ਪੰਜਾਬ ਸਕੱਤਰੇਤ ਸਾਹਿਤ ਸਭਾ ਨੇ ਨਵੀਂ ਕਾਵਿ-ਪੁਸਤਕ “ਕਾਵਿਕ ਲਕੀਰਾਂ” ਦਾ ਪੋਸਟਰ ਕੀਤਾ ਰਲੀਜ਼ – ਮਲਕੀਤ ਸਿੰਘ ਔਜਲਾ
ਚੰਡੀਗੜ (ਸੁਰ ਸਾਂਝ ਡਾਟ ਕਾਮ ਬਿਊਰੋ), 10 ਅਪਰੈਲ:


ਪੰਜਾਬ ਸਕੱਤਰੇਤ ਸਾਹਿਤ ਸਭਾ (ਰਜਿ:) ਵੱਲੋਂ ਅੱਜ ਸਭਾ ਦੇ ਪ੍ਰਧਾਨ ਮਲਕੀਤ ਸਿੰਘ ਔਜਲਾ, ਜਨਰਲ ਸਕੱਤਰ ਭੁਪਿੰਦਰ ਸਿੰਘ ਝੱਜ, ਸਲਾਹਕਾਰ ਰਾਜ ਕੁਮਾਰ ਸਾਹੋਵਾਲੀਆ, ਪਰਮਦੀਪ ਸਿੰਘ ਭਬਾਤ, ਹਰਪ੍ਰੀਤ ਸਿੰਘ ਬਲੱਗਣ ਆਦਿ ਵੱਲੋਂ ਸਾਂਝੇ ਤੌਰ ਤੇ ਨਵੀਂ ਕਾਵਿ-ਪੁਸਤਕ “ਕਾਵਿਕ ਲਕੀਰਾਂ” ਦਾ ਪੋਸਟਰ ਰਲੀਜ਼ ਕੀਤਾ ਗਿਆ। ਸਭਾ ਦੇ ਪ੍ਰਧਾਨ ਅਤੇ ਪੁਸਤਕ ਦੇ ਸੰਪਾਦਕ ਮਲਕੀਤ ਸਿੰਘ ਔਜਲਾ ਨੇ ਦੱਸਿਆ ਕਿ ਸਕੱਤਰੇਤ ਵਿੱਚ ਕੰਮ ਕਰਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਰਚਿਤ ਗੀਤ, ਕਵਿਤਾਵਾਂ ਅਤੇ ਗ਼ਜ਼ਲਾਂ ਦੀ ਸਾਂਝੀ ਪੁਸਤਕ ਤਿਆਰ ਕੀਤੀ ਗਈ ਹੈ।
ਇਸ ਤੋਂ ਇਲਾਵਾ ਨਵੇਂ ਲੇਖਕਾਂ ਦੀ ਕਲਮ ਨੂੰ ਹੱਲਾਸ਼ੇਰੀ ਦੇਣ ਲਈ ਇਸ ਪੁਸਤਕ ਵਿੱਚ ਨਾਮਵਰ ਸ਼ਾਇਰਾਂ ਦੀਆਂ ਰਚਨਾਵਾਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਸ਼ਮਸ਼ੇਰ ਸੰਧੂ, ਮਨਮੋਹਨ ਸਿੰਘ ਦਾਊਂ, ਬਚਨ ਬੇਦਿਲ, ਅਲਬੇਲ ਬਰਾੜ, ਹਰਵਿੰਦਰ ਓਹੜਪੁਰੀ, ਸਰਬਜੀਤ ਵਿਰਦੀ, ਲਾਭ ਸਿੰਘ ਚਤਾਮਲੀ, ਸਾਂਈ ਸਕੇਤੜੀ, ਭੁਪਿੰਦਰ ਮਟੌਰ ਵਾਲਾ, ਪ੍ਰੋ. ਸਰਦੂਲ ਸਿੰਘ ਔਜਲਾ, ਅਲੀ ਰਾਜਪੁਰਾ ਆਦਿ ਸ਼ਾਮਿਲ ਹਨ।
ਸਕੱਤਰੇਤ ਦੇ ਲੇਖਕਾਂ ਵਿੱਚੋਂ ਰਾਜ ਕੁਮਾਰ ਸਾਹੋਵਾਲੀਆ, ਅਜਮੇਰ ਸਾਗਰ, ਗੁਰਮੀਤ ਸਿੰਗਲ, ਕਰਨੈਲ ਸਹੋਤਾ, ਅਮਰ ਵਿਰਦੀ, ਜਰਨੈਲ ਹੁਸ਼ਿਆਰਪੁਰੀ, ਸੁਰਜੀਤ ਸੁਮਨ, ਦਲਬੀਰ ਸਰੋਆ, ਕਰਤਾਰ ਛੀਨਾ, ਭੁਪਿੰਦਰ ਝੱਜ, ਬਲਜਿੰਦਰ ਬੱਲੀ, ਹਰਪ੍ਰੀਤ ਬਲੱਗਣ, ਉਜਾਗਰ ਸਿੰਘ ਪੰਨੂੰਆਂ ਵਾਲਾ, ਨਵਪ੍ਰੀਤ ਸਿੰਘ, ਕੁਲਦੀਪ ਖਾਰਾ, ਕੇ. ਰਾਏ, ਜੌਹਨ ਪੰਜਾਬੀ, ਸੁਖਵਿੰਦਰ ਨੂਰਪੁਰੀ, ਅਰਸ਼ਦੀਪ ਸਿੰਘ, ਇੰਦਰਜੀਤ ਸਿੰਘ, ਦਲਜੀਤ ਕੌਰ ਦਾਊਂ, ਜਤਿੰਦਰ ਕੌਰ ਬਿੰਦਰਾ, ਸੁਦੇਸ਼ ਕੁਮਾਰੀ, ਨਿਰਮਲਾ ਅਤੇ ਬਲਜੀਤ ਕੌਰ ਆਦਿ ਦੀਆਂ ਵੰਨ ਸੁਵੰਨੀਆਂ ਰਚਨਾਵਾਂ ਪੜ੍ਹਨ ਨੂੰ ਮਿਲਣਗੀਆਂ।
ਉਨਾਂ ਇਹ ਵੀ ਦੱਸਿਆ ਕਿ ਸਾਹਿਤ ਸਭਾ ਵੱਲੋਂ ਇਹ ਪੁਸਤਕ 17 ਅਪਰੈਲ 2024 ਨੂੰ ਚੰਡੀਗੜ ਵਿੱਚ ਰਲੀਜ਼ ਕੀਤੀ ਜਾਵੇਗੀ ਅਤੇ ਸਮਾਗਮ ਦੇ ਮੁੱਖ ਮਹਿਮਾਨ ਸ੍ਰ. ਮਨਜੀਤ ਸਿੰਘ ਨਾਰੰਗ, ਆਈ.ਏ.ਐਸ. (ਰਿਟਾ.) ਹੋਣਗੇ ਜਦਕਿ ਡਾ. ਦਵਿੰਦਰ ਸਿੰਘ ਬੋਹਾ, ਜਿਲ੍ਹਾ ਭਾਸ਼ਾ ਅਫਸਰ ਮੋਹਾਲੀ ਪ੍ਰੋਗਰਾਮ ਦੀ ਪ੍ਰਧਾਨਗੀ ਕਰਨਗੇ।
– ਮਲਕੀਤ ਸਿੰਘ ਔਜਲਾ, ਪ੍ਰਧਾਨ, ਪੰਜਾਬ ਸਕੱਤਰੇਤ ਸਾਹਿਤ ਸਭਾ (ਰਜਿ:), ਚੰਡੀਗੜ੍ਹ।

