www.sursaanjh.com > ਚੰਡੀਗੜ੍ਹ/ਹਰਿਆਣਾ > ਪੰਜਾਬ ਵਿੱਚੋਂ ਪੁਰਾਤਨ ਦਰੱਖਤਾਂ ਦਾ ਆਲੋਪ ਹੋਣਾ ਵੀ ਚਿੰਤਾਜਨਕ : ਨੰਬਰਦਾਰ ਸਿਆਲਬਾ

ਪੰਜਾਬ ਵਿੱਚੋਂ ਪੁਰਾਤਨ ਦਰੱਖਤਾਂ ਦਾ ਆਲੋਪ ਹੋਣਾ ਵੀ ਚਿੰਤਾਜਨਕ : ਨੰਬਰਦਾਰ ਸਿਆਲਬਾ

ਪੰਜਾਬ ਵਿੱਚੋਂ ਪੁਰਾਤਨ ਦਰੱਖਤਾਂ ਦਾ ਆਲੋਪ ਹੋਣਾ ਵੀ ਚਿੰਤਾਜਨਕ : ਨੰਬਰਦਾਰ ਸਿਆਲਬਾ
ਚੰਡੀਗੜ੍ਹ 16 ਜੂਨ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਅੱਜ ਅੰਤਾਂ ਦੀ ਪੈ ਰਹੀ ਗਰਮੀ ਨੇ ਇਨਸਾਨੀ ਜੀਵਨ ਸਮੇਤ ਜਾਨਵਰਾਂ, ਪੰਛੀਆਂ ਨੂੰ ਵੀ ਮੁਸ਼ਕਲਾਂ ਵਿੱਚ ਪਾਇਆ ਹੋਇਆ ਹੈ, ਕਿਉਂਕਿ ਧਰਤੀ ਤੋਂ ਆਏ ਦਿਨ ਦਰੱਖਤਾਂ ਦੀ ਘਟ ਰਹੀ ਗਿਣਤੀ ਗਰਮੀ ਦਾ ਵੱਡਾ ਕਾਰਨ ਹੈ। ਜਿੱਥੇ ਦਰੱਖਤ ਘੱਟ ਹੋ ਰਹੇ ਹਨ, ਉਥੇ ਪੰਜਾਬ ਵਿੱਚੋਂ ਪੁਰਾਤਨ ਦਰੱਖਤਾਂ ਦਾ ਅਲੋਪ ਹੋਣਾ ਵੀ ਚਿੰਤਾਜਨਕ ਹੈ। ਉੱਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਨੰਬਰਦਾਰਾ ਐਸ਼ੋਸ਼ੀਏਸ਼ਨ ਪੰਜਾਬ ਦੇ ਬਲਾਕ ਪ੍ਰਧਾਨ ਤੇ ਸਮਾਜ ਸੇਵੀ  ਨੰਬਰਦਾਰ ਰਾਜ ਕੁਮਾਰ ਸਿਆਲਬਾ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕੀਤਾ ਹੈ।
ਨੰਬਰਦਾਰ ਸਿਆਲਵਾ ਨੇ ਕਿਹਾ ਕਿ ਮਨੁੱਖ ਕੁਦਰਤ ਨੂੰ ਮਜ਼ਾਕ ਕਰਨ ਲੱਗਿਆ ਹੋਇਆ ਹੈ ਅਤੇ ਆਪਣੀ ਸੁੱਖ ਸਹੂਲਤ ਲਈ ਦਰੱਖਤਾਂ ਤੇ ਜੰਗਲ ਉਜਾੜ ਰਿਹਾ ਹੈ। ਇਹਨਾਂ ਕਿਹਾ ਕਿ ਅੱਜ ਅੰਤਾਂ ਦੀ ਗਰਮੀ ਪੈ ਰਹੀ ਜੋ ਸਾਡੀ ਜਾਨ ਤੇ ਬਣੀ ਹੋਈ ਲੋਕ ਗਰਮੀ ਕਾਰਨ  ਲੂ ਦਾ ਸ਼ਿਕਾਰ ਹੋ  ਰਹੇ ਹਨ ਅਤੇ ਮੀਂਹ ਦੀ ਮੰਗ ਕਰ ਰਹੇ ਹਨ, ਜਦਕਿ ਮੀਂਹ ਤਾਂ ਦਰੱਖਤਾਂ ਅਤੇ ਪੌਦਿਆਂ ਨਾਲ ਪੈਣੇ ਹਨ। ਨੰਬਰਦਾਰ ਨੇ ਕਿਹਾ ਕਿ ਪੰਜਾਬ ਵਿੱਚ ਕਿਸੇ ਸਮੇਂ ਜੋ ਦਰੱਖਤ ਪੰਜਾਬ ਦੀ ਸ਼ਾਨ ਵਿੱਚ ਅਤੇ ਵਾਤਾਵਰਣ ਨੂੰ ਖੁਸ਼ਹਾਲ ਰੱਖਦੇ ਸਨ, ਉਹ ਅੱਜ ਕਿਧਰੇ ਦਿਖਾਈ ਨਹੀਂ  ਦਿੰਦੇ।
ਇਨ੍ਹਾਂ ਵਿੱਚ ਪਿੱਪਲ, ਪਿਲਕਣ, ਗੁੱਲਰ, ਬੋਹੜ, ਅਮਲਤਾਸ, ਨਿੰਮ, ਬਹੇੜਾ, ਮਹੂਆ ਕਿਕਰ ਦੇਸੀ, ਚਿੱਟੀ ਸਰੀ, ਕਾਲੀ ਸਰੀ , ਢੱਕ ਪਲਾਸ , ਜੰਡ, ਦੇਸੀ ਅੰਬ, ਹਾਰ ਸ਼ਿੰਗਾਰ, ਰਜੈਣ, ਸੁਖਚੈਨ, ਇਮਲੀ, ਟਾਹਲੀ-ਟਾਹਲਾ, ਖੈਰ, ਰੇਰੂ, ਫਾਲਸਾ, ਆਂਵਲਾ, ਫਲਾਹੀ, ਸ਼ਹਿਤੂਤ, ਮੌਲ਼ਸਰੀ, ਕਟਹਲ, ਜਾਮਣ, ਜਮੋਆ ਸਿੰਬਲ, ਕਰਾਉਂਦਾ, ਕਚਨਾਰ, ਪੁੱਤਰਨ ਜੀਵਾ, ਬਿਲ, ਸੀਤਾ ਅਸ਼ੋਕਾ, ਰੀਠਾ, ਕੁਸਮ, ਲਸੂੜ੍ਹੀ-ਹਰੜ, ਕਦੰਬ, ਜੰਗਲ ਜਲੇਬੀ, ਮਹਿੰਦੀ, ਬਾਲਮਖੀਰਾ, ਨਿੰਬੂ, ਅਮਰੂਦ, ਸਹੁੰਜਣਾ, ਬੇਰੀ, ਤੋਤਾ ਫੁੱਲ, ਅਰਜਨ, ਢਿਊ, ਸੰਭਾਲੂ, ਬਾਂਸ, ਗੱਬ, ਗੁੜਹਲ, ਚਾਂਦਨੀ, ਦੇਸੀ ਗੁਲਾਬ, ਜੰਗਲੀ ਅੰਜੀਰ, ਮੱਲੇ ਬੇਰ, ਵਣ, ਰਹੂੜਾ, ਕਰੀਰ, ਹਿੰਗੋਟ, ਤੂਤ, ਲੈਮਲ ਗਰਾਸ, ਅਪਰਾਜਿਤਾ, ਕੜੀ ਪੱਤਾ, ਅਨਾਰ, ਚਿੱਟਾ ਅੱਕ, ਖਿਰਨੀ, ਤੇਂਦੂ, ਚਮਰੋੜ, ਅਰਨਾ ਬਰਮਾ, ਡਿੰਡ ਸਮੇਤ ਕਿੰਨੇ ਹੀ ਦਰੱਖਤ – ਬੂਟੇ ਹਨ, ਜੋ ਸਾਨੂੰ ਹੁਣ ਨਜ਼ਰ ਨਹੀਂ ਆਉਂਦੇ।
ਨੰਬਰਦਾਰ ਰਾਜ ਕੁਮਾਰ ਅਨੁਸਾਰ ਸੜਕਾਂ ਬਣਾਉਣ ਸਮੇਂ ਕੰਪਨੀਆਂ ਪੁੱਟੇ ਦਰੱਖਤਾਂ ਬਦਲੇ ਹੋਰ ਦਰੱਖਤ ਲਾਉਣ ਦਾ ਸਮਝੌਤਾ ਕਰਦੀਆਂ ਹਨ, ਪਰ ਲਾਉਣ ਵੇਲੇ ਜਮਾਂ ਝਾੜ – ਫੂਸ ਜਾਂ ਉਹ ਦਰੱਖਤ ਲਾਉਦੇ ਹਨ, ਜਿਹੜੇ ਪਾਣੀ ਜ਼ਿਆਦਾ ਲੈਂਦੇ ਹਨ ਤੇ ਬਦਲੇ ਵਿਚ ਨਾ  ਲੱਕੜ, ਨਾ ਫਲ, ਨਾ ਫੁੱਲ ਅਤੇ ਹਵਾ ਵੀ ਨਾ ਮਾਤਰ। ਇਹ ਕੰਪਨੀਆਂ ਸਰਕਾਰਾਂ ਤੇ ਲੋਕਾਂ ਨੂੰ ਠੱਗਣ ਵਾਸਤੇ ਅਜਿਹਾ ਕੁਝ ਕਰਦੀਆਂ ਹਨ। ਪਰ ਇਥੇ ਲੋੜ ਹੈ ਕਿ ਲੋਕਾਂ ਨੂੰ ਵੀ ਜਾਗਣਾ ਚਾਹੀਦਾ ਹੈ। ਜੇਕਰ ਦਰੱਖਤ ਕੱਟਣ ਦੀ ਔਸਤਨ ਰਫਤਾਰ ਇਹੀ ਰਹੀ ਤਾਂ ਆਉਣ ਵਾਲੇ ਸਮੇਂ ਵਿੱਚ ਇਨਸਾਨ ਆਕਸੀਜਨ ਦਾ ਸਿਲੰਡਰ ਲੈ ਕੇ ਤੁਰਿਆ ਕਰੇਗਾ। ਲੋਕਾਂ ਨੂੰ ਚਾਹੀਦਾ ਕਿ ਵੱਧ ਤੋਂ ਵੱਧ ਵੱਡੇ ਅਤੇ ਸ਼ਾਨਦਾਰ ਪੌਦੇ ਲਾਉਣ ਤਾਂ ਜੋ ਕੁਦਰਤ ਦੇ ਦੋਸਤ ਬਣ ਕੇ ਵਾਤਾਵਰਨ ਦੀ ਸੰਭਾਲ ਹੋ ਸਕੇ।

Leave a Reply

Your email address will not be published. Required fields are marked *