ਮੁਹਾਲ਼ੀ (ਸੁਰ ਸਾਂਝ ਡਾਟ ਕਾਮ ਬਿਊਰੋ), 23 ਜਨਵਰੀ:
ਪੰਜਾਬੀ ਸਾਹਿਤ ਸਭਾ (ਰਜਿ.), ਮੁਹਾਲੀ ਦੀ ਮਾਸਿਕ ਇਕੱਤਰਤਾ ਮਿਤੀ 25 ਜਨਵਰੀ, 2025 ਦਿਨ ਸ਼ਨੀਵਾਰ, ਸ਼ਾਮ ਨੂੰ 3.30 ਵਜੇ ਨਗਰ ਨਿਗਮ ਲਾਇਬ੍ਰੇਰੀ,(ਪਾਰਕ) ਸੈਕਟਰ 69, ਮੁਹਾਲੀ ਵਿਖੇ ਹੋਵੇਗੀ, ਜਿਸ ਦੀ ਪ੍ਰਧਾਨਗੀ ਸ਼੍ਰੀ ਭੁਪਿੰਦਰ ਸਿੰਘ ਮਟੌਰਵਾਲਾ ਕਰਨਗੇ।


ਇਸ ਮੀਟਿੰਗ ਵਿੱਚ ਡਾ.ਸਵੈਰਾਜ ਸੰਧੂ ਜਰਨਲ ਸਕੱਤਰ ਗਣਤੰਤਰ ਦਿਵਸ ਦੇ ਮੌਕੇ ਤੇ ਆਪਣੇ ਵਿਚਾਰ ਰੱਖਣਗੇ। ਡਾ.ਨਿਰਮਲ ਸਿੰਘ ਬਾਸੀ, ਡਾ. ਸੁਰਿੰਦਰ ਗਿੱਲ ਦੀ ਨਵੀਂ ਛਪੀ ਪੰਜਾਬੀ ਵਾਰਤਕ ਪੁਸਤਕ “ਦੋਸਤੀ ਦੀ ਸੂਹੀ ਲਾਟ” ‘ਤੇ ਲਿਖਿਆ ਪਰਚਾ ਪੜ੍ਹਨਗੇ। ਡਾ.ਸੁਰਿੰਦਰ ਗਿੱਲ ਆਪਣੀਆਂ ਲਿਖੀਆਂ ਹੋਈਆਂ ਕਾਵਿ ਰਚਨਾਵਾਂ ਪੇਸ਼ ਕਰਨਗੇ ਅਤੇ ਹਾਜ਼ਰ ਕਵੀ ਵੀ ਆਪਣਾ ਕਲਾਮ ਪੇਸ਼ ਕਰਨਗੇ। ਸੁਰ ਸਾਂਝ ਡਾਟ ਕਾਮ ਨਾਲ਼ ਗੱਲਬਾਤ ਕਰਦਿਆਂ ਸਭਾ ਦੇ ਪ੍ਰੈੱਸ ਸਕੱਤਰ ਇੰਦਰਜੀਤ ਸਿੰਘ ਜਾਵਾ ਨੇ ਸਾਰੇ ਮੈਂਬਰਾਂ ਅਤੇ ਸਾਹਿਤ ਪ੍ਰੇਮੀਆਂ ਨੂੰ ਸਮੇਂ ਸਿਰ ਆਉਣ ਲਈ ਬੇਨਤੀ ਕੀਤੀ ਜਾਂਦੀ ਹੈ।
ਵੱਲੋਂ ਇੰਦਰਜੀਤ ਸਿੰਘ ਜਾਵਾ, ਪ੍ਰੈਸ ਸਕੱਤਰ।

