www.sursaanjh.com > ਚੰਡੀਗੜ੍ਹ/ਹਰਿਆਣਾ > ਭਾਈ ਜਸਵੀਰ ਸਿੰਘ ਗੜ੍ਹੀ ਸੈਣੀਆਂ ਨਹੀ ਰਹੇ

ਭਾਈ ਜਸਵੀਰ ਸਿੰਘ ਗੜ੍ਹੀ ਸੈਣੀਆਂ ਨਹੀ ਰਹੇ

ਬੇਲਾ-ਬਹਿਰਾਮਪੁਰ ਬੇਟ (ਗੁਰਮੁੱਖ ਸਿੰਘ ਸਲਾਹਪੁਰੀ-ਸੁਰ ਸਾਂਝ ਡਾਟ ਕਾਮ ਬਿਊਰੋ), 28 ਅਗਸਤ:
ਭਾਈ ਜਸਵੀਰ ਸਿੰਘ ਗੜ੍ਹੀ ਸੈਣੀਆਂ ਅੱਜ ਅਕਾਲ ਚਲਾਣ ਕਰ ਗਏ। ਉਹ ਅਪਣੇ ਪਤਨੀ ਜਸਵੀਰ ਕੌਰ, ਪੁੱਤਰ ਸੰਦੀਪ ਸਿੰਘ, ਮਨਜੀਤ ਸਿੰਘ, ਇੱਕ ਪੁੱਤਰੀ ਤੇ ਦੋਹਤੇ, ਪੋਤੀਆਂ, ਪੋਤਰੇ, ਰਿਸ਼ਤੇਦਾਰ ਪਿੰਡ ਵਾਸੀਆਂ ਨੂੰ ਪਿੱਛੇ ਛੱਡ ਗਏ। ਉਨਾਂ ਦਾ ਸੰਸਕਾਰ ਪਿੰਡ ਦੇ ਸਮਸ਼ਾਨਘਾਟ ਵਿਖੇ ਕੀਤਾ ਗਿਆ। ਪਰਿਵਾਰ ਨਾਲ ਗ੍ਰੰਥੀ ਸਿੰਘਾਂ ਵੱਲੋ ਦੁੱਖ ਦਾ ਪ੍ਰਗਟਾਵਾ ਕੀਤਾ, ਜਿਨਾਂ ਵਿੱਚ ਸੰਤ ਬਾਬਾ ਅਮਰਜੀਤ ਸਿੰਘ ਚੱਕਰਵਰਤੀ ਸਲਾਹਪੁਰ ਵਾਲੇ, ਭਾਈ ਗੁਰਮੀਤ ਸਿੰਘ ਬਿੱਲੋ, ਭਾਈ ਅਜੀਤ ਸਿੰਘ ਸਤਾਬਗੜ, ਭਾਈ ਗੁਰਚਰਨ ਸਿੰਘ ਬਹਿਰਾਮਪੁਰ ਬੇੇਟ, ਭਾਈ ਗੁਰਮੁੱਖ ਸਿੰਘ ਸਲਾਹਪੁਰ, ਭਾਈ ਗੁਲਜਾਰ ਸਿੰਘ ਸ਼ੇਰਪੁਰ, ਭਾਈ ਹਰੀ ਸਿੰਘ ਰਾਮਪੁਰ, ਭਾਈ ਹੀਰਾ ਸਿੰਘ, ਭਾਈ ਮੱਖਣ ਸਿੰਘ ਮੱਕੋਵਾਲ, ਭਾਈ ਬੀਰ ਸਿੰਘ ਜੰਡ ਸਾਹਿਬ, ਭਾਈ ਨਿਰਮਲ ਸਿੰਘ ਫਤਿਹਪੁਰ, ਭਾਈ ਰਾਜਪਾਲ ਸਿੰਘ ਆਲੋਵਾਲ, ਭਾਈ ਸੁਰਜੀਤ ਸਿੰਘ ਬਲਰਾਮਪੁਰ, ਭਾਈ ਗੁਰਦੇਵ ਸਿੰਘ, ਵੇਦ ਸਤਨਾਮ ਸਿੰਘ ਵਜੀਦਪੁਰ, ਭਾਈ ਦਲਬਾਰਾ ਸਿੰਘ ਖੋਖਰ, ਭਾਈ ਬਲਬੀਰ ਸਿੰਘ ਗੜ੍ਹੀ, ਗਿਆਨ ਸਿੰਘ ਸੀਨੀਅਰ ਸਿਟੀਜਨ ਟੱਪਰੀਆ ਅਮਰ ਸਿੰਘ ਸਪੇਨ ਵਾਲੇ, ਆਤਮਾ ਸਿੰਘ ਟੱਪਰੀਆ ਅਮਰ ਸਿੰਘ, ਸੁਰਮੁੱਖ ਸਿੰਘ ਪ੍ਰਧਾਨ ਬਹਿਰਾਮਪੁਰ ਬੇਟ, ਸਾਬਕਾ ਪ੍ਰਧਾਨ ਅਜੀਤ ਸਿੰਘ, ਸਾਬਕਾ ਚੇਅਰਮੈਨ ਕਰਨੈਲ ਸਿੰਘ ਬਜੀਦਪੁਰ, ਸਾਬਕਾ ਸਰਪੰਚ ਅਮਰਜੀਤ ਕੌਰ, ਸਾਬਕਾ ਸਰਪੰਚ ਹਰਬੰਸ ਕੌਰ ਧੁਮੇਵਾਲ, ਬੀਬੀ ਸਮਸ਼ੇਰ ਕੌਰ, ਗਿਆਨੀ ਰਾਮ ਸਿੰਘ, ਸਮਾਜ ਸੇਵੀ ਡਾ.ਜਰਨੈਲ ਸਿੰਘ ਧੁਮੇਵਾਲ, ਗੁਰਮੀਤ ਸਿੰਘ ਸਾਬਕਾ ਪ੍ਰਧਾਨ ਬਜੀਦਪੁਰ, ਰਜਿੰਦਰ ਸਿੰਘ ਬਾਬਾ, ਅਜੀਤ ਸਿੰਘ, ਡਾ. ਜਸਵੀਰ ਸਿੰਘ ਗੜ੍ਹੀ ਹੋਰ ਇਲਾਕੇ ਦੇ ਪੰਚ ਸਰਪੰਚਾਂ ਨੇ ਦੁੱਖ ਸਾਂਝਾ ਕੀਤਾ। ਭਾਈ ਜਸਵੀਰ ਸਿੰਘ ਦੀ ਅੰਤਿਮ ਅਰਦਾਸ 3 ਸਤੰਬਰ ਦਿਨ ਬੁੱਧਵਾਰ ਨੂੰ 12 ਵਜੇ ਤੋ 1 ਵਜੇ ਤੱਕ ਗੁਰਦੁਆਰਾ ਸਾਹਿਬ ਪਿੰਡ ਗੜ੍ਹੀ ਸੈਣੀਆਂ ਵਿਖੇ ਹੋਵੇਗੀ।

Leave a Reply

Your email address will not be published. Required fields are marked *