www.sursaanjh.com > ਅੰਤਰਰਾਸ਼ਟਰੀ > ਪੰਜਾਬੀ ਸਾਹਿਤ ਸਭਾ (ਰਜਿ .), ਮੁਹਾਲੀ ਦੀ ਮਾਸਿਕ ਇਕੱਤਰਤਾ ਡਾ .ਦਵਿੰਦਰ ਸਿੰਘ ਬੋਹਾ ਦੀ ਪ੍ਰਧਾਨਗੀ ਹੇਠ  ਨਗਰ ਨਿਗਮ ਲਾਇਬ੍ਰੇਰੀ ਸੈਕਟਰ 69 ਮੁਹਾਲੀ ਵਿਖੇ ਸੰਪਨ ਹੋਈ

ਪੰਜਾਬੀ ਸਾਹਿਤ ਸਭਾ (ਰਜਿ .), ਮੁਹਾਲੀ ਦੀ ਮਾਸਿਕ ਇਕੱਤਰਤਾ ਡਾ .ਦਵਿੰਦਰ ਸਿੰਘ ਬੋਹਾ ਦੀ ਪ੍ਰਧਾਨਗੀ ਹੇਠ  ਨਗਰ ਨਿਗਮ ਲਾਇਬ੍ਰੇਰੀ ਸੈਕਟਰ 69 ਮੁਹਾਲੀ ਵਿਖੇ ਸੰਪਨ ਹੋਈ

ਪੰਜਾਬੀ ਸਾਹਿਤ ਸਭਾ (ਰਜਿ .), ਮੁਹਾਲੀ ਦੀ ਮਾਸਿਕ ਇਕੱਤਰਤਾ ਡਾ .ਦਵਿੰਦਰ ਸਿੰਘ ਬੋਹਾ ਦੀ ਪ੍ਰਧਾਨਗੀ ਹੇਠ  ਨਗਰ ਨਿਗਮ ਲਾਇਬ੍ਰੇਰੀ ਸੈਕਟਰ 69 ਮੁਹਾਲੀ ਵਿਖੇ ਸੰਪਨ ਹੋਈ
ਇਸ ਮੀਟਿੰਗ ਦੋਰਾਨ ਬਲਬੀਰ ਸਿੰਘ ਢੋਲ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ 
ਡਾ.ਸਵਰਾਜ ਸੰਧੂ ਵਲੋਂ ਸਭਾ ਦੀਆਂ ਗਤੀਵਿਧੀਆਂ ਅਤੇ ਕੰਮਾਂ ਬਾਰੇ ਹਾਜ਼ਰੀਨ ਨੂੰ ਜਾਣੂ ਕਰਵਾਇਆ ਗਿਆ
ਮੁਹਾਲ਼ੀ (ਸੁਰ ਸਾਂਝ ਡਾਟ ਕਾਮ ਬਿਊਰੋ), 23 ਸਤੰਬਰ:
ਪੰਜਾਬੀ ਸਾਹਿਤ ਸਭਾ (ਰਜਿ .), ਮੁਹਾਲੀ ਦੀ ਮਾਸਿਕ ਇਕੱਤਰਤਾ ਡਾ .ਦਵਿੰਦਰ ਸਿੰਘ ਬੋਹਾ ਦੀ ਪ੍ਰਧਾਨਗੀ ਹੇਠ  ਨਗਰ ਨਿਗਮ ਲਾਇਬ੍ਰੇਰੀ ਸੈਕਟਰ 69 ਮੁਹਾਲੀ ਵਿਖੇ ਸੰਪਨ ਹੋਈ। ਇਸ ਮੀਟਿੰਗ ਦੋਰਾਨ ਬਲਬੀਰ ਸਿੰਘ ਢੋਲ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਡਾ.ਸਵਰਾਜ ਸੰਧੂ ਵਲੋਂ ਸਭਾ ਦੀਆਂ ਗਤੀਵਿਧੀਆਂ ਅਤੇ ਕੰਮਾਂ ਬਾਰੇ ਹਾਜ਼ਰੀਨ ਨੂੰ ਜਾਣੂ ਕਰਵਾਇਆ ਗਿਆ।
ਪ੍ਰਸਿੱਧ ਗੀਤਕਾਰ-ਲੇਖਕ ਭੂਪਿੰਦਰ ਮਟੌਰਵਾਲਾ ਦੀਆਂ ਬਹੁਚਰਚਿਤ ਪੁਸਤਕਾਂ ਕ੍ਰਮਵਾਰ ਪੁਆਧ ਕੇ ਖਲਵਾੜੇ (ਦੂਜੀ ਵਾਰ) ਅਤੇ ਪੁਆਧ ਕੇ ਘਰਾਟਾਂ ਕਾ ਆਟਾ (ਚੌਥੀ ਵਾਰ ਛਪੀਆਂ)ਰਲੀਜ਼ ਕੀਤੀਆਂ ਗਈਆਂ। ਮਨਮੋਹਨ ਸਿੰਘ ਦਾਊ ਦੀ ਇੱਕ ਪੁਸਤਕ ਸ਼ਾਇਰੀ ਦਾ ਸਰਵਰ ਵੀ ਰਲੀਜ਼ ਕੀਤੀ ਗਈ। ਮਨਮੋਹਨ ਸਿੰਘ ਦਾਊ ਦਾ ਜਨਮ ਦਿਨ ਵੀ ਉਸੇ ਦਿਨ ਹੋਣ ਕਰਕੇ ਕੇਕ ਅਤੇ ਲੱਡੂਆਂ ਨਾਲ ਮਨਾਇਆ ਗਿਆ।
ਭੂਪਿੰਦਰ ਮਟੌਰਵਾਲੇ ਦੀਆਂ ਦੋਵੇਂ ਪੁਸਤਕਾਂ ਬਾਰੇ  ਡਾ .ਦਵਿੰਦਰ ਸਿੰਘ ਬੋਹਾ, ਬਲਬੀਰ ਸਿੰਘ ਢੋਲ ਮਨਮੋਹਨ ਸਿੰਘ ਦਾਊ, ਜਸਪਾਲ ਸਿੰਘ ਦੇਸੂਵੀ, ਡਾ ਪੰਨਾ ਲਾਲ ਮੁਸਤਫਾਬਾਦੀ, ਡਾ .ਨਿਰਮਲ ਸਿੰਘ ਬਾਸੀ ਅਤੇ ਜੋਰਾ ਸਿੰਘ ਭੁੱਲਰ ਨੇ ਆਪਣੇ ਆਪਣੇ ਵਿਚਾਰ ਸਾਂਝੇ ਕੀਤੇ ਇਸ ਉਪਰੰਤ ਹੋਏ ਕਵੀ ਦਰਬਾਰ ਵਿੱਚ ਸਰਵ ਦਰਸ਼ਨ ਤਿਊਣਾ, ਦਰਸ਼ਨ ਰਿਖੀ, ਅਮਰਜੀਤ ਸਿੰਘ ਸੁੱਖਗੜ, ਦਰਸ਼ਨ ਸਿੱਧੂ, ਦਰਸ਼ਨ ਧਾਲੀਵਾਲ, ਮੁਹਿੰਦਰ ਸਿੰਘ ਗੋਸਲ, ਰਘਬੀਰ ਭੁੱਲਰ, ਸੁਖਦੀਪ ਪੁਆਧੀ, ਮਲਕੀਅਤ ਔਜਲਾ, ਭੁਪਿੰਦਰ ਮਟੌਰਵਾਲਾ ਨੇ ਆਪਣਾ ਆਪਣਾ ਕਲਾਮ ਪੇਸ਼ ਕੀਤਾ।
ਸਰੋਤਿਆਂ ਵਿੱਚ ਪਤਵੰਤੇ ਸੱਜਣਾਂ ਵਿੱਚੋਂ ਦਲਜੀਤ ਸਿੰਘ ਬੈਦਵਾਣ (ਐਨ.ਆਰ.ਆਈ), ਅਮਰਾਓ ਸਿੰਘ ਗਿੱਲ, ਗਾਇਕ ਹਰਦੀਪ ਗਿੱਲ, ਇੰਦਰਜੀਤ ਸਿੰਘ ਜਾਵਾ, ਗੁਰਵਿੰਦਰ ਗੁਰੀ, ਗੁਰਨਾਮ ਸਿੰਘ ਆਰਟਿਸਟ, ਕ੍ਰਾਂਤੀ ਪ੍ਰਸ਼ਾਦਿ, ਜਗਦੀਸ਼ ਬਲੂਰਾ, ਗੁਰਮੇਲ ਸਿੰਘ ਡੇਰਾਬਸੀ, ਹਰਿੰਦਰ ਭਾਗੋਮਾਜਰਾ, ਹਰਜਿੰਦਰ ਬੈਦਵਾਣ ਕੁੰਬੜਾ (ਐਨ.ਆਰ.ਆਈ ), ਦਲਜੀਤ ਸਿੰਘ ਕਾਹਲੋਂ, ਕੁਲਵੰਤ ਸਿੰਘ ਮਟੌਰ, ਹਜਾਰਾ ਸਿੰਘ ਚੀਮਾ, ਸਰਦਾਰਾ ਸਿੰਘ ਚੀਮਾ, ਬਲਬੀਰ ਸਿੰਘ ਮਨੌਲੀ, ਕਰਮਜੀਤ ਸਿੰਘ ਗਿੱਲ, ਰਣਬੀਰ ਸਿੰਘ ਬੈਦਵਾਣ ਮਟੌਰ (ਐਨ.ਆਰ.ਆਈ) ਡਾ ਬਲਰਾਜ ਸੰਧੂ, ਮਾਸਟਰ ਕਰਮ ਸਿੰਘ ਕੰਬਾਲਾ ਹਾਜ਼ਰ ਹੋਏ। ਅੰਤ ਵਿੱਚ ਭੁਪਿੰਦਰ ਮਟੌਰਵਾਲੇ ਨੇ ਆਏ ਹੋਏ ਸਭ ਪਤਵੰਤਿਆਂ ਦਾ ਧੰਨਵਾਦ ਕੀਤਾ ।
ਇੰਦਰਜੀਤ ਸਿੰਘ ਜਾਵਾ, ਪ੍ਰੈੱਸ ਸਕੱਤਰ

Leave a Reply

Your email address will not be published. Required fields are marked *