www.sursaanjh.com > ਅੰਤਰਰਾਸ਼ਟਰੀ > ਪੰਜਾਬੀ ਸਾਹਿਤ ਸਭਾ (ਰਜਿ) ਮੁਹਾਲੀ ਦੀ ਮਾਸਿਕ ਇਕੱਤਰਤਾ ਹੋਈ

ਪੰਜਾਬੀ ਸਾਹਿਤ ਸਭਾ (ਰਜਿ) ਮੁਹਾਲੀ ਦੀ ਮਾਸਿਕ ਇਕੱਤਰਤਾ ਹੋਈ

ਪੰਜਾਬੀ ਸਾਹਿਤ ਸਭਾ (ਰਜਿ .) ਮੁਹਾਲੀ ਦੀ ਹੋਈ ਮਾਸਿਕ ਇਕੱਤਰਤਾ
ਮੁਹਾਲ਼ੀ (ਸੁਰ ਸਾਂਝ ਡਾਟ ਕਾਮ ਬਿਊਰੋ), 19 ਅਗਸਤ:
ਪੰਜਾਬੀ ਸਾਹਿਤ ਸਭਾ (ਰਜਿ .) ਮੁਹਾਲੀ ਦੀ ਅਗਸਤ ਮਹੀਨੇ ਦੀ ਮਹੀਨਾਵਾਰ ਇਕੱਤਰਤਾ ਡਾ.ਸ਼ਿੰਦਰਪਾਲ ਸਿੰਘ ਦੀ ਪ੍ਰਧਾਨਗੀ ਵਿਚ ਨਿਗਮ ਲਾਇਬ੍ਰੇਰੀ ਸੈਕਟਰ 69 ਮੁਹਾਲੀ ਵਿੱਚ ਹੋਈ।
ਏਜੰਡੇ ਮੁਤਾਬਿਕ ਆਰੰਭ ਵਿੱਚ ਭਾਰਤ ਦੀ ਆਜ਼ਾਦੀ ਵਿਸ਼ੇ ਨਾਲ ਸੰਬੰਧਿਤ ਵਿਖਿਆਨ ਪ੍ਰੋ ਈਸ਼ਵਰ ਦਿਆਲ ਗੌੜ ਨੇ ਦਿੱਤਾ। ਵਿਦਿਵਾਨ ਵਕਤਾ ਨੇ ਆਜ਼ਾਦੀ, ਸ਼ਹਾਦਤ, ਮਨੁੱਖ ਦੇ ਨਿੱਜ ਅਤੇ ਸਵੈ ਨੂੰ ਪੜਚੋਲਦਿਆਂ ਇਸ ਦੀਆਂ ਮਹੀਨ ਪਰਤਾਂ ਫਰੌਲੀਆਂ। ਗੁਰੂ ਬਾਬੇ ਨਾਨਕ ਦਾ ਫਲਸਫਾ ਅਤੇ ਮੂਲਮੰਤਰ ਦੀ ਛਾਂ ਹੇਠ ਸਰੋਤਿਆਂ ਦੇ ਮਨਾਂ ਦੀਆਂ ਅਨੇਕਾਂ ਗੰਢਾਂ ਖੋਹਲੀਆਂ। ਸਰੋਤੇ ਮਤੰਰ ਮੁਗਧ ਹੋ ਗਏ।
ਇਸ ਤੋਂ ਪਿੱਛੋਂ  ਡਾ. ਸਵੈਰਾਜ ਸੰਧੂ ਨੇ ਪੰਜਾਬੀ ਲੋਕ ਗੀਤਾਂ ਰਾਹੀਂ ਸੌਣ (ਸਾਵਣ) ਮਹੀਨੇ ਦੀ ਸਮਾਜਿਕ, ਸਭਿਆਚਾਰਕ ਅਤੇ ਆਰਥਿਕਤਾ ਨਾਲ ਜੁੜੇ ਪਹਿਲੂਆਂ ਉੱਤੇ ਚਾਨਣਾ ਪਾਇਆ। ਮੈਡਮ ਹਰਭਜਨ ਕੌਰ ਢਿੱਲੋਂ ਅਤੇ ਉਨ੍ਹਾਂ ਦੇ ਸਾਥੀ ਮੈਡਮ ਗੁਰਜੋਧ ਕੌਰ ਨੇ ਲੋਕ ਬੋਲੀਆਂ ਅਤੇ ਸਾਵਣ ਦੇ ਗੀਤ ਗਾਏ।
ਸਾਵਣ ਕਵੀ ਦਰਬਾਰ ਵਿੱਚ ਹਾਜ਼ਰ ਕਵੀਆਂ, ਗਾਇਕਾਂ, ਹਰਿੰਦਰ ਹਰ, ਭੁਪਿੰਦਰ ਸਿੰਘ ਮਟੌਰਵਾਲਾ, ਦਰਸ਼ਨ ਤਿਓਣਾ, ਜਸਬੀਰ ਡਾਵਰ, ਪੰਨਾ ਲਾਲ ਮੁਸਤਫਾਬਾਦੀ, ਬੀਬੀ ਸੁਰਜੀਤ ਕੌਰ ਬੈਂਸ, ਨੀਲਮ ਨਾਰੰਗ, ਗੁਰਜੋਧ ਕੌਰ ਅਤੇ ਮਲਕੀਅਤ ਬਸਰਾ ਨੇ ਆਪੋ ਆਪਣਾ ਕਲਾਮ ਪੇਸ਼ ਕੀਤਾ। ਇਸ ਮੌਕੇ ਡਾ.ਦੀਪਕ ਮਨਮੋਹਨ ਸਿੰਘ ਨੇ ਸਭਾ ਦੁਆਰਾ ਵਿਦਵਤਾ ਭਰਪੂਰਰ ਲੈਕਚਰ ਕਰਵਾਉਣ ਵਾਸਤੇ ਸਭਾ ਦੀ ਸ਼ਲਾਘਾ ਕੀਤੀ। ਐਡਵੋਕੇਟ ਪ੍ਰਮਿੰਦਰ ਸਿੰਘ ਗਿੱਲ ਨੇ ਸਭ ਆਏ ਪਤਵੰਤਿਆਂ ਦਾ ਧੰਨਵਾਦ ਕੀਤਾ ।
ਇੰਦਰਜੀਤ ਸਿੰਘ ਜਾਵਾ, ਪ੍ਰੈੱਸ ਸਕੱਤਰ

Leave a Reply

Your email address will not be published. Required fields are marked *