www.sursaanjh.com > Uncategorized > ਪੰਜਾਬ ਸਾਹਿਤ ਅਕਾਦਮੀ ਵੱਲੋਂ ਅੰਤਰਰਾਸ਼ਟਰੀ ਸੈਮੀਨਾਰ ਅਤੇ ਕਵੀ ਦਰਬਾਰ 10 ਜਨਵਰੀ 2024 ਨੂੰ ਸਵੇਰੇ 10.30 ਵਜੇ – ਡਾ. ਸਰਬਜੀਤ ਕੌਰ ਸੋਹਲ

ਪੰਜਾਬ ਸਾਹਿਤ ਅਕਾਦਮੀ ਵੱਲੋਂ ਅੰਤਰਰਾਸ਼ਟਰੀ ਸੈਮੀਨਾਰ ਅਤੇ ਕਵੀ ਦਰਬਾਰ 10 ਜਨਵਰੀ 2024 ਨੂੰ ਸਵੇਰੇ 10.30 ਵਜੇ – ਡਾ. ਸਰਬਜੀਤ ਕੌਰ ਸੋਹਲ

ਪੰਜਾਬ ਸਾਹਿਤ ਅਕਾਦਮੀ ਵੱਲੋਂ ਅੰਤਰਰਾਸ਼ਟਰੀ ਸੈਮੀਨਾਰ ਅਤੇ ਕਵੀ ਦਰਬਾਰ 10 ਜਨਵਰੀ 2024 ਨੂੰ ਸਵੇਰੇ 10.30 ਵਜੇ – ਡਾ. ਸਰਬਜੀਤ ਕੌਰ ਸੋਹਲ

ਕਲਾ ਭਵਨ, ਚੰਡੀਗੜ੍ਹ ਵਿਖੇ ਹੋਵੇਗਾ ਇਹ ਸਮਾਗਮ

ਨਾਰੀ ਸਾਹਿਤ, ਪੰਜਾਬੀ ਰੰਗਮੰਚ ਅਤੇ ਔਰਤ, ਪਵਾਸ ਵਿੱਚ ਨਾਰੀ ਅਤੇ ਨਾਰੀ ਸਾਹਿਤ ਆਦਿ ਵਿਸ਼ਿਆਂ ਨੂੰ ਲੈ ਕੇ ਰਚਾਇਆ ਜਾ ਰਿਹਾ ਹੈ ਸੰਵਾਦ-ਡਾ. ਕੁਲਦੀਪ ਸਿੰਘ ਦੀਪ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 7 ਜਨਵਰੀ:

ਪੰਜਾਬ ਸਾਹਿਤ ਅਕਾਦਮੀ ਵੱਲੋਂ ਅੰਤਰਰਾਸ਼ਟਰੀ ਸੈਮੀਨਾਰ ਅਤੇ ਕਵੀ ਦਰਬਾਰ ਦਾ ਆਯੋਜਨ 10 ਜਨਵਰੀ 2024 ਨੂੰ ਸਵੇਰੇ 10.30 ਵਜੇ, ਪੰਜਾਬ ਕਲਾ ਭਵਨ, ਚੰਡੀਗੜ੍ਹ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਵਿੱਚ ਨਾਰੀ ਸਾਹਿਤ, ਪੰਜਾਬੀ ਰੰਗਮੰਚ ਅਤੇ ਔਰਤ, ਪ੍ਰਵਾਸ ਵਿੱਚ ਨਾਰੀ ਅਤੇ ਨਾਰੀ ਸਾਹਿਤ: ਬਦਲਦੇ ਸੰਦਰਭ ਆਦਿ ਵਿਸ਼ਿਆਂ ਨੁੰ ਲੈ ਕੇ ਉੱਘੇ ਵਿਦਵਾਨ ਸੰਵਾਦ ਰਚਾਉਣਗੇ।

ਨਾਰੀ ਸਾਹਿਤ: ਬਦਲਦੇ ਸੰਦਰਭ ਵਿਸ਼ੇ ‘ਤੇ ਡਾ. ਸਰਬਜੀਤ ਕੌਰ ਸੋਹਲ ਆਏ ਮਹਿਮਾਨਾਂ ਦਾ ਸਵਾਗਤ ਕਰਨਗੇ, ਜਦਕਿ ਸੰਵਾਦ ਦਾ ਆਗਾਜ਼ ਪ੍ਰੋ. ਯੋਗਰਾਜ ਕਰਨਗੇ। ਮੁੱਖ ਮਹਿਮਾਨ ਵਜੋਂ ਮਨਮੋਹਨ ਸਿੰਘ ਤੇ ਵਿਸ਼ੇਸ਼ ਮਹਿਮਾਨ ਵਜੋਂ ਸੁਰਜੀਤ ਕੌਰ ਸੈਕਰਾਮੈਂਟੋ ਸ਼ਾਮਿਲ ਹੋ ਰਹੇ ਹਨ, ਜਦਕਿ ਡਾ. ਰਾਜਿੰਦਰਪਾਲ ਸਿੰਘ ਬਰਾੜ ਪ੍ਰਧਾਨਗੀ ਕਰਨਗੇ। ਡਾ. ਰਵੇਲ ਸਿੰਘ ਵੱਲੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਜਾਵੇਗਾ।

ਪੰਜਾਬੀ ਗਲਪ ਦੇ ਔਰਤ ਪਾਤਰ: ਬਦਲਦੇ ਸੰਪਰਭ ਵਿਸ਼ੇ ਨੂੰ ਲੈ ਕੇ ਡਾ. ਜੇ.ਬੀ. ਸੇਖੋਂ ਅਤੇ ਡਾ. ਪਰਮਜੀਤ ਕੌਰ, ਪੰਜਾਬੀ ਰੰਗਮੰਚ ਅਤੇ ਔਰਤ: ਬਦਲਦੇ ਸੰਦਰਭ ਵਿਸ਼ੇ ਨੂੰ ਲੈ ਕੇ ਡਾ. ਅਰਵਿੰਦਰ ਕੌਰ ਕਾਕੜਾ ਅਤੇ ਡਾ. ਕੁਲਦੀਪ ਸਿੰਘ ਦੀਪ ਅਤੇ ਇਸੇ ਤਰ੍ਹਾਂ ਪ੍ਰਵਾਸ ਵਿੱਚ ਨਾਰੀ ਅਤੇ ਨਾਰੀ ਸਾਹਿਤ: ਬਦਲਦੇ ਸੰਦਰਭ ਵਿਸ਼ੇ ਨੂੰ ਲੈ ਕੇ ਡਾ. ਗੁਰਮਿੰਦਰ ਸਿੱਧੂ ਅਤੇ ਡਾ. ਅਰਵਿੰਦਰ ਢਿੱਲੋਂ ਆਦਿ ਵਿਦਵਾਨਾਂ ਵੱਲੋਂ ਸੰਵਾਦ ਰਚਾਇਆ ਜਾਵੇਗਾ।

ਪੰਜਾਬ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ. ਸਰਬਜੀਤ ਕੌਰ ਸੋਹਲ ਨੇ ਦੱਸਿਆ ਕਿ ਦੂਜੇ ਪੜਾਅ ਦੇ ਪ੍ਰੋਗਰਾਮ ਸੁਖਨਸ਼ਾਰ ਦੇ ਰੂਹ-ਏ-ਰਵਾਂ ਪਾਲ ਕੌਰ ਅਤੇ ਅਰਤਿੰਦਰ ਸੰਧੂ ਹੋਣਗੇ ਅਤੇ ਮੰਚ ਸੰਚਾਲਨ ਦੀਪ ਇੰਦਰ ਅਤੇ ਰੂਹੀ ਸਿੰਘ ਵੱਲੋਂ ਕੀਤਾ ਜਾਵੇਗਾ। ਇਸ ਵਿੱਚ  ਨਰਿੰਦਰਪਾਲ ਕੌਰ, ਬਿਪਨਪ੍ਰੀਤ, ਦੀਪ ਇੰਦਰ, ਹਰਕੀ ਵਿਰਕ, ਸੰਦੀਪ ਜਸਵਾਲ, ਰਾਜਵਿੰਦਰ ਜਟਾਣਾ, ਰਮਨਦੀਪ ਵਿਰਕ, ਅੰਜਨਾ ਮੈਨਨ, ਮਨ ਮਾਨ, ਹਰਪ੍ਰੀਤ ਸੰਧੂ, ਕੁਲਵਿੰਦਰ ਚਾਵਲਾ, ਸਿਮਰਨ ਅਕਸ, ਮਨਦੀਪ ਭਦੌੜ, ਪਰਜਿੰਦਰ ਕਲੇਰ, ਜੋਗਿੰਦਰ ਨੂਰਮੀਤ, ਮੀਨਾ ਮਹਿਰੋਕ, ਰੂਹੀ ਸਿੰਘ, ਗੁਰਪ੍ਰੀਤ ਗੀਤ ਅਤੇ ਚਰਨਜੀਤ ਜੋਤ ਵੱਲੋਂ ਭਾਗ ਲਿਆ ਜਾਵੇਗਾ।

Leave a Reply

Your email address will not be published. Required fields are marked *