ਬੇਲਾ-ਬਹਿਰਾਮਪੁਰ ਬੇਟ (ਗੁਰਮੁੱਖ ਸਿੰਘ ਸਲਾਹਪੁਰੀ), 29 ਅਗਸਤ:


ਪਰਮ ਸੇਵਾ ਵੈਲਫੇਅਰ ਸੁਸਾਇਟੀ ਦੇ ਧਿਆਨ ਵਿੱਚ ਲਿਆਉਣ ‘ਤੇ ਸੁਸਾਇਟੀ ਵਲੋਂ ਲੋੜਵੰਦ ਮਰੀਜ਼ ਜਸਪਾਲ ਸਿੰਘ ਪੁੱਤਰ ਗੁਰਨਾਮ ਸਿੰਘ, ਪਿੰਡ ਖੋਖਰ ਜੋ ਕਿ ਲੇਬਰ ਦਾ ਕੰਮ ਕਰਦਿਆਂ ਡਿੱਗਣ ਕਾਰਣ ਫਰੈਕਚਰ ਆਉਣ ਕਰਕੇ ਪੀ.ਜੀ.ਆਈ ਚੰਡੀਗੜ੍ਹ ਵਿਖੇ ਜ਼ੇਰੇ-ਇਲਾਜ ਹਨ ਅਤੇ ਅਪਣਾ ਇਲਾਜ ਕਰਵਾਉਣ ਤੋਂ ਅਸਮਰੱਥ ਹਨ। ਇਸ ਮਰੀਜ਼ ਦੇ ਇਲਾਜ ਲਈ 15000 ਰੁਪਏ ਦੀ ਵਿੱਤੀ ਸਹਾਇਤਾ, ਸੁਸਾਇਟੀ ਦੇ ਪ੍ਰਧਾਨ ਸੋਮਨਾਥ ਭੱਟ, ਸੁਰਿੰਦਰਪਾਲ ਸਿੰਘ ਚੰਡੀਗੜ੍ਹ ਅਤੇ ਹੋਰ ਮੈਂਬਰਾਂ ਨੇ ਮੌਕੇ ‘ਤੇ ਜਾ ਕੇ ਕੀਤੀ।
ਸੁਸਾਇਟੀ ਦੇ ਮਰਦ ਮੈਂਬਰਾਂ ਤੋਂ ਇਲਾਵਾ ਔਰਤ ਮੈਂਬਰ ਇਸ ਨੇਕ ਕੰਮ ਹਿੱਤ ਅਪਣਾ ਪੂਰਾ ਯੋਗਦਾਨ ਪਾਉਦੀਆਂ ਹਨ, ਜਿਨ੍ਹਾਂ ਵਿੱਚ ਪ੍ਰਿੰਸੀਪਲ ਕੁਲਦੀਪ ਕੌਰ, ਸੁਰਿੰਦਰ ਕੌਰ, ਸੋਨੀਆ ਮਹਾਜਨ, ਸੁਚਿਤਾ ਤਿਵਾੜੀ, ਆਰਤੀ ਸਹਿਗਲ, ਬਿਮਲਾ ਦੇਵੀ, ਮਮਤਾ, ਨਾਲਿਨੀ ਬੱਗਾ, ਸੁਚਿਤਾ ਤਿਵਾੜੀ, ਪ੍ਰਵੀਨ ਭੱਟ, ਮਿਨਾਕਸ਼ੀ ਕੌਸ਼ਲ, ਮਧੂ ਸਰਮਾ ਅੰਬਾਲਾ, ਸਨੀਤਾ ਗੌਤਮ, ਵਨੀਤਾ ਪੰਚਕੂਲਾ, ਰਾਜਕੁਮਾਰੀ, ਕਮਲੇਸ਼ ਕਾਲਕਾ, ਚੰਦਰ ਕਾਂਤਾ ਆਦਿ ਹਨ ਜੋ ਕਿ ਮਰਦ ਮੈਂਬਰਾਂ ਵਾਂਗ ਹੀ ਸੁਸਾਇਟੀ ਲਈ ਦਿਨ-ਰਾਤ ਕੰਮ ਕਰਦੀਆਂ ਹਨ ਅਤੇ ਹਰ ਸਮੇਂ ਲੋੜਵੰਦਾਂ ਦੀ ਸੇਵਾ ਲਈ ਤਤਪਰ ਰਹਿੰਦੀਆਂ ਹਨ। ਮਰੀਜ਼ ਦੇ ਪਰਿਵਾਰ ਵਲੋਂ ਇਸ ਨੇਕ ਕੰਮ ਹਿੱਤ ਸੁਸਾਇਟੀ ਦਾ ਧੰਨਵਾਦ ਕੀਤਾ ਗਿਆ।

