ਮੋਹਾਲ਼ੀ (ਸੁਰ ਸਾਂਝ ਡਾਟ ਕਾਮ ਬਿਊਰੋ), 1 ਨਵੰਬਰ:


ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸ਼ਵ ਦੇ ਸ਼ੁਭ ਅਵਸਰ ‘ਤੇ ਮਿਤੀ 1 ਨੰਵਬਰ, 2025 ਨੂੰ ਫਾਲਕਨ ਵਿਓ ਸੁਸਾਇਟੀ ਦੀ ਸਾਧ ਸੰਗਤ ਨੇ ਮਿਲ਼ ਕੇ ਪ੍ਰਭਾਤ ਫੇਰੀ ਵਿਚ ਆਈ ਸੰਗਤ ਗੂਰਦੁਆਰਾ ਸਾਹਿਬ ਸੈਕਟਰ 66 ਦਾ ਨਿੱਘਾ ਸਵਾਗਤ ਕੀਤਾ ਗਿਆ। ਸਿਵਾਗਤ ਉਪਰੰਤ ਸਾਰੀ ਸੰਗਤ ਨੇ ਮਿਲ਼ ਕੇ ਗੁਰੂਬਾਣੀ ਦਾ ਕੀਰਤਨ ਕਰਦੇ ਹੋਏ ਸਾਰੀ ਸੁਸਾਇਟੀ ਦੀ ਫੇਰੀ ਲਗਾਈ ਅਤੇ ਕਲੱਬ ਹਊਸ ਵਿੱਚ ਇਕੱਤਰ ਹੋ ਕੇ ਗੁਰਬਾਣੀ ਦੇ ਰਸਭਿੰਨੇ ਕੀਰਤਨ ਦਾ ਅਨੰਦ ਮਾਣਿਆ। ਅਰਦਾਸ ਉਪਰੰਤ ਸੰਗਤ ਲਈ ਚਾਹ ਅਤੇ ਸਨੈਕਸ ਦਾ ਅਤੁੱਟ ਲੰਗਰ ਵਰਤਾ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਗਈਆਂ।
ਵੱਲੋਂ: ਸਾਧ ਸੰਗਤ ਫਾਲਕਨ ਵਿਓ।

