Breaking
www.sursaanjh.com > ਅੰਤਰਰਾਸ਼ਟਰੀ > ਬਾਬਾ ਨਾਨਕ/ ਬਲਜਿੰਦਰ ਕੌਰ ਸ਼ੇਰਗਿੱਲ

ਬਾਬਾ ਨਾਨਕ/ ਬਲਜਿੰਦਰ ਕੌਰ ਸ਼ੇਰਗਿੱਲ

ਐਸ.ਏ.ਐਸ. ਨਗਰ (ਸੁਰ ਸਾਂਝ ਡਾਟ ਕਾਮ ਬਿਊਰੋ), 14 ਨਵੰਬਰ:
ਬਾਬਾ ਨਾਨਕ/ ਬਲਜਿੰਦਰ ਕੌਰ ਸ਼ੇਰਗਿੱਲ
ਆਇਆ ਪੀਰ,
ਜਗਤ ਨੂੰ ਤਾਰਣ,
ਪ੍ਰਗਟ ਹੋਇਆ ਬਾਬਾ ਨਾਨਕ।
ਰੱਬੀ ਰੂਪ,
ਹੈ ਬਨਵਾਰੀ,
ਪ੍ਰਗਟ ਹੋਇਆ ਬਾਬਾ ਨਾਨਕ।
ਦਾਇਆ ਧਾਰੀ,
ਕਲਯੁਗ ਦਾ ਹੈ ਅਵਤਾਰੀ,
ਪ੍ਰਗਟ ਹੋਇਆ ਬਾਬਾ ਨਾਨਕ।
ਮਹਿਤਾ ਕਾਲੂ ਘਰ ਪੈਦਾ ਹੋਇਆ,
ਨੂਰ ਇਲਾਹੀ,
ਪ੍ਰਗਟ ਹੋਇਆ ਬਾਬਾ ਨਾਨਕ।
ਤਿ੍ਪਤਾ ਦੀ ਕੁੱਖ ਹੈ,
ਭਾਗਾਂ ਵਾਲੀ,
ਪ੍ਰਗਟ ਹੋਇਆ ਬਾਬਾ ਨਾਨਕ।
ਮੋਦੀਖਾਨੇ ਬੈਠ ਕੇ,
ਤੇਰਾ-ਤੇਰਾ ਜਾਵੇ ਤੋਲੀ,
ਪ੍ਰਗਟ ਹੋਇਆ ਬਾਬਾ ਨਾਨਕ।
ਵੇਈ ਨਦੀ ‘ਚ ਟੁੱਭੀ ਮਾਰੀ,
ਸੱਚ ਖੰਡ ਗਏ ਬਨਵਾਰੀ,
ਪ੍ਰਗਟ ਹੋਇਆ ਬਾਬਾ ਨਾਨਕ।
ਤਿੰਨ ਦਿਨਾਂ ਬਾਅਦ ਪ੍ਰਗਟ ਹੋਏ,
ਤੱਪ ਕੀਤਾ ਫਿਰ ਨਿੰਰਕਾਰੀ,
ਪ੍ਰਗਟ ਹੋਇਆ ਬਾਬਾ ਨਾਨਕ।
ਵੱਲ ਆਉਂਦਾ ਦੂਰੋਂ ਪੱਥਰ ਭਾਰੀ,
ਇੱਕ ਹੱਥ ਰੋਕਿਆ ਕਰ ਬਨਵਾਰੀ,
ਪ੍ਰਗਟ ਹੋਇਆ, ਬਾਬਾ ਨਾਨਕ।
ਸੁੱਟਿਆ ਪੱਥਰ ਵਲੀ ਕੰਧਾਰੀ,
ਅੰਤ ਚਰਨੀਂ ਪੈ ਗਿਆ ਸੀ ਹੰਕਾਰੀ,
ਪ੍ਰਗਟ ਹੋਇਆ ਬਾਬਾ ਨਾਨਕ।
ਚਾਰ ਦਿਸ਼ਾਵਾਂ ਦੀ ਕਰ ਉਦਾਸੀ,
ਸਾਰੀ ਖਲਕਤ ਸੀ ਤਾਰੀ,
ਪ੍ਰਗਟ ਹੋਇਆ ਬਾਬਾ ਨਾਨਕ।
ਭਰਮ ਭੁਲੇਖੇ ਮਿਟਾ ਕੇ,
ਸੱਚਾ ਸੌਦਾ ਕੀਤਾ ਬਨਵਾਰੀ,
ਪ੍ਰਗਟ ਹੋਇਆ ਬਾਬਾ ਨਾਨਕ।
ਬਲਜਿੰਦਰ ਕੌਰ ਸ਼ੇਰਗਿੱਲ-9878519278

Leave a Reply

Your email address will not be published. Required fields are marked *