www.sursaanjh.com > ਅੰਤਰਰਾਸ਼ਟਰੀ > ਬਲਜਿੰਦਰ ਨਸਰਾਲੀ ਸੰਤ ਅਤਰ ਸਿੰਘ ਘੁੰਨਸ ਐਵਾਰਡ ਨਾਲ ਸਨਮਾਨਿਤ

ਬਲਜਿੰਦਰ ਨਸਰਾਲੀ ਸੰਤ ਅਤਰ ਸਿੰਘ ਘੁੰਨਸ ਐਵਾਰਡ ਨਾਲ ਸਨਮਾਨਿਤ

ਬਲਜਿੰਦਰ ਨਸਰਾਲੀ ਸੰਤ ਅਤਰ ਸਿੰਘ ਘੁੰਨਸ ਐਵਾਰਡ ਨਾਲ ਸਨਮਾਨਿਤ
ਤਪਾ ਮੰਡੀ  (ਸੁਰ ਸਾਂਝ ਡਾਟ ਕਾਮ ਬਿਊਰੋ), 13 ਅਕਤੂਬਰ:
ਗੁਰਦੁਆਰਾ ਤਪ ਸਥਾਨ ਘੁੰਨਸ ਵਿਖੇ ਸੰਤ ਅਤਰ ਸਿੰਘ ਘੁੰਨਸ ਦੀ ਸਾਲਾਨਾ ਬਰਸੀ ਦੇ ਮੌਕੇ ‘ਤੇ  ਉਨ੍ਹਾਂ ਦੀ ਯਾਦ ਵਿਚ ਬਣੇ ਸਾਹਿਤਕ ਟਰੱਸਟ ਵੱਲੋਂ ਇਸ ਵਾਰ ਨਾਵਲਕਾਰ ਅਤੇ ਕਹਾਣੀਕਾਰ ਬਲਜਿੰਦਰ ਨਸਰਾਲੀ ਨੂੰ ਸਨਮਾਨਤ ਕੀਤਾ ਗਿਆ। ਸਨਮਾਨ ਵਿਚ ਨਕਦ ਰਾਸ਼ੀ ਅਤੇ ਗਰਮ ਸ਼ਾਲ ਸ਼ਾਮਿਲ ਸੀ। ਇਸ ਮੌਕੇ ਬੋਲਦਿਆਂ ਟਰੱਸਟ ਦੇ ਜਨਰਲ ਸੈਕਟਰੀ ਅਤੇ ਬਹੁਪੱਖੀ ਲੇਖਕ ਬੂਟਾ ਸਿੰਘ ਚੌਹਾਨ ਨੇ ਕਿਹਾ ਕਿ ਨਸਰਾਲੀ ਦੇ ਤਿੰਨ ਨਾਵਲ ਅਤੇ ਦੋ ਕਹਾਣੀ ਸੰਗ੍ਰਹਿ ਛਪ ਚੁੱਕੇ ਹਨ। ਅੱਜ ਕੱਲ੍ਹ ਇਨ੍ਹਾਂ ਦਾ ਅੰਬਰ ਪਰੀਆਂ ਨਾਵਲ ਪੰਜਾਬੀ ਅਤੇ ਹਿੰਦੀ ‘ਚ ਚਰਚਾ ਵਿਚ ਹੈ।
ਉਨ੍ਹਾਂ ਨੂੰ ਸਨਮਾਨਤ ਕਰਨ ਦੀ ਰਸਮ ਟਰੱਸਟ ਦੇ ਚੇਅਰਮੈਨ ਅਤੇ ਸਾਬਕਾ ਸੰਸਦੀ ਸਕੱਤਰ ਸੰਤ ਬਲਵੀਰ ਸਿੰਘ ਘੁੰਨਸ ਨੇ ਅਦਾ ਕਰਨ ਉਪਰੰਤ ਕਿਹਾ ਇਹ ਟਰੱਸਟ 1991 ਵਿਚ ਹੋਂਦ ‘ਚ ਆਇਆ ਸੀ। ਹੁਣ ਤੱਕ ਟਰੱਸਟ ਜਸਵੰਤ ਸਿੰਘ ਕੰਵਲ, ਸੋਹਣ ਸਿੰਘ ਸੀਤਲ, ਗੁਰਦਿਆਲ ਸਿੰਘ, ਦਲੀਪ ਕੌਰ ਟਿਵਾਣਾ ਅਤੇ ਰਾਮ ਸਰੂਪ ਅਣਖੀ ਸਮੇਤ ਇਕਵੰਜਾ ਲੇਖਕਾਂ ਨੂੰ ਸਨਮਾਨਤ ਕਰ ਚੁੱਕਿਆ ਹੈ।
ਸਨਮਾਨਤ ਹੋਣ ਉਪਰੰਤ ਬਲਜਿੰਦਰ ਨਸਰਾਲੀ ਨੇ ਕਿਹਾ ਕਿ ਮੈਂ ਮੱਧ ਵਰਗੀ ਕਿਸਾਨ ਦੇ ਘਰ ਪੈਦਾ ਹੋਇਆ ਅਤੇ ਪਿੰਡਾਂ ਵਿਚ ਵਸਦੇ ਸਮੂਹ ਜਾਤੀਆਂ ਦੇ ਦੁੱਖਾਂ ਬਾਰੇ ਜਾਣਦਾ ਹੈ। ਮੈਂ ਆਪਣੀਆਂ ਸਾਹਿਤਕ ਕਿਰਤਾਂ ਰਾਹੀਂ ਲੋਕਾਂ ਦੇ ਦੁੱਖਾਂ ਦੇ ਹੱਕ ਵਿਚ ਖੜ੍ਹਦਾ ਹਾਂ। ਮੇਰੇ ਲਈ ਖੁਸ਼ੀ ਦੀ ਗੱਲ ਹੈ ਕਿ ਮੈਂ ਅੱਜ ਆਪਣੇ ਲੋਕਾਂ ਵਿਚ ਸਨਮਾਨਤ ਹੋਇਆ ਹਾਂ।
ਇਸ ਮੌਕੇ ਪੰਜਾਬੀ ਲੇਖਕ ਡਾ ਭੁਪਿੰਦਰ ਸਿੰਘ ਬੇਦੀ, ਡਾ ਰਾਮਪਾਲ ਸ਼ਾਹਪੁਰੀ, ਦਰਸ਼ਨ ਸਿੰਘ ਗੁਰੂ, ਡਾ ਅਮਨਦੀਪ ਸਿੰਘ ਟੱਲੇਵਾਲੀਆ, ਰਘਵੀਰ ਸਿੰਘ ਕੱਟੂ ਅਤੇ ਗੁਰਸੇਵਕ ਸਿੰਘ ਧੌਲਾ ਵੀ ਹਾਜ਼ਰ ਸੀ। ਇਨ੍ਹਾਂ ਲੇਖਕਾਂ ਨੂੰ ਵੀ ਸੰਤ ਬਲਵੀਰ ਸਿੰਘ ਘੁੰਨਸ ਨੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।
ਕੈਪਸ਼ਨ – ਨਾਵਲਕਾਰ ਅਤੇ ਕਹਾਣੀਕਾਰ ਬਲਜਿੰਦਰ ਨਸਰਾਲੀ ਨੂੰ ਸਨਮਾਨਤ ਕਰਦੇ ਹੋਏ ਸੰਤ ਬਲਵੀਰ ਸਿੰਘ ਘੁੰਨਸ। ਨਾਲ ਬੂਟਾ ਸਿੰਘ ਚੌਹਾਨ, ਸ਼੍ਰੋਮਣੀ ਕਮੇਟੀ ਮੈਂਬਰ ਬਲਦੇਵ ਸਿੰਘ ਚੁੰਘਾਂ ਅਤੇ ਲੇਖਕ।

Leave a Reply

Your email address will not be published. Required fields are marked *