Breaking
www.sursaanjh.com > ਚੰਡੀਗੜ੍ਹ/ਹਰਿਆਣਾ > ਭਾਰਤੀ ਕਿਸਾਨ ਯੂਨੀਅਨ ਕਾਦੀਆ ਵਲੋਂ ਸੁਗਰਫੈੱਡ ਐਮ.ਡੀ. ਨਾਲ ਮੀਟਿੰਗ

ਭਾਰਤੀ ਕਿਸਾਨ ਯੂਨੀਅਨ ਕਾਦੀਆ ਵਲੋਂ ਸੁਗਰਫੈੱਡ ਐਮ.ਡੀ. ਨਾਲ ਮੀਟਿੰਗ

ਬੇਲਾ-ਬਹਿਰਾਮਪੁਰ ਬੇਟ (ਗੁਰਮੁੱਖ ਸਿੰਘ ਸਲਾਹਪੁਰੀ), 27 ਅਗਸਤ:
ਭਾਰਤੀ ਕਿਸਾਨ ਯੂਨੀਅਨ ਕਾਦੀਆਂ ਜ਼ਿਲ੍ਹਾ ਰੋਪੜ ਦੀ ਟੀਮ ਵੱਲੋਂ ਸ਼ੂਗਰਫੈੱਡ ਐਮਡੀ ਨਾਲ ਮੀਟਿੰਗ ਕੀਤੀ ਗਈ ਅਤੇ ਗੰਨੇ ਦੀ ਬਕਾਇਆ ਰਾਸ਼ੀ ਦੀ ਅਦਾਇਗੀ ਸਬੰਧੀ, ਜੋ ਪਿਛਲੇ ਸੀਜ਼ਨ ਵਿੱਚ ਕਿਸਾਨਾਂ ਨੂੰ ਬਹੁਤ ਜ਼ਿਆਦਾ ਪੈਨਲਟੀ ਲੱਗੀ ਹੈ, ਉਸ ਬਾਰੇ ਵਿਚਾਰ ਕੀਤੀ ਗਈ ਅਤੇ ਸ਼ੂਗਰ ਮਿੱਲ, ਮੋਰਿੰਡਾ ਦੀ ਸਮੇਂ-ਸਿਰ ਰਿਪੇਅਰ ਕਰਕੇ ਸਹੀ ਸਮੇਂ ਦੇ ਨਾਲ ਚਾਲੂ ਕਰਨ ਦੀ ਗੱਲਬਾਤ ਵੀ ਕੀਤੀ ਗਈ।
ਇਸ ਮੌਕੇ ਐਮਡੀ ਵੱਲੋਂ ਸਾਰੀਆਂ ਮੰਗਾਂ ਉੱਤੇ ਗੌਰ ਕੀਤਾ ਗਿਆ ਅਤੇ ਜਲਦੀ ਅਦਾਇਗੀ ਕਰਨ ਦੀ ਗੱਲ ਵੀ ਕੀਤੀ ਅਤੇ ਪਨੈਲਟੀ ਬਾਰੇ ਵੀ ਮਸਲਾ ਹੱਲ ਕਰਨ ਤੇ ਸਮੇਂ-ਸਿਰ ਸ਼ੂਗਰ ਮਿੱਲ, ਮੋਰਿੰਡਾ ਚਾਲੂ ਕਰਨ ਦਾ ਭਰੋਸਾ ਦਵਾਇਆ ਗਿਆ। ਉਨ੍ਹਾਂ ਕਿਹਾ ਕਿ ਅਸੀਂ ਗੰਨਾ ਕਾਸ਼ਤਕਾਰ ਭਰਾਵਾਂ ਨੂੰ ਬੇਨਤੀ ਕਰਦੇ ਹਾਂ ਜੇ 31 ਤਰੀਕ ਤੱਕ ਗੰਨੇ ਦੀ ਅਦਾਇਗੀ ਨਾ ਕੀਤੀ ਗਈ ਤਾਂ ਆਪਾਂ ਸਾਰੇ ਹੀ ਭਰਾਵਾਂ ਨੂੰ ਨਾਲ ਲੈ ਕੇ ਅਤੇ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਬੀਕੇਯੂ ਕਾਦੀਆਂ ਵੱਡਾ ਸੰਘਰਸ਼ ਕਰੇਗੀ।

Leave a Reply

Your email address will not be published. Required fields are marked *