www.sursaanjh.com > ਅੰਤਰਰਾਸ਼ਟਰੀ > ਪੰਜਾਬ ਸਾਹਿਤ ਅਕਾਦਮੀ ਵੱਲੋਂ ਪੰਜਾਬ ਦੇ ਅੱਖਰਕਾਰ ਨਾਂ ਹੇਠ ਕੀਤੀ ਜਾ ਰਹੀ ਹੈ ਕਿਤਾਬ ਪ੍ਰਕਾਸ਼ਿਤ/ ਡਾ. ਸਰਬਜੀਤ ਕੌਰ ਸੋਹਲ

ਪੰਜਾਬ ਸਾਹਿਤ ਅਕਾਦਮੀ ਵੱਲੋਂ ਪੰਜਾਬ ਦੇ ਅੱਖਰਕਾਰ ਨਾਂ ਹੇਠ ਕੀਤੀ ਜਾ ਰਹੀ ਹੈ ਕਿਤਾਬ ਪ੍ਰਕਾਸ਼ਿਤ/ ਡਾ. ਸਰਬਜੀਤ ਕੌਰ ਸੋਹਲ

ਪੰਜਾਬ ਸਾਹਿਤ ਅਕਾਦਮੀ ਵੱਲੋਂ ਪੰਜਾਬ ਦੇ ਅੱਖਰਕਾਰ ਨਾਂ ਹੇਠ ਕੀਤੀ ਜਾ ਰਹੀ ਹੈ ਕਿਤਾਬ ਪ੍ਰਕਾਸ਼ਿਤ/ ਡਾ. ਸਰਬਜੀਤ ਕੌਰ ਸੋਹਲ

ਅੱਖਰਕਾਰੀ ਅਤੇ ਸਾਹਿਤ ਵਿਸ਼ੇ ‘ਤੇ ਪ੍ਰਦਰਸ਼ਨੀ, ਸੈਮੀਨਾਰ ਅਤੇ ਸਨਮਾਨ ਸਮਾਰੋਹ ਹੋਵੇਗਾ ਕਲਾ ਭਵਨ ਵਿਖੇ  ਅੱਜ 11.00 ਵਜੇ

ਇਸ ਸਮਾਗਮ ਦੇ ਮੁੱਖ ਮਹਿਮਾਨ ਹੋਣਗੇ ਸਿੱਧੂ ਦਮਦਮੀ, ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋ ਰਹੇ ਹਨ ਅਮਨਦੀਪ ਸਿੰਘ, ਪੀਸੀਐਸ। ਡਾ. ਰਵੇਲ ਸਿੰਘ ਸਵਾਗਤ ਕਰਨਗੇ ਜਦ ਕਿ ਡਾ. ਸਰਬਜੀਤ ਕੌਰ ਸੋਹਲ ਸਮਾਗਮ ਦੀ ਪ੍ਰਧਾਨਗੀ ਕਰਨਗੇ

ਉੱਡਦੇ ਆ ਤੱਕੀਏ, ਕਾਗਜ਼ ਦੀ ਹਿੱਤ ‘ਤੇ ਹਰਫ਼ਾਂ ਦੇ ਜੁਗਨੂੰ ਤੇ ਲਫ਼ਜ਼ਾਂ ਦੇ ਮੋਤੀ/ ਕੁਲਦੀਪ ਸਿੰਘ ਦੀਪ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 24 ਸਤੰਬਰ:

ਪੰਜਾਬ ਸਾਹਿਤ ਅਕਾਦਮੀ ਵੱਲੋਂ ਪੰਜਾਬ ਦੇ ਅੱਖਰਕਾਰ ਨਾਂ ਹੇਠ ਇੱਕ ਕਿਤਾਬ ਪ੍ਰਕਾਸ਼ਿਤ ਕੀਤੀ ਜਾ ਰਹੀ ਹੈ। ਇਸ ਮੌਕੇ ਅੱਖਰਕਾਰੀ ਅਤੇ ਸਾਹਿਤ ਵਿਸ਼ੇ ‘ਤੇ ਪ੍ਰਦਰਸ਼ਨੀ, ਸੈਮੀਨਾਰ ਅਤੇ ਸਨਮਾਨ ਸਮਾਰੋਹ 11.00 ਵਜੇ ਕਲਾ ਭਵਨ, ਚੰਡੀਗੜ੍ਹ ਦੇ ਵਿਹੜੇ ਵਿੱਚ ਕਰਵਾਇਆ ਜਾ ਰਿਹਾ ਹੈ।

ਪੰਜਾਬ ਸਾਹਿਤ ਅਕਾਦਮੀ ਦੇ ਬੁਲਾਰੇ ਨੇ ਦੱਸਿਆ ਕਿ ਇਸ ਸਮਾਗਮ ਦੇ ਮੁੱਖ ਮਹਿਮਾਨ ਹੋਣਗੇ ਸਿੱਧੂ ਦਮਦਮੀ ਅਤੇ ਵਿਸ਼ੇਸ਼ ਮਹਿਮਾਨ ਵਜੋਂ  ਅਮਨਦੀਪ ਸਿੰਘ, PCS, ਡਾਇਰੈਕਟਰ, NCERT ਸ਼ਾਮਿਲ ਹੋ ਰਹੇ ਹਨ। ਡਾ. ਰਵੇਲ ਸਿੰਘ ਸਭਨਾ ਦਾ ਸਵਾਗਤ ਕਰਨਗੇ ਜਦ ਕਿ ਡਾ. ਸਰਬਜੀਤ ਕੌਰ ਸੋਹਲ ਸਮਾਗਮ ਦੀ ਪ੍ਰਧਾਨਗੀ ਕਰ ਰਹੇ ਹਨ। ਇਸ ਸਮਾਗਮ ਦੇ ਕਨਵੀਨਰ ਡਾ. ਕੁਲਦੀਪ ਸਿੰਘ ਦੀਪ ਹਨ। 

ਸਮਾਗਮ ਦੇ ਕਨਵੀਨਰ ਕੁਲਦੀਪ ਸਿੰਘ ਦੀਪ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਅੱਖਰਕਾਰੀ ਦੇ ਇਤਿਹਾਸ ਵਿੱਚ ਪੰਜਾਬ ਦਾ ਸ਼ਾਇਦ ਇਸ ਕਿਸਮ ਦਾ ਪਹਿਲਾ ਪ੍ਰੋਗਰਾਮ ਹੋਵੇਗਾ, ਜਿਸ ਵਿੱਚ ਅੱਖਰਕਾਰੀ ਦੇ ਤੇਰਾਂ ਰਤਨਾਂ ਦਾ ਸਨਮਾਨ ਹੋਵੇ। ਅੱਖਰਕਾਰੀ ਦੇ ਬਹੁਤ ਸਾਰੇ ਪਹਿਲੂਆਂ ਤੇ ਸੰਵਾਦ ਹੋਵੇ। ਅੱਖਰਕਾਰੀ ਦੀ ਪ੍ਰਦਰਸ਼ਨੀ ਹੋਵੇ। ਅੱਖਰਕਾਰਾਂ ਦੇ ਉੱਤੇ ਕਿਤਾਬ ਦਾ ਪ੍ਰਕਾਸ਼ਨ ਹੋਵੇ। ਇਹ ਸਾਰਾ ਕੁਝ ਪੰਜਾਬ ਸਾਹਿਤ ਅਕਾਦਮੀ ਵੱਲੋਂ ਕਰਵਾਇਆ ਜਾ ਰਿਹਾ ਹੈ। ਮਿਤੀ 24 ਸਤੰਬਰ, 2023, ਦਿਨ ਐਤਵਾਰ, ਕਲਾ ਭਵਨ, ਸੈਕਟਰ 16, ਚੰਡੀਗੜ੍ਹ ਵਿਖੇ। 

ਬੇਨਤੀ: ਸਾਰੇ ਅੱਖਰਕਾਰ ਆਪਣੇ ਨਾਲ਼ ਆਪਣੀ ਅੱਖਰਕਾਰੀ ਦੇ 4 ਨਮੂਨੇ, ਇੱਕ ਪੰਨੇ ਦਾ ਬਾਇਓਡਾਟਾ ਅਤੇ ਇੱਕ ਪਾਸਪੋਰਟ ਸਾਈਜ਼ ਫੋਟੋ ਨਾਲ਼ ਲੈ ਕੇ ਆਉਣ। ਮੌਕੇ ਤੇ ਅੱਖਰਕਾਰਾਂ ਵਿੱਚੋਂ ਚੋਣਵੇਂ 50 ਅੱਖਰਕਾਰਾਂ ਦੇ ਨਮੂਨਿਆਂ ਤੇ ਆਧਾਰਿਤ ਕਿਤਾਬ ਤਿਆਰ ਕੀਤੀ ਜਾਵੇਗੀ। ਪੰਜਾਬੀ ਵਿੱਚ ਆਪਣੀ ਤਰ੍ਹਾਂ ਦੀ ਇਹ ਪਹਿਲੀ ਕਿਤਾਬ ਹੋਵੇਗੀ। 

ਉਨ੍ਹਾਂ ਵੱਲੋਂ ਪੰਜਾਬੀ ਦੀ ਸੁੰਦਰ ਲਿਖਾਈ ਅਤੇ ਅੱਖਰਕਾਰੀ ਨਾਲ਼ ਜੁੜੇ ਸਾਰੇ ਦੋਸਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਸਮਾਗਮ ਵਿੱਚ ਹੁਮਾ-ਹੁਮਾ ਕੇ ਪਹੁੰਚੋ। 

Leave a Reply

Your email address will not be published. Required fields are marked *