www.sursaanjh.com > ਸਾਹਿਤ > ਪੰਜਾਬ ਸਕੱਤਰੇਤ ਸਾਹਿਤ ਸਭਾ (ਰਜਿ.) ਚੰਡੀਗੜ੍ਹ ਵੱਲੋਂ ਲੋਹੜੀ ਜਸ਼ਨ ਦਾ ਆਯੋਜਨ ਅੱਜ – ਮਲਕੀਤ ਸਿੰਘ ਔਜਲਾ

ਪੰਜਾਬ ਸਕੱਤਰੇਤ ਸਾਹਿਤ ਸਭਾ (ਰਜਿ.) ਚੰਡੀਗੜ੍ਹ ਵੱਲੋਂ ਲੋਹੜੀ ਜਸ਼ਨ ਦਾ ਆਯੋਜਨ ਅੱਜ – ਮਲਕੀਤ ਸਿੰਘ ਔਜਲਾ

ਪੰਜਾਬ ਸਕੱਤਰੇਤ ਸਾਹਿਤ ਸਭਾ (ਰਜਿ.) ਚੰਡੀਗੜ੍ਹ ਵੱਲੋਂ ਲੋਹੜੀ ਜਸ਼ਨ ਦਾ ਆਯੋਜਨ ਅੱਜ – ਮਲਕੀਤ ਸਿੰਘ ਔਜਲਾ

ਸਮੂਹ ਮੁਲਾਜ਼ਮ ਜਥੇਬੰਦੀਆਂ, ਪੰਜਾਬ ਸਿਵਲ ਸਕੱਤਰੇਤ ਦੇ ਸਹਿਯੋਗ ਨਾਲ਼ ਕਰਵਾਇਆ ਜਾ ਰਿਹਾ ਹੈ ਲੋਹੜੀ ਜਸ਼ਨ

ਪੰਜਾਬ ਸਿਵਲ ਸਕੱਤਰੇਤ, ਵਿੱਤੀ ਕਮਿਸ਼ਨਰ ਸਕੱਤਰੇਤ ਦੇ ਮੁਲਾਜ਼ਮਾਂ ਵਿੱਚ ਭਾਰੀ ਉਤਸ਼ਾਹ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 12 ਜਨਵਰੀ:

ਪੰਜਾਬ ਸਕੱਤਰੇਤ ਸਾਹਿਤ ਸਭਾ (ਰਜਿ.) ਚੰਡੀਗੜ੍ਹ ਵੱਲੋਂ ਅੱਜ ਸਕੱਤਰੇਤ ਵਿਖੇ ਦੁਪਹਿਰ 12.00 ਵਜੇ ਤੋਂ 2.00 ਵਜੇ ਤੱਕ ਲੋਹੜੀ ਜਸ਼ਨ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ ਹੈ। ਸਭਾ ਦੇ ਪ੍ਰਧਾਨ ਮਲਕੀਤ ਸਿੰਘ ਔਜਲਾ ਨੇ ਦੱਸਿਆ ਕਿ ਇਸ ਸਮਾਗਮ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਨ੍ਹਾਂ ਕਿਹਾ ਇਸ ਲੋਹੜੀ ਜਸ਼ਨ ਵਿੱਚ ਪੰਜਾਬ ਸਿਵਲ ਸਕੱਤਰੇਤ ਦੀਆਂ ਸਮੂਹ ਮੁਲਾਜ਼ਮ ਜਥੇਬੰਦੀਆਂ ਹੁੰਮਾ-ਹੁੰਮਾ ਕੇ ਸ਼ਾਮਲ ਹੋ ਰਹੀਆਂ ਹਨ।

ਪੰਜਾਬ ਸਕੱਤਰੇਤ ਸਾਹਿਤ ਸਭਾ (ਰਜਿ.),  ਸਿਵਲ ਸਕੱਤਰੇਤ, ਚੰਡੀਗੜ੍ਹ ਦੀ ਸਿਰਮੌਰ ਤੇ ਪੁਰਾਣੀ ਸਭਾ ਹੈ। ਜ਼ਿਕਰਯੋਗ ਹੈ ਕਿ ਸਕੱਤਰੇਤ ਦੇ ਮੁਲਾਜ਼ਮ, ਸਾਹਿਤਕ ਤੇ ਸਭਿਆਚਾਰਕ ਵੱਧ ਚੜ੍ਹ ਕੇ ਹਿੱਸਾ ਲੈਂਦੇ ਰਹੇ ਹਨ ਅਤੇ ਇਨ੍ਹਾਂ ਦਾ ਭਵਿੱਖ ਵੀ ਰੌਸ਼ਨ ਹੈ। ਹੁਣ ਵੀ ਅਕਸਰ ਨਾਟਕਾਂ, ਸਕਿੱਟਾਂ ਤੇ ਭੰਗੜੇ ਦੀ ਪੇਸ਼ਕਾਰੀ ਰਾਹੀਂ ਆਪਣੀ ਕਲਾ ਦੇ ਜ਼ੌਹਰ ਵਿਖਾਏ ਜਾਂਦੇ ਰਹਿੰਦੇ ਹਨ। 

ਚੇਤੇ ਰਹੇ ਕਿ ਲੋਹੜੀ ਦੇ ਇਸ ਤਿਓਹਾਰ ਦੀ ਗਾਥਾ ਪੰਜਾਬ ਦੇ ਸਾਂਦਲ ਬਾਰ ਦੇ ਸੂਰਮੇ ਪੁੱਤ ਦੁੱਲਾ ਭੱਟੀ ਨਾਲ਼ ਜੁੜੀ ਹੋਈ ਹੈ। ਦੁੱਲਾ ਭੱਟੀ ਨੇ ਤਤਕਾਲੀਨ ਮੁਗਲ ਸ਼ਾਸਕ ਅਕਬਰ ਨਾਲ਼ ਲੋਹਾ ਲੈ ਕੇ ਆਮ ਲੋਕਾਂ ਦੀ ਹੱਕਾਂ ਲਈ ਲੜਾਈ ਲੜੀ ਤੇ ਮਾਤਾ ਲੱਧੀ ਦੇ ਦੁੱਧ ਨੂੰ ਲਾਜ ਨਾ ਲੱਗਣ ਦਿੱਤੀ। ਦੁੱਲਾ ਭੱਟੀ ਅਕਸਰ ਗਰੀਬਾਂ ਦੀ ਮਦਦ ਕਰਦਾ। ਪੰਜਾਬ ਦੇ ਲੋਕ ਅੱਜ ਵੀ ਉਸ ਦੀਆਂ ਵਾਰਾਂ ਗਾਉਂਦੇ ਹਨ। ਲੋਹੜੀ ਦੇ ਤਿਓਹਾਰ ਵੇਲ਼ੇ ਅਕਸਰ ਸੁੰਦਰ-ਮੁੰਦਰੀਏ ਹੋ, ਤੇਰਾ ਕੌਣ ਵਿਚਾਰ ਹੋ, ਦੁੱਲਾ ਭੱਟੀ ਵਾਲ਼ਾ ਹੋ ਗੀਤ ਉਤਸ਼ਾਹ ਨਾਲ਼ ਗਾ ਕੇ ਨਿਆਸਰੇ ਲੋਕਾਂ ਨਾਲ਼ ਖੜ੍ਹੇ ਹੋਣ ਦੀ ਗਾਥਾ ਨੂੰ ਯਾਦ ਕੀਤਾ ਜਾਂਦਾ ਹੈ।

Leave a Reply

Your email address will not be published. Required fields are marked *