ਐਸ.ਏ.ਐਸ. ਨਗਰ (ਸੁਰ ਸਾਂਝ ਡਾਟ ਕਾਮ ਬਿਊਰੋ), 20 ਮਾਰਚ:


ਪੰਜਾਬੀ ਸਾਹਿਤ ਸਭਾ (ਰਜਿ.), ਮੁਹਾਲੀ ਦੀ ਮਾਸਿਕ ਇਕੱਤਰਤਾ ਮਿਤੀ 22 ਮਾਰਚ, 2025 ਦਿਨ ਸ਼ਨੀਵਾਰ, ਸ਼ਾਮ ਨੂੰ 3.30 ਵਜੇ ਨਗਰ ਨਿਗਮ ਲਾਇਬ੍ਰੇਰੀ,(ਪਾਰਕ) ਸਕੈਟਰ 69, ਮੁਹਾਲੀ ਵਿਖੇ ਹੋਵੇਗੀ, ਜਿਸ ਦੀ ਪ੍ਰਧਾਨਗੀ ਡਾ. ਸ਼ਿੰਦਰਪਾਲ ਸਿੰਘ ਕਰਨਗੇ।
ਇਸ ਇਕੱਤਰਤਾ ਵਿੱਚ ਪ੍ਰੋ਼. ਰਣਜੀਤ ਸਿੰਘ ਬਾਜਵਾ ਦੀ ਨਵ-ਪ੍ਰਕਾਸ਼ਿਤ ਪੁਸਤਕ “Community And Violence In Contemporary Punjab” ਰਿਲੀਜ਼ ਕੀਤੀ ਜਾਵੇਗੀ ਅਤੇ ਡਾ.ਸ਼ਿੰਦਰਪਾਲ ਸਿੰਘ ਆਪਣੇ ਵਿਚਾਰ ਰੱਖਣਗੇ। ਪ੍ਰਵਾਸੀ ਕਵੀ ਸ਼੍ਰੀ ਗੁਰਦੇਵ ਚੁਹਾਨ (ਕਨੇਡਾ) ਨਾਲ ਗੱਲਬਾਤ ਕੀਤੀ ਜਾਵੇਗੀ ਅਤੇ ਉਹ ਅਪਣੀਆਂ ਲਿਖੀਆਂ ਕਵਿਤਾਵਾਂ ਪੇਸ਼ ਕਰਨਗੇ। ਸ਼ਹੀਦੇ ਆਜ਼ਮ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੇ ਸ਼ਹੀਦੀ ਦਿਵਸ ਮੌਕੇ ਤੇ ਹਾਜ਼ਰ ਕਵੀ ਆਪਣੀਆਂ ਰਚਨਾਵਾਂ ਪੇਸ਼ ਕਰਨਗੇ।
ਇੰਦਰਜੀਤ ਸਿੰਘ ਜਾਵਾ, ਪ੍ਰੈਸ ਸਕੱਤਰ।

