Breaking
www.sursaanjh.com > ਚੰਡੀਗੜ੍ਹ/ਹਰਿਆਣਾ > ਮਨੁੱਖੀ ਅਧਿਕਾਰ ਸੋਸ਼ਲ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਹੜ੍ਹ ਪ੍ਰਭਾਵਿਤ ਪਿੰਡ ਮਸੋਲ ਦਾ ਦੌਰਾ – ਵੰਡੀ ਰਾਹਤ ਸਮੱਗਰੀ

ਮਨੁੱਖੀ ਅਧਿਕਾਰ ਸੋਸ਼ਲ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਹੜ੍ਹ ਪ੍ਰਭਾਵਿਤ ਪਿੰਡ ਮਸੋਲ ਦਾ ਦੌਰਾ – ਵੰਡੀ ਰਾਹਤ ਸਮੱਗਰੀ

ਚੰਡੀਗੜ੍ਹ 5 ਸਤੰਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਸ਼ਿਵਾਲਿਕ ਪਹਾੜੀਆਂ ਦੀ ਗੋਦ ਵਿੱਚ ਵਸੇ ਪਿੰਡ ਮਸੋਲ ਜੋ ਕਿ ਹਰਿਆਣਾ, ਹਿਮਾਚਲ ਨਾਲ ਲੱਗਦੀ ਹੱਦ ‘ਤੇ ਪੰਜਾਬ ਦਾ ਆਖ਼ਰੀ ਪਿੰਡ ਹੈ, ਵਿਖੇ ਅੱਜ ਮਨੁੱਖੀ ਅਧਿਕਾਰ ਸੋਸ਼ਲ ਵੈੱਲਫੇਅਰ ਐਸੋਸੀਏਸ਼ਨ ਮੁਹਾਲੀ ਵੱਲੋਂ ਹੜ੍ਹਾਂ ਕਾਰਨ ਪ੍ਰਭਾਵਿਤ ਪਿੰਡ ਮਸੋਲ ਦਾ ਦੌਰਾ ਕੀਤਾ ਗਿਆ। ਸੰਸਥਾ ਦੀ ਇਸਤਰੀ ਵਿੰਗ ਦੀ ਚੇਅਰਪਰਸਨ ਪ੍ਰੀਤੀ ਢਿੱਲੋਂ ਤੇ ਸੂਬਾ ਪ੍ਰਧਾਨ ਰਜਿੰਦਰ ਸਿੰਘ ਦੀ ਅਗਵਾਈ ਵਿੱਚ ਪਿੰਡ ਪੁੱਜ ਕੇ ਹੜ੍ਹਾਂ ਕਾਰਨ ਹੋਏ ਨੁਕਸਾਨ ਦਾ ਮੁਆਇਨਾ ਕੀਤਾ, ਤੇ ਪਿੰਡ ਵਾਸੀਆਂ ਦੀਆਂ ਜ਼ਰੂਰਤਾਂ ਤੇ ਸਮੱਸਿਆਵਾਂ ਨੂੰ ਸੁਣਿਆ।
ਇਸ ਮੌਕੇ ਚੇਅਰਪਰਸਨ ਪ੍ਰੀਤੀ ਢਿੱਲੋਂ ਤੇ ਸੂਬਾ ਪ੍ਰਧਾਨ ਰਜਿੰਦਰ ਸਿੰਘ ਨੇ ਗੱਲ-ਬਾਤ ਕਰਦਿਆਂ ਦੱਸਿਆ ਕਿ ਹੜ੍ਹਾਂ ਕਾਰਨ ਪਿੰਡ ਨੂੰ ਜਾਣ ਵਾਲੀ ਸੜਕ ਟੁੱਟ ਚੁੱਕੀ ਹੈ, ਜਿਸ ਕਾਰਨ ਪਿੰਡ ਦਾ ਨਵਾਂ ਗਰਾਂਓ ਨਾਲ ਸੰਪਰਕ ਟੁੱਟ ਗਿਆ ਹੈ ਤੇ ਪਿੰਡ ਬੁਨਿਆਦੀ ਸਹੂਲਤਾਂ ਦੀ ਘਾਟ ਹੈ। ਜ਼ਿਲ੍ਹਾ ਸਕੱਤਰ ਰੀਨਾ ਨੇ ਕਿਹਾ ਕਿ 78 ਸਾਲ ਹੋ ਗਏ ਹਨ, ਦੇਸ਼ ਨੂੰ ਅਜ਼ਾਦ ਹੋਏ ਨੂੰ ਪਰ ਪੰਜਾਬ ਦੀ ਰਾਜਧਾਨੀ ਤੋਂ 10 ਕਿੱਲੋਮੀਟਰ ਦੀ ਦੂਰੀ ‘ਤੇ ਵਸੇ ਪਿੰਡ ਨੂੰ ਅਜੇ ਤੱਕ ਬੁਨਿਆਦੀ ਸਹੂਲਤਾਂ ਵੀ ਨਹੀਂ ਦੇ ਸਕੇ। ਖੁਸ਼ਵੀਰ ਸਿੰਘ ਐਮ. ਸੀ ਕੁਰਾਲੀ, ਸਤਨਾਮ ਸਿੰਘ ਕੁਰਾਲੀ ਤੇ ਹੋਰ ਸਹਿਯੋਗੀਆਂ ਨੇ ਟੀਮ ਨੂੰ ਪੂਰਨ ਸਹਿਯੋਗ ਦਿੱਤਾ। ਟੀਮ ਵਿੱਚ ਹੋਰਨਾ ਤੋਂ ਇਲਾਵਾ ਜਸਵਿੰਦਰ ਕੌਰ ਪ੍ਰਧਾਨ ਮੁਹਾਲੀ ਤੋਂ ਇਲਾਵਾ ਸੰਸਥਾ ਮੈਂਬਰ ਹਾਜ਼ਰ ਸਨ।

Leave a Reply

Your email address will not be published. Required fields are marked *