Breaking
www.sursaanjh.com > ਅੰਤਰਰਾਸ਼ਟਰੀ > ਬਿੰਦੂ ਵਾਲੀਆ ਵੱਲੋਂ ਗਾਈ ਮਾਤਾ ਰਾਣੀ ਦੀ ਭੇਟ “ਪਾਰ ਲਗਾ ਦਿਓ ਜੀ” ਰਿਲੀਜ਼ 

ਬਿੰਦੂ ਵਾਲੀਆ ਵੱਲੋਂ ਗਾਈ ਮਾਤਾ ਰਾਣੀ ਦੀ ਭੇਟ “ਪਾਰ ਲਗਾ ਦਿਓ ਜੀ” ਰਿਲੀਜ਼ 

ਬੇਲਾ-ਬਹਿਰਾਮਪੁਰ ਬੇਟ (ਗੁਰਮੁੱਖ ਸਿੰਘ ਸਲਾਹਪੁਰੀ), 27 ਅਗਸਤ:
ਚਰਚਿਤ ਗਾਇਕ ਬਿੰਦੂ ਵਾਲੀਆ ਵੱਲੋਂ ਗਾਈ ਮਾਤਾ ਰਾਣੀ ਦੀ ਭੇਟ “ਪਾਰ ਲਗਾ ਦਿਓ ਜੀ”  ਰਿਲੀਜ਼ ਹੋਈ ਹੈ। ਬਿੰਦੂ ਵਾਲੀਆ ਨੇ ਦੱਸਿਆ ਕਿ ਇਸ ਦਾ ਸੰਗੀਤ ਬਹੁਤ ਹੀ ਉੱਘੇ ਸੰਗੀਤਕਾਰ ਲਾਲੀ ਧਾਲੀਵਾਲ ਜੀ ਨੇ ਪੂਰੀ  ਮਿਹਨਤ ਤੇ ਲਗਨ ਨਾਲ ਐਲਡੀ ਸਟੂਡੀਓ ਵਿੱਚ ਤਿਆਰ ਕੀਤਾ ਹੈ ਤੇ ਵੀਡੀਓਗ੍ਰਾਫੀ ਗੱਗੀ ਸਿੰਘ ਨੇ ਬੜੀ ਮਿਹਨਤ ਨਾਲ ਤਿਆਰ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਦੁਨੀਆਂ ਭਰ ਵਿੱਚ ਢੋਲ ਵਜਾਉਣ ਦੇ ਖੇਤਰ ਵਿੱਚ ਨਾਮ ਕਮਾਉਣ ਵਾਲੇ ਜੱਗੀ ਡੀ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਅਤੇ ਦੁਨੀਆ ਭਰ ਵਿੱਚ ਪ੍ਰਸਿੱਧ ਕੰਪਨੀ ਜੱਸ ਰਿਕਾਰਡ ਨੇ “ਪਾਰ ਲਗਾ ਦਿਓ ਜੀ” ਮਾਤਾ ਦੀ ਭੇਟ ਨੂੰ ਰਿਲੀਜ਼ ਕੀਤਾ ਹੈ। ਬਿੰਦੂ ਵਾਲੀਆ ਨੇ ਗੱਲਬਾਤ ਕਰਦਿਆਂ ਕਿਹਾ, “ਮੇਰਾ ਛੋਟਾ ਭਰਾ ਰਾਕੇਸ਼ ਵਾਲੀਆ ਅਤੇ ਮੇਰਾ ਪਰਿਵਾਰ ਮੇਰੇ ਸੰਗੀਤਕ ਸਫਰ ਵਿੱਚ ਦਿਨ-ਰਾਤ ਸਹਿਯੋਗ ਦਿੰਦਾ ਹੈ। ਇਹ ਵੀ ਬੜੀ ਖੁਸ਼ੀ ਦੀ ਗੱਲ ਹੈ ਕਿ ਹੁਣ ਤੱਕ ਸਵਾ ਲੱਖ ਵਿਊ ਹੋ ਗਏ ਹਨ। ਆਖਰ ਵਿੱਚ ਰੱਬ ਵਰਗੇ ਸਰੋਤੇ ਅਤੇ ਸਾਰੇ ਦੋਸਤਾਂ ਮਿੱਤਰਾਂ ਦਾ ਬਹੁਤ-ਬਹੁਤ ਧੰਨਵਾਦ ਹੈ ਤੇ ਅੱਗੇ ਨੂੰ ਹੋਰ ਵੀ ਵਧੀਆ ਵਧੀਆ ਭੇਟਾ ਸਰੋਤਿਆ ਦੀ ਝੋਲੀ ਪਾਉਣ ਦਾ ਯਤਨ ਕਰਾਂਗਾ।” ਉਨ੍ਹਾਂ ਕਿਹਾ ਕਿ ਸਰੋਤਿਆਂ ਵੱਲੋਂ ਮਿਲ਼ ਰਹੇ ਪਿਆਰ-ਸਤਿਕਾਰ ਲਈ ਉਹ ਸ਼ੁਕਰਗੁਜ਼ਾਰ ਹੈ।

Leave a Reply

Your email address will not be published. Required fields are marked *