ਚੰਡੀਗੜ੍ਹ 20 ਸਤੰਬਰ (ਸੁਰ ਸਾਂਝ ਡਾਟ ਕਾਮ ਬਿਊਰੋ):


ਬਲਾਕ ਮਾਜਰੀ ਦੇ ਪਿੰਡ ਫਤਿਹਪੁਰ ਸਿਆਲਬਾ ਵਿਖੇ ਸਾਲਾਨਾ ਜਾਗਰਣ 26 ਦਸੰਬਰ ਦਿਨ ਸ਼ੁਕਰਵਾਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਨਿਊ ਆਜ਼ਾਦ ਸੁਦਰਸ਼ਨ ਕਲੱਬ ਦੇ ਪ੍ਰਧਾਨ ਰਾਜੇਸ਼ ਕੁਮਾਰ ਬਿੱਟੂ ਨੇ ਦੱਸਿਆ ਕਿ ਇਸ ਵਿਸ਼ਾਲ ਜਾਗਰਣ ਵਿੱਚ ਜੋਤ ਮਨਸਾ ਦੇਵੀ ਦੇ ਇਤਿਹਾਸਿਕ ਮੰਦਰ ਤੋਂ ਲਿਆਂਦੀ ਜਾਵੇਗੀ।
ਇਸ ਮੌਕੇ ਜਿੱਥੇ ਹੋਰ ਪਾਰਟੀਆਂ ਮਾਤਾ ਦਾ ਗੁਣਗਾਨ ਕਰਨਗੀਆਂ, ਉੱਥੇ ਹੀ ਉੱਘੇ ਗਾਇਕ ਮਹੰਤ ਪਰਬੀਨ ਪਮੀ ਚੰਡੀਗੜ੍ਹ ਵਾਲੇ ਮਹਾਂਮਾਈ ਦਾ ਗੁਣਗਾਨ ਕਰਨਗੇ। ਪ੍ਰਧਾਨ ਰਾਜੇਸ਼ ਕੁਮਾਰ ਬਿੱਟੂ ਨੇ ਇਲਾਕੇ ਦੀਆਂ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਵਿਸ਼ਾਲ ਜਾਗਰਣ ਵਿੱਚ ਹਾਜਰੀ ਭਰ ਕੇ ਆਪਣਾ ਜੀਵਨ ਸਫਲ ਕਰੋ।

