ਪੰਜਾਬੀ ਸਾਹਿਤ ਸਭਾ ਖਰੜ ਵੱਲੋਂ ਖਾਲਸਾ ਪੰਥ ਦੀ ਸਾਜਨਾ ਨੂੰ ਸਮਰਪਿਤ ਸਾਹਿਤਕ ਪ੍ਰੋਗਰਾਮ ਕਰਵਾਇਆ ਗਿਆ
ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 7 ਅਪਰੈਲ:
ਪੰਜਾਬੀ ਸਾਹਿਤ ਸਭਾ ਖਰੜ ਦੀ ਮਾਸਿਕ ਇਕੱਤਰਤਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਖਰੜ ਵਿਖੇ ਹੋਈ। ਖਾਲਸਾ ਪੰਥ ਦੀ ਸਾਜਨਾ ਨੂੰ ਸਮਰਪਿਤ ਇਸ ਇਕੱਤਰਤਾ ਵਿੱਚ ਪ੍ਰਧਾਨਗੀ ਮੰਡਲ ਵਿੱਚ ਸ.ਚਰਨਜੀਤ ਸਿੰਘ ਕਾਲੇ਼ਵਾਲ (ਐਸਜੀਪੀਸੀ ਮੈਂਬਰ), ਸ਼੍ਰੋਮਣੀ ਸਾਹਿਤਕਾਰ ਮਨਮੋਹਨ ਸਿੰਘ ਦਾਊਂ, ਡਾ ਜਸਪਾਲ ਜੱਸੀ, ਐਡਵੋਕੇਟ ਰਵਿੰਦਰ ਸਿੰਘ ਸੈਂਪਲਾ ਅਤੇ ਸ. ਗੁਰਪ੍ਰੀਤ ਸਿੰਘ ਨਿਆਮੀਆਂ ਸ਼ਾਮਿਲ ਹੋਏ। ਪ੍ਰਧਾਨ ਡਾਕਟਰ ਜੱਸੀ ਨੇ ਆਏ ਹੋਏ ਸਾਰੇ ਸਾਥੀਆਂ ਨੂੰ ਜੀ ਆਇਆ ਨੂੰ ਕਿਹਾ। ਪ੍ਰੋਗਰਾਮ ਦੀ ਸ਼ੁਰੂਆਤ ਜਗਤਾਰ ਸਿੰਘ ਜੋਗ ਅਤੇ ਮੰਦਰ ਗਿੱਲ ਸਾਹਿਬਚੰਦੀਆ ਦੀਆਂ ਧਾਰਮਿਕ ਰਚਨਾਵਾਂ ਨਾਲ ਹੋਈ।


ਇਸ ਮੌਕੇ ਪੱਤਰਕਾਰ ਤੇ ਲੇਖਕ ਗੁਰਪ੍ਰੀਤ ਸਿੰਘ ਨਿਆਮੀਆਂ ਦਾ ਰੂਬਰੂ ਕਰਵਾਇਆ ਗਿਆ। ਉਹਨਾਂ ਨੇ ਆਪਣੇ ਰੂ ਬ ਰੂ ਦੌਰਾਨ ਜਿੱਥੇ ਆਪਣੇ ਜੀਵਨ, ਪੱਤਰਕਾਰੀ ਅਤੇ ਸਾਹਿਤਕ ਕਿਰਤਾਂ ਬਾਰੇ ਜਾਣਕਾਰੀ ਦਿੱਤੀ, ਉਥੇ ਖਾਲਸਾ ਪੰਥ ਦੀ ਸਾਜਨਾ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ। ਸਭਾ ਵੱਲੋਂ ਸਭਾ ਦੇ ਬਾਨੀ ਸਰਪ੍ਰਸਤ ਮਨਮੋਹਨ ਸਿੰਘ ਦਾਊਂ ਦੀ ਨਵੀਂ ਕਾਵਿ ਪੁਸਤਕ “ਧਰਤੀ ਦੀ ਕੰਬਣੀ” ਦੀ ਪ੍ਰਕਾਸ਼ਨਾ ਉੱਤੇ ਅਤੇ ਸਭਾ ਦੇ ਅਹੁਦੇਦਾਰ ਐਡਵੋਕੇਟ ਸੈਂਪਲਾ ਦੀ ਤਰੱਕੀ ਉੱਤੇ ਉਹਨਾਂ ਨੂੰ ਵਧਾਈ ਦਿੱਤੀ ਗਈ। ਸਤਵਿੰਦਰ ਸਿੰਘ ਮੜੌਲਵੀ ਵੱਲੋਂ ਸਭਾ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ ਗਈ।
ਉਪਰੰਤ ਮਲਕੀਤ ਸਿੰਘ ਨਾਗਰਾ, ਗੁਰਮੀਤ ਸਿੰਗਲ, ਦਲਵੀਰ ਸਰੋਆ, ਕੈਪਟਨ ਹਰਸ਼ਜੀਤ ਸਿੰਘ ਬਡਾਲਾ, ਜਗਦੇਵ ਸਿੰਘ ਰਡਿਆਲਾ, ਬੀਬੀ ਦਲਜੀਤ ਕੌਰ ਦਾਊਂ, ਕਰਮਜੀਤ ਸਕਰੁੱਲਾਂਪੁਰੀ, ਡਾ. ਸਿਮਰਜੀਤ ਕੌਰ, ਡਾਕਟਰ ਰਪਿੰਦਰ ਕੌਰ, ਐਡਵੋਕੇਟ ਨੀਲਮ ਨਾਰੰਗ, ਰੁਪਿੰਦਰ ਕੌਰ ਮਾਨ, ਤਰਸੇਮ ਸਿੰਘ ਕਾਲੇਵਾਲ, ਜਸਪਾਲ ਸਿੰਘ ਕੰਵਲ ਅਤੇ ਹਾਕਮ ਸਿੰਘ ਨੱਤਿਆਂ ਨੇ ਆਪਣੀਆਂ ਖ਼ੂਬਸੂਰਤ ਰਚਨਾਵਾਂ ਸੁਣਾਈਆਂ।
ਮੁਖ ਮਹਿਮਾਨ ਚਰਨਜੀਤ ਸਿੰਘ ਕਾਲੇਵਾਲ ਨੇ ਸਭਾ ਦੀਆਂ ਸਾਹਿਤਿਕ ਪ੍ਰਾਪਤੀਆਂ ‘ਤੇ ਖੁਸ਼ੀ ਜ਼ਾਹਿਰ ਕੀਤੀ ਅਤੇ ਸਭਾ ਨੂੰ ਆਪਣੇ ਵੱਲੋਂ ਇੱਕ ਵੱਖਰੇ ਤੌਰ ਤੇ ਧਾਰਮਿਕ ਪ੍ਰੋਗਰਾਮ ਕਰਵਾਉਣ ਦਾ ਸੱਦਾ ਵੀ ਦਿੱਤਾ। ਇਸ ਪ੍ਰੋਗਰਾਮ ਵਿੱਚ ਹਰਵਿੰਦਰ ਕੌਰ (ਪੱਤਰਕਾਰ ਪੰਜਾਬੀ ਜਾਗਰਣ) , ਡਾਕਟਰ ਜਤਿੰਦਰ ਅਰੋੜਾ, ਅਵਤਾਰ ਸਿੰਘ, ਇੰਦਰਜੀਤ ਪਰੇਮੀ, ਸੁਰਿੰਦਰ ਪਾਲ ਸਿੰਘ, ਦਿਓਲ ਸੈਂਪਲਾ, ਸਿਮਰਨਜੀਤ ਸਿੰਘ ਤੇ ਕਵੀ ਸੁਰਜੀਤ ਸੁਮਨ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਸਭਾ ਵੱਲੋਂ ਮੁੱਖ ਮਹਿਮਾਨ ਚਰਨਜੀਤ ਸਿੰਘ ਕਾਲੇਵਾਲ ਅਤੇ ਗੁਰਪ੍ਰੀਤ ਸਿੰਘ ਨਿਆਮੀਆਂ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ। ਸ੍ਰੀ ਦਾਉਂ ਨੇ ਖਾਲਸਾ ਪੰਥ ਦੀ ਸਾਜਨਾ ਉੱਤੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਇੱਕ ਧਾਰਮਿਕ ਰਚਨਾ ਵੀ ਸੁਣਾਈ। ਪ੍ਰੋਗਰਾਮ ਦਾ ਮੰਚ ਸੰਚਾਲਨ ਜਰਨਲ ਸਕੱਤਰ ਸਤਵਿੰਦਰ ਸਿੰਘ ਮੜੌਲਵੀ ਵੱਲੋਂ ਕੀਤਾ ਗਿਆ।

