www.sursaanjh.com > ਅੰਤਰਰਾਸ਼ਟਰੀ > ਪੰਜਾਬ ਆਰਟਸ ਕੌਂਸਲ ਵੱਲੋਂ ਮਾਤ-ਭਾਸ਼ਾ ਦਿਵਸ (ਸਾਡੀ ਭਾਸ਼ਾ, ਸਾਡੀ ਵਿਰਾਸਤ ਦਾ ਜਸ਼ਨ) ਮੌਕੇ ਇੱਕ-ਰੋਜ਼ਾ ਵਿਸ਼ੇਸ਼ ਸੈਮੀਨਾਰ 11 ਨਵੰਬਰ ਨੂੰ – ਡਾ. ਯੋਗਰਾਜ

ਪੰਜਾਬ ਆਰਟਸ ਕੌਂਸਲ ਵੱਲੋਂ ਮਾਤ-ਭਾਸ਼ਾ ਦਿਵਸ (ਸਾਡੀ ਭਾਸ਼ਾ, ਸਾਡੀ ਵਿਰਾਸਤ ਦਾ ਜਸ਼ਨ) ਮੌਕੇ ਇੱਕ-ਰੋਜ਼ਾ ਵਿਸ਼ੇਸ਼ ਸੈਮੀਨਾਰ 11 ਨਵੰਬਰ ਨੂੰ – ਡਾ. ਯੋਗਰਾਜ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 9 ਨਵੰਬਰ:

ਪੰਜਾਬ ਆਰਟਸ ਕੌਂਸਲ ਵੱਲੋਂ ਮਾਤ-ਭਾਸ਼ਾ ਦਿਵਸ (ਸਾਡੀ ਭਾਸ਼ਾ, ਸਾਡੀ ਵਿਰਾਸਤ ਦਾ ਜਸ਼ਨ) ਮੌਕੇ ਇੱਕ-ਰੋਜ਼ਾ ਵਿਸ਼ੇਸ਼ ਸੈਮੀਨਾਰ 11 ਨਵੰਬਰ 2024 ਨੂੰ ਪੰਜਾਬ ਕਲਾ ਭਵਨ, ਰੋਜ਼ ਗਾਰਡਨ, ਸੈਕਟਰ 16-ਏ, ਚੰਡੀਗੜ੍ਹ ਵਿਖੇ ਕਰਵਾਇਆ ਜਾ ਰਿਹਾ ਹੈ।

ਕੌਂਸਲ ਵੱਲੋਂ ਜਾਰੀ ਕੀਤੇ ਗਏ ਸੱਦਾ ਪੱਤਰ ਅਨੁਸਾਰ ਇਸ ਇੱਕ-ਰੋਜ਼ਾ ਸੈਮੀਨਾਰ ਦਾ ਵਿਸ਼ਾ ਬਹੁ-ਸਥਾਨੀ ਨੈੱਟਵਰਕ ਚੇਤਨਾ ਅਤੇ ਪੰਜਾਬੀ ਭਾਸ਼ਾ ਹੋਵੇਗਾ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਅਸ਼ਵਨੀ ਚੈਟਲੇ ਸ਼ਾਮਿਲ ਹੋਣਗੇ, ਜਦਕਿ ਵਕਤਾ ਹੋਣਗੇ ਸ਼ੁਭ ਪ੍ਰੇਮ ਬਰਾੜ।

ਇਸੇ ਤਰ੍ਹਾਂ ਸਮਾਗਮ ਦੀ ਪ੍ਰਧਾਨਗੀ ਸਵਰਨਜੀਤ ਸਿੰਘ ਸਵੀ ਵੱਲੋਂ ਕੀਤੀ ਜਾਵੇਗੀ। ਡਾ. ਰਵੇਲ ਸਿੰਘ ਸਵਾਗਤ ਕਰਨਗੇ, ਡਾ. ਆਤਮ ਰੰਧਾਵਾ ਵੱਲੋਂ ਧੰਨਵਾਦ ਕੀਤਾ ਜਾਵੇਗਾ ਅਤੇ ਮੰਚ ਸੰਚਾਲਨ ਡਾ. ਯੋਗਰਾਜ ਵੱਲੋਂ ਕੀਤਾ ਜਾਵੇਗਾ। ਪੰਜਾਬ ਆਰਟਸ ਕੌਂਸਲ ਵੱਲੋਂ ਇਸ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਨਿੱਘਾ ਸੱਦਾ ਦਿੱਤਾ ਗਿਆ ਹੈ।

Leave a Reply

Your email address will not be published. Required fields are marked *