www.sursaanjh.com > ਅੰਤਰਰਾਸ਼ਟਰੀ > ਭੁਪਿੰਦਰ ਸਿੰਘ ਮਾਨ ਦੇ ਕਹਾਣੀ ਸੰਗ੍ਰਹਿ ਲਾਲ ਰੱਤਾ ਤੇ ਵਿਚਾਰ ਚਰਚਾ 22 ਅਪਰੈਲ ਨੂੰ – ਜਗਦੀਪ ਸਿੱਧੂ

ਭੁਪਿੰਦਰ ਸਿੰਘ ਮਾਨ ਦੇ ਕਹਾਣੀ ਸੰਗ੍ਰਹਿ ਲਾਲ ਰੱਤਾ ਤੇ ਵਿਚਾਰ ਚਰਚਾ 22 ਅਪਰੈਲ ਨੂੰ – ਜਗਦੀਪ ਸਿੱਧੂ

ਮੁਹਾਲ਼ੀ (ਸੁਰ ਸਾਂਝ ਡਾਟ ਕਾਮ ਬਿਊਰੋ), 21 ਅਪਰੈਲ:

ਸਵਪਨ ਫਾਊਂਡੇਸ਼ਨ ਪਟਿਆਲ਼ਾ ਅਤੇ ਦਫਤਰ ਜ਼ਿਲ੍ਹਾ ਭਾਸ਼ਾ ਅਫਸਰ, ਐਸ.ਏ.ਐਸ. ਨਗਰ (ਮੋਹਾਲੀ) ਵੱਲੋਂ ਭੁਪਿੰਦਰ ਸਿੰਘ ਮਾਨ ਦੇ ਕਹਾਣੀ ਸੰਗ੍ਰਹਿ ਲਾਲ ਰੱਤਾ ਤੇ ਵਿਚਾਰ ਚਰਚਾ 22 ਅਪਰੈਲ ਨੂੰ 10.30 ਵਜੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਕਮਰਾ ਨੰ: 520, ਚੌਥੀ ਮੰਜ਼ਿਲ, ਸੈਕਟਰ 76, ਮੋਹਾਲ਼ੀ ਵਿਖੇ ਕਰਵਾਈ ਜਾ ਰਹੀ ਹੈ।

ਇਸ ਵਿਚਾਰ ਚਰਚਾ ਵਿੱਚ ਮੁੱਖ ਮਹਿਮਾਨ ਵਜੋਂ ਗੁਰਦੇਵ ਚੌਹਾਨ, ਵਿਸ਼ੇਸ਼ ਮਹਿਮਾਨ ਭਗਵੰਤ ਰਸੂਲਪੁਰੀ, ਜਦਕਿ ਪ੍ਰਧਾਨਗੀ ਮੰਡਲ ਵਿੱਚ ਡਾ. ਮਨਮੋਹਨ ਸਿੰਘ, ਬਲੀਜੀਤ ਅਤੇ ਡਾ. ਪ੍ਰਵੀਨ ਕੁਮਾਰ  ਸ਼ਾਮਿਲ ਹੋ ਰਹੇ ਹਨ। ਡਾ. ਤੇਜਿੰਦਰ ਸਿੰਘ, ਦੀਪਤੀ ਬਬੂਟਾ, ਪਰਮਜੀਤ ਸਿੰਘ ਮਾਨ ਅਤੇ ਸੁਰਜੀਤ ਸੁਮਨ ਵੱਲੋਂ ਸੰਵਾਦ ਰਚਾਇਆ ਜਾਵੇਗਾ।

ਫਾਊਂਡੇਸ਼ਨ ਦੇ ਜਨਰਲ ਸਕੱਤਰ ਜਗਦੀਪ ਸਿੱਧੂ, ਜ਼ਿਲ੍ਹਾ ਭਾਸ਼ਾ ਅਫ਼ਸਰ ਸੁਖਪ੍ਰੀਤ ਕੌਰ ਅਤੇ ਖੋਜ ਅਫਸਰ ਡਾ. ਦਰਸ਼ਨ ਕੌਰ ਨੇ ਇਸ ਵਿਚਾਰ ਚਰਚਾ ਵਿੱਚ ਸ਼ਾਮਿਲ ਹੋਣ ਦਾ ਖੁੱਲ੍ਹਾ ਸੱਦਾ ਦਿੱਤਾ ਹੈ।

Leave a Reply

Your email address will not be published. Required fields are marked *