www.sursaanjh.com > ਚੰਡੀਗੜ੍ਹ/ਹਰਿਆਣਾ > ਬਲਾਕ ਪੱਧਰੀ ਮੁਕਾਬਲੇ ਵਿੱਚ ਖਿਜ਼ਰਾਬਾਦ ਤੇ ਕੁਰਾਲੀ ਸਕੂਲ ਜੇਤੂ

ਬਲਾਕ ਪੱਧਰੀ ਮੁਕਾਬਲੇ ਵਿੱਚ ਖਿਜ਼ਰਾਬਾਦ ਤੇ ਕੁਰਾਲੀ ਸਕੂਲ ਜੇਤੂ

ਬਲਾਕ ਪੱਧਰੀ ਮੁਕਾਬਲੇ ਵਿੱਚ ਖਿਜ਼ਰਾਬਾਦ ਤੇ ਕੁਰਾਲੀ ਸਕੂਲ ਜੇਤੂ 
ਚੰਡੀਗੜ੍ਹ 26 ਅਕਤੂਬਰ (ਸੁਰ ਸਾਂਝ ਡਾਟ ਕਾਮ ਬਿਊਰੋ-ਅਵਤਾਰ ਨਗਲੀਆਂ):
ਨੈਸ਼ਨਲ ਚਿਲਡਰਨ ਸਾਇੰਸ ਕਾਂਗਰਸ ਦੇ ਬਲਾਕ ਪੱਧਰੀ ਮੁਕਾਬਲੇ ਮੁੰਧੋਂ ਸੰਗਤੀਆਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਕਰਵਾਏ ਗਏ। ਬਲਾਕ ਨੋਡਲ ਅਫ਼ਸਰ ਪ੍ਰਿੰਸੀਪਲ ਬੰਦਨਾ ਪੁਰੀ ਦੀ ਅਗਵਾਈ ਵਿੱਚ ਕਰਵਾਏ ਗਏ ਇਨ੍ਹਾਂ ਮੁਕਬਲਿਆਂ ਵਿੱਚ ਬਲਾਕ ਅਧੀਨ ਪੈਂਦੇ 21 ਸੈਕੰਡਰੀ,ਹਾਈ ਤੇ ਮਿਡਲ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ।
ਅਬਜ਼ਰਵੀਰ ਪ੍ਰਿੰਸੀਪਲ ਪੁਸ਼ਪਿੰਦਰ ਕੌਰ ਸਿੰਘਪੁਰਾ ਦੀ ਦੇਖ-ਰੇਖ ਹੇਠ ਹੋਏ ਇਨ੍ਹਾਂ ਸਾਇੰਸ ਕਾਂਗਰਸ ਦੇ ਮੁਕਾਬਲਿਆਂ ਦੌਰਾਨ ਮਿਡਲ ਵਰਗ ਵਿੱਚ ਸਸਸਸ ਖਿਜ਼ਰਾਬਾਦ ਦੀ ਦਮਨਜੋਤ ਕੌਰ ਤੇ ਕ੍ਰਿਸ਼ਨਾ ਯਾਦਵ ਦੀ ਟੀਮ ਨੇ ਪਹਿਲਾ, ਸਸਸਸ ਮੁੰਧੋਂ ਸੰਗਤੀਆਂ ਦੀ ਆਲੀਸ਼ਾ ਤੇ ਸਿਮਰਨਜੀਤ ਕੌਰ ਦੀ ਟੀਮ ਨੇ ਦੂਜਾ ਅਤੇ ਸਮਿਸ ਲੁਬਾਣਗੜ੍ਹ ਦੀਆਂ ਰਾਜਬੀਰ ਕੌਰ ਤੇ ਲਵਪ੍ਰੀਤ ਕੌਰ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ। ਸੈਕੰਡਰੀ ਵਰਗ ਵਿੱਚ ਸਕੰਸਸਸ ਕੁਰਾਲੀ ਦੀ ਸਿਮਰਨ ਤੇ ਪਾਇਲ ਦੀ ਟੀਮ ਨੇ ਪਹਿਲਾ,ਸਸਸਸ ਤਿਊੜ ਦੀ ਪਲਵਿੰਦਰ ਕੌਰ ਤੇ ਮਨਪ੍ਰੀਤ ਕੌਰ ਦੀ ਟੀਮ ਨੇ ਦੂਜਾ ਅਤੇ ਸਸਸਸ ਸਿੰਘਪੁਰਾ ਦੀ ਸੁਖਮਨਜੀਤ ਕੌਰ ਤੇ ਸਾਨੀਆ ਗਿੱਲ ਨੇ ਤੀਜਾ ਸਥਾਨ ਹਾਸਲ ਕੀਤਾ।
ਅੰਤ ਵਿੱਚ ਪ੍ਰਿੰਸੀਪਲ ਬੰਦਨਾ ਪੁਰੀ ਅਤੇ ਪ੍ਰਿੰਸੀਪਲ ਪੁਸ਼ਪਿੰਦਰ ਕੌਰ ਨੇ ਜੇਤੂਆਂ ਨੂੰ ਇਨਾਮਾਂ ਦੀ ਵੰਡ ਕੀਤੀ ਅਤੇ ਵਿਦਿਆਰਥੀਆਂ ਵਲੋਂ ਦਿਖਾਈ ਪ੍ਰਤਿਭਾ ਦੀ ਸ਼ਲਾਘਾ ਕੀਤੀ। ਉਨ੍ਹਾਂ ਵਿਦਿਆਰਥੀਆਂ ਨੂੰ ਵਿਗਿਆਨਕ ਸੋਚ ਅਪਣਾਉਣ ਦਾ ਸੱਦਾ ਵੀ ਦਿੱਤਾ। ਇਸ ਮੌਕੇ ਅਜੇ ਕੁਮਾਰ, ਬਲਾਕ ਕੋਆਰਡੀਨੇਟਰ ਮਨਮੀਤ ਕੌਰ,ਪ੍ਰੀਤੀ ਵਰਮਾਨੀ, ਸੋਨੂੰ ਸ਼ਰਮਾ, ਅਮਿਤਾ ਤੁਲੀ ਤੋਂ ਇਲਾਵਾ ਵੱਖ-ਵੱਖ ਸਕੂਲਾਂ ਤੋਂ ਆਏ ਅਧਿਆਪਕ ਤੇ ਵਿਦਿਆਰਥੀ ਹਾਜ਼ਰ ਸਨ।
ਫੋਟੋ: ਸਾਇੰਸ ਕਾਂਗਰਸ ਦੇ ਜੇਤੂਆਂ ਨੂੰ ਸਨਮਾਨਿਤ ਕਰਦੇ ਪਤਵੰਤੇ।

Leave a Reply

Your email address will not be published. Required fields are marked *