www.sursaanjh.com > ਅੰਤਰਰਾਸ਼ਟਰੀ > ਪੰਜਾਬੀ ਲੇਖਕ ਸਭਾ (ਰਜਿ.) ਚੰਡੀਗੜ੍ਹ ਵੱਲੋਂ ਉੱਘੇ ਲੇਖਕ ਸੁਖਵਿੰਦਰ ਸਿੰਘ ਸਿੱਧੂ ਦੇ ਕਾਵਿ ਸੰਗ੍ਰਹਿ ਖ਼ੁਸ਼ਬੋਅ ਦਾ ਲੋਕ ਅਰਪਣ 20 ਅਕਤੂਬਰ ਨੂੰ – ਬਲਕਾਰ ਸਿੱਧੂ

ਪੰਜਾਬੀ ਲੇਖਕ ਸਭਾ (ਰਜਿ.) ਚੰਡੀਗੜ੍ਹ ਵੱਲੋਂ ਉੱਘੇ ਲੇਖਕ ਸੁਖਵਿੰਦਰ ਸਿੰਘ ਸਿੱਧੂ ਦੇ ਕਾਵਿ ਸੰਗ੍ਰਹਿ ਖ਼ੁਸ਼ਬੋਅ ਦਾ ਲੋਕ ਅਰਪਣ 20 ਅਕਤੂਬਰ ਨੂੰ – ਬਲਕਾਰ ਸਿੱਧੂ

ਪੰਜਾਬੀ ਲੇਖਕ ਸਭਾ (ਰਜਿ.) ਚੰਡੀਗੜ੍ਹ ਵੱਲੋਂ ਉੱਘੇ ਲੇਖਕ ਸੁਖਵਿੰਦਰ ਸਿੰਘ ਸਿੱਧੂ ਦੇ ਕਾਵਿ ਸੰਗ੍ਰਹਿ ਖ਼ੁਸ਼ਬੋਅ ਦਾ ਲੋਕ ਅਰਪਣ 20 ਅਕਤੂਬਰ ਨੂੰ – ਬਲਕਾਰ ਸਿੱਧੂ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 18 ਅਕਤੂਬਰ:

ਪੰਜਾਬੀ ਲੇਖਕ ਸਭਾ (ਰਜਿ.) ਚੰਡੀਗੜ੍ਹ ਵੱਲੋਂ ਉੱਘੇ ਲੇਖਕ ਸੁਖਵਿੰਦਰ ਸਿੰਘ ਸਿੱਧੂ ਦੇ ਕਾਵਿ-ਸੰਗ੍ਰਹਿ ਖ਼ੁਸ਼ਬੋਅ ਦਾ ਲੋਕ ਅਰਪਣ 20 ਅਕਤੂਬਰ 2024 ਨੂੰ ਸਵੇਰੇ 10.30 ਵਜੇ ਪੰਜਾਬ ਕਲਾ ਭਵਨ, ਸੈਕਟਰ 16-ਬੀ, ਚੰਡੀਗੜ੍ਹ ਵਿਖੇ ਕਰਵਾਇਆ ਜਾ ਰਿਹਾ ਹੈ।

ਇਸ ਸਮਾਰੋਹ ਵਿੱਚ ਡਾ. ਮਨਮੋਹਨ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣਗੇ, ਜਦਕਿ ਡਾ. ਲਾਭ ਸਿੰਘ ਖੀਵਾ ਪ੍ਰਧਾਨਗੀ ਕਰਨਗੇ। ਇਸੇ ਤਰ੍ਹਾਂ ਮਲਕੀਤ ਸਿੰਘ ਰੌਣੀ, ਫਿਲਮ ਅਦਾਦਾਰ, ਉੱਘੇ ਲੇਖਕ ਜਗਦੀਪ ਸਿੱਧੂ ਅਤੇ ਜਗਮੀਤ ਸਿੰਘ (ਪਟਿਆਲ਼ਾ) ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋ ਰਹੇ ਹਨ। ਕਾਵਿ ਸੰਗ੍ਰਹਿ ਖ਼ੁਸ਼ਬੋਅ ਬਾਰੇ ਪਰਚਾ ਹਰਵਿੰਦਰ ਸਿੰਘ (ਪਟਿਆਲ਼ਾ) ਪੜ੍ਹਨਗੇ।

ਸਭਾ ਦੇ ਪ੍ਰਧਾਨ ਬਲਕਾਰ ਸਿੱਧੂ ਅਤੇ ਜਨਰਲ ਸਕੱਤਰ ਭੁਪਿੰਦਰ ਮਲਿਕ ਨੇ ਸਮੂਹ ਸਾਹਿਤ ਪ੍ਰੇਮੀਆਂ ਨੂੰ ਇਸ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਸੱਦਾ ਦਿੱਤਾ ਹੈ।

Leave a Reply

Your email address will not be published. Required fields are marked *