Breaking
www.sursaanjh.com > ਅੰਤਰਰਾਸ਼ਟਰੀ > ਬਹਾਦਰ ਸਿੰਘ ਗੋਸਲ ਵਲੋਂ ਬੱਚਿਆਂ ਨੂੰ ਦਿੱਤੀਆਂ ਗਈਆਂ ਪੁਸਤਕਾਂ ਅਤੇ ਸੌਖੀ ਸਿੱਖਿਆ ਦੇ ਗੁਰ ਦੱਸੇ

ਬਹਾਦਰ ਸਿੰਘ ਗੋਸਲ ਵਲੋਂ ਬੱਚਿਆਂ ਨੂੰ ਦਿੱਤੀਆਂ ਗਈਆਂ ਪੁਸਤਕਾਂ ਅਤੇ ਸੌਖੀ ਸਿੱਖਿਆ ਦੇ ਗੁਰ ਦੱਸੇ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 4 ਨਵੰਬਰ:

ਵਿਸ਼ਵ ਪੰਜਾਬੀ ਪ੍ਰਚਾਰ ਸਭਾ ਦੇ ਸੈਕਟਰ-41 ਚੰਡੀਗੜ੍ਹ ਵਿਖੇ ਸਥਿਤ ਦਫ਼ਤਰ ਵਲੋਂ ਜਾਰੀ ਇੱਕ ਪ੍ਰੈਸ ਰੀਲੀਜ਼ ਵਿੱਚ ਦੱਸਿਆ ਗਿਆ ਹੈ ਕਿ ਪ੍ਰਿੰ. ਬਹਾਦਰ ਸਿੰਘ ਗੋਸਲ ਵਲੋਂ ਜ਼ਿਲਾ ਰੂਪਨਗਰ ਦੇ ਨੂਰਪੁਰ ਬੇਦੀ ਇਲਾਕੇ ਦੇ ਸਕੂਲਾਂ ਦੀ ਫੇਰੀ ਸਮੇਂ ਸਰਕਾਰੀ ਸਮਾਰਟ ਸਕੂਲ ਮਾਣਕੂ-ਮਾਜਰਾ (ਨੂਰਪੁਰ ਬੇਦੀ) ਵਿਖੇ ਬੀ.ਜੇ.ਐਫ਼. ਚੰਡੀਗੜ੍ਹ ਵਲੋਂ ਚਲਾਏ ਜਾ ਰਹੇ ਜੇ.ਐਨ.ਵੀ. ਸੈਂਟਰ ਦੇ ਬੱਚਿਆਂ ਨਾਲ ਮੁਲਾਕਾਤ ਕੀਤੀ ਗਈ ਅਤੇ ਬੱਚਿਆਂ ਨੂੰ ਪ੍ਰਿੰ. ਗੋਸਲ ਰਚਿਤ ਪੰਜਾਬੀ ਪੁਸਤਕਾਂ ਲਾਇਬ੍ਰੇਰੀ ਲਈ ਦਿੱਤੀਆਂ ਗਈਆਂ ਇਹਨਾਂ ਪੁਸਤਕਾਂ ਵਿਚ “ਮੇਰਾ ਸਾਹਿਤਕ ਸਫ਼ਰ”, “ਵਿਲੱਖਣ ਸਿੱਖਿਆ ਪ੍ਰਾਜੈਕਟ” ਅਤੇ ਬਾਲ ਪੁਸਤਕਾਂ ਸ਼ਾਮਲ ਹਨ।

ਇਸ ਮੌਕੇ ਤੇ ਪ੍ਰਿੰਸੀਪਲ ਗੋਸਲ ਨੇ ਇਹ ਪੁਸਤਕਾਂ ਬੱਚਿਆਂ ਨੂੰ ਲਾਇਬੇ੍ਰੀ ਵਾਸਤੇ ਸਕੂਲ ਅਧਿਆਪਕਾ ਮੈਡਮ ਸਤੋਸ਼ ਕੁਮਾਰੀ ਨੂੰ ਭੇਟ ਕੀਤੀਆਂ। ਪ੍ਰਿੰ. ਗੋਸਲ ਨੇ ਬੱਚਿਆਂ ਨੂੰ ਵੱਧ ਤੋਂ ਵੱਧ ਹਿਸਾਬ ਅਤੇ ਪੰਜਾਬੀ ਪੜ੍ਹਨ ਦੀ ਪ੍ਰੇਰਣਾ ਦਿੱਤੀ। ਉਹਨਾਂ ਨੇ ਬੱਚਿਆਂ ਨੂੰ ਸੌਖੇ ਢੰਗ ਨਾਲ ਪੰਜਾਬੀ ਅਤੇ ਹਿਸਾਬ ਪੜ੍ਹਨ ਦੇ ਗੁਰ ਵੀ ਦੱਸੇ ਅਤੇ ਇਹਨਾਂ ਮਜ਼ਬੂਨਾਂ ਵਿਚ ਵੱਧ ਤੋਂ ਵੱਧ ਅੰਕ ਪ੍ਰਾਪਤ ਕਰਨ ਲਈ ਮਿਹਨਤ ਅਤੇ ਲਗਨ ਨਾਲ ਪੜ੍ਹਾਈ ਕਰਨ ਦੀ ਨਸੀਅਤ ਦਿੱਤੀ। ਉਹਨਾਂ ਨੇ ਮਾਮੂਲੀ ਕਾਰਣਾਂ ਕਰਕੇ ਸਕੂਲੋ ਛੁੱਟੀ ਨਾ ਮਾਰਨ ਲਈ ਵੀ ਕਿਹਾ ਅਤੇ ਸਿੱਖਿਆ ਦੀ ਮਹੱਤਤਾ ਬਾਰੇ ਦੱਸਿਆ।

ਪ੍ਰਿੰ. ਗੋਸਲ ਨੇ ਇਸ ਮੌਕੇ ਤੇ ਬੋਲਦਿਆਂ ਬੱਚਿਆਂ ਨੂੰ ਪੜ੍ਹਾਉਣ ਵਾਲੀ ਮੈਡਮ ਸੰਤੋਸ਼ ਕੁਮਾਰੀ ਦੀ ਬੱਚਿਆਂ ਨੂੰ ਪਿਆਰ ਅਤੇ ਲਗਨ ਨਾਲ ਪੜ੍ਹਾਉਣ ਲਈ ਤਾਰੀਫ ਕੀਤੀ ਅਤੇ ਵੱਧ ਤੋਂ ਵੱਧ ਬੱਚੇ ਇਸ ਸਾਲ ਜੇ.ਐਨ.ਵੀ. ਦੇ ਪੇਪਰਾਂ ਵਿਚ ਪਾਸ ਕਰਵਾਉਣ ਲਈ ਕਿਹਾ, ਉਹਨਾਂ ਕਿਹਾ ਕਿ ਉਹਨਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਪਿਛਲੇ ਸਾਲ ਇਸ ਸਕੂਲ ਦੇ ਦੋ ਬੱਚੇ ਜੇ.ਐਨ.ਵੀ. ਲਈ ਚੁਣੇ ਗਏ ਸਨ।

ਪ੍ਰਿੰ. ਬਹਾਦਰ ਸਿੰਘ ਗੋਸਲ ਜਿਹੜੇ ਕਿ ਚੰਡੀਗੜ੍ਹ ਸੈਕਟਰ-28 ਸਥਿਤ ਬੀ.ਜੇ.ਐਫ਼. ਸੈਂਟਰ ਵਿਖੇ, ਜੇ.ਐਨ.ਵੀ. ਪ੍ਰਾਜੈਕਟ ਦੇ ਇੰਚਾਰਜ਼ ਹਨ ਨੇ ਸਕੂਲ ਮੁਖੀ ਦੀ ਇਸ ਗੱਲੋ ਪ੍ਰਸੰਸਾ ਕੀਤੀ ਕਿ ਉਹਨਾਂ ਨੇ ਮਾਣਕੂ-ਮਾਜਰਾ ਸਕੂਲ ਨੂੰ ਬਹੁਤ ਹੀ ਚੰਗੇ ਢੰਗ ਨਾਲ ਸਜਾਇਆ ਹੋਇਆ ਹੈ ਅਤੇ ਬੱਚਿਆਂ ਨੂੰ ਸਿੱਖਿਆ ਦੇਣ ਲਈ ਆਰਟ-ਕਲਾਂ ਅਤੇ ਪੰਜਾਬੀ ਭਾਸ਼ਾ ਦਾ ਵੱਡੇ ਪੱਧਰ ਤੇ ਪ੍ਰਯੋਗ ਕੀਤਾ ਗਿਆ ਹੈ। ਇਸ ਸਮੇਂ ਪ੍ਰਿੰ. ਬਹਾਦਰ ਸਿੰਘ ਦੇ ਨਾਲ ਬੀ.ਜੇ.ਐਫ਼. ਦੇ ਜੇ.ਐਨ.ਵੀ. ਦੇ ਨਿਰੀਖਕ ਸੰਦੀਪ ਸਿੰਘ ਵੀ ਹਾਜ਼ਰ ਸਨ।

ਫੋਟੋ ਕੈਪਸ਼ਨ – ਪ੍ਰਿੰ. ਬਹਾਦਰ ਸਿੰਘ ਗੋਸਲ ਬੱਚਿਆਂ ਵਾਸਤੇ ਮੈਡਮ ਸੰਤੋਸ਼ ਕੁਮਾਰੀ ਨੂੰ ਆਪਣੀ ਪੁਸਤਕਾਂ ਭੇਟ ਕਰਦੇ ਹੋਏ।

Leave a Reply

Your email address will not be published. Required fields are marked *