨੀ ਅਤੇ ਖਾਲਸਾ ਸਕੂਲ ਦੇ ਸੇਵਾਦਾਰ ਜੀਤ ਸਿੰਘ ਧਨੌਰੀ ਦੀ ਯਾਦ ਵਿੱਚ ਸਭਾ ਵਲੋਂ ਮੂਲਮੰਤਰ ਦਾ ਜਾਪ ਕੀਤਾ ਗਿਆ।
ਸਭਾ ਦੇ ਮੀਡੀਆ ਸਕੱਤਰ ਭੁਪਿੰਦਰ ਸਿੰਘ ਭਾਗੋਮਾਜਰਾ ਅਨੁਸਾਰ ਸਭਾ ਦਾ ਅਰੰਭ ਇੰਸਪੈਕਟਰ ਤਰਸੇਮ ਸਿੰਘ ਕਾਲੇਵਾਲ ਨੇ ਧਾਰਮਿਕ ਗੀਤ ਰੱਬ ਦੀਆਂ ਰਹਿਮਤਾਂ ਨਾਲ ਕੀਤਾ। ਕੁਲਵਿੰਦਰ ਖੈਰਾਬਾਦੀ ਨੇ ਸੁਣ ਬਾਬਾ ਮੇਰੀ ਅਰਜੋਈ ਗੀਤ ਰਾਹੀਂ ਪਾਖੰਡ ਦਾ ਵਿਰੋਧ ਕੀਤਾ। ਬੀਬੀ ਇੰਦਰਜੀਤ ਕੌਰ ਵਡਾਲਾ ਨੇ ਗੁੰਦਾਂ ਸਾਹਾਂ ਨਾਲ ਰੱਖੜੀ ਗੀਤ ਗਾਇਆ।
ਚਰਨਜੀਤ ਸਿੰਘ ਕਤਰਾ ਸਹੌੜਾਂ ਨੇ ਬਾਲ ਕਵਿਤਾ ਪੇਸ਼ ਕੀਤੀ। ਜਗਦੇਵ ਸਿੰਘ ਰਡਿਆਲਾ ਨੇ ਆਪਣੇ ਗੀਤ ਰਾਹੀਂ ਦਿਖਾਵੇ ਦੀ ਬਿਰਤੀ ਉਤੇ ਚੋਟ ਕੀਤੀ।ਲੈਕਚਰਾਰ ਭੁਪਿੰਦਰ ਸਿੰਘ ਭਾਗੋਮਾਜਰਾ ਨੇ ਕਵਿਤਾ ਘੱਗਰ ਦਰਿਆ ਦਾ ਸਫਰ ਪੇਸ਼ ਕੀਤੀ। ਨਿਰਮਲ ਸਿੰਘ ਅਧਰੇੜਾ ਨੇ ਕਵਿਤਾ ਰਾਹੀਂ ਨਾਰੀ ਪ੍ਰਤੀ ਦਰਿੰਦਗੀ ਦੀ ਬਿਰਤੀ ਦਾ ਵਿਰੋਧ ਕੀਤਾ। ਸਾਬਕਾ ਪ੍ਰਧਾਨ ਕੁਲਵੰਤ ਸਿੰਘ ਜੇ ਈ ਨੇ ਸਾਉਣ ਮਹੀਨੇ ਦਾ ਗੀਤ ਪੇਸ਼ ਕੀਤਾ। ਨਾਗਰ ਸਿੰਘ ਪਟਿਆਲਾ ਨੇ ਵਤਨਾਂ ਦਾ ਸੁਪਨਾ ਕਵਿਤਾ ਅਤੇ ਮੋਹਨ ਸਿੰਘ ਪਪਰਾਲਾ ਨੇ ਲੋਕ ਤੱਥ ਪੇਸ਼ ਕੀਤੇ। ਸੁਪਰਡੈਂਟ ਸੀਤਲ ਸਿੰਘ ਸਹੌੜਾਂ ਨੇ ਅਜ਼ਾਦੀ ਗਜ਼ਲ, ਖੁਸ਼ੀ ਰਾਮ ਨੇ ਕਲਮਾਂ ਸੱਚ ਬੋਲਦੀਆਂ ਗੀਤ ਪੇਸ਼ ਕੀਤਾ।
ਜਿਲ੍ਹਾ ਕੁਆਰਡੀਨੇਟਰ ਰੂਪਨਗਰ ਰਾਬਿੰਦਰ ਸਿੰਘ ਰੱਬੀ ਨੇ ਵਿਦਿਆਰਥੀਆਂ ਨੂੰ ਸਾਹਿਤ ਨਾਲ ਜੋੜਨ ਲਈ ਸੁਝਾਅ ਦਿੱਤੇ। ਹਾਕਮ ਸਿੰਘ ਨੱਤਿਆਂ ਨੇ ਅਨੰਦਪੁਰ ਸਾਹਿਬ ਅਤੇ ਪਰਿਵਾਰ ਵਿਛੋੜਾ ਗੀਤ ਗਾਇਆ।
ਡਾ ਰਾਜਿੰਦਰ ਸਿੰਘ ਕੁਰਾਲੀ ਨੇ ਸ੍ਰੀ ਕ੍ਰਿਸ਼ਨ ਦੇ ਜੀਵਨ, ਗੀਤਾ ਦੇ ਨਿਸ਼ਕਾਮ ਕਰਮਯੋਗ ਅਤੇ ਇਨਸਾਫ ਦੀ ਸਥਾਪਨਾ ਬਾਰੇ ਵਿਚਾਰ ਸਾਂਝੇ ਕਰਦਿਆਂ ਨਾਰੀ ਸਤਿਕਾਰ ਦਾ ਸੱਭਿਆਚਾਰ ਸਿਰਜਣ ਲਈ ਕਿਹਾ। ਜਸਵਿੰਦਰ ਸਿੰਘ ਕਾਈਨੌਰ ਨੇ ਤੀਆਂ ਬਾਰੇ ਕਵਿਤਾ ਪੇਸ਼ ਕੀਤੀ। ਸਭਾ ਦੇ ਪ੍ਰਧਾਨ ਹਰਦੀਪ ਸਿੰਘ ਗਿੱਲ ਨੇ ਤੀਆਂ ਦੇ ਤਿਉਹਾਰ ਦੇ ਮਹੱਤਵ ਅਤੇ ਬਦਲਦੇ ਸਰੂਪ ਬਾਰੇ ਚਰਚਾ ਕਰਦਿਆਂ ਗੀਤ ਵੀ ਸੁਣਾਇਆ ਅਤੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਡਾ. ਰਾਜਿੰਦਰ ਸਿੰਘ ਕੁਰਾਲੀ ਨੇ ਮੰਚ ਦਾ ਸੰਚਾਲਨ ਕੀਤਾ।
ਵਿਸ਼ੇਸ਼ ਧੰਨਵਾਦ; ਜਸਵਿੰਦਰ ਸਿੰਘ ਕਾਈਨੌਰ

Leave a Reply

Your email address will not be published. Required fields are marked *