Breaking
www.sursaanjh.com > ਚੰਡੀਗੜ੍ਹ/ਹਰਿਆਣਾ > ਮਾਜਰੀ ਤਹਿਸੀਲਦਾਰਨੀ ਨੇ ਲਈ ਨੰਬਰਦਾਰਾਂ ਦੀ ਕਲਾਸ

ਮਾਜਰੀ ਤਹਿਸੀਲਦਾਰਨੀ ਨੇ ਲਈ ਨੰਬਰਦਾਰਾਂ ਦੀ ਕਲਾਸ

ਚੰਡੀਗੜ੍ਹ 10 ਨਵੰਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਅੱਜ ਸਬ -ਤਹਿਸੀਲ ਮਾਜਰੀ ਵਿਖੇ ਮਾਜਰੀ ਨਾਲ ਸਬੰਧਿਤ ਸਾਰੇ ਨੰਬਰਦਾਰਾਂ ਦੀ ਮਹੀਨਾਵਾਰ ਮੀਟਿੰਗ ਬਲਾਕ ਪ੍ਰਧਾਨ ਰਾਜਕੁਮਾਰ ਸਿਆਲਬਾ ਦੀ ਅਗਵਾਈ ਵਿੱਚ ਸਬ-ਤਹਿਸੀਲਦਾਰਨੀ, ਮਾਜਰੀ ਦੇ ਨਾਲ ਹੋਈ, ਜਿਸ ਵਿੱਚ ਨੰਬਰਦਾਰਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ। ਸਬ-ਤਹਿਸੀਲਦਾਰਨੀ, ਰਮਨਦੀਪ ਕੌਰ ਨੇ ਨੰਬਰਦਾਰਾਂ ਨੂੰ ਆਪਣੀ ਆਪਣੀ ਐਪਲੀਕੇਸ਼ਨ ਕਲੀਅਰ ਕਰਨ ਦੀਆਂ ਹਦਾਇਤਾਂ ਦਿੱਤੀਆਂ ਤੇ ਉਹਨਾਂ ਇਹ ਵੀ ਕਿਹਾ ਕਿ ਹਰੇਕ ਨੰਬਰਦਾਰ ਦਾ ਮਹੀਨਾਵਾਰ ਮੀਟਿੰਗ ਵਿੱਚ ਹਾਜ਼ਰ ਹੋਣਾ ਜ਼ਰੂਰੀ ਹੈ। ਜੇਕਰ ਕੋਈ ਨੰਬਰਦਾਰ ਹਾਜ਼ਰ ਨਹੀਂ ਹੁੰਦਾ ਤਾਂ ਉਸ ਨੂੰ ਨਾ ਆਉਣ ਦਾ ਲਿਖਤੀ ਰੂਪ ਵਿੱਚ ਕਾਰਨ ਦੱਸਣਾ ਪਵੇਗਾ। ਨੰਬਰਦਾਰਾਂ ਨੂੰ ਅਪਣੇ ਪਿੰਡ ਵਿਚੋ ਪੜ੍ਹੇ-ਲਿਖੇ ਬੇਰੁਜ਼ਗਾਰ ਵਿਅਕਤੀ ਜੋ ਕਿ ਪਟਵਾਰੀ ਨਾਲ ਕੰਮ ਕਰ ਸਕਣ, ਦੀ ਜਾਣਕਾਰੀ ਲਈ ਕਿਹਾ ਗਿਆ ਹੈ। ਮੀਟਿੰਗ ਵਿੱਚ ਆਰ.ਸੀ, ਰੀਡਰ, ਪਟਵਾਰੀ ਅਤੇ ਸੇਵਾ ਕੇਂਦਰ, ਨੰਬਰਦਾਰ ਆਦਿ ਸਭ ਨੂੰ ਅਪਣੀ ਅਪਣੀ ਪੈਂਡੈਂਸੀ ਕਲੀਅਰ ਕਰਨ ਦੀਆ ਸਖ਼ਤ ਹਦਾਇਤਾਂ ਕੀਤੀਆਂ ਗਈਆਂ ਹਨ।
ਉਨ੍ਹਾਂ ਕਿਹਾ ਕਿ ਜੇਕਰ ਕੋਈ ਪਟਵਾਰੀ, ਨੰਬਰਦਾਰ, ਸੇਵਾ ਕੇਂਦਰ ਵਾਲੀ ਅਪਣੀ ਪੈਂਡੈਂਸੀ ਸਮੇ ਸਿਰ ਕਲੀਅਰ ਨਹੀਂ ਕਰਦੇ ਤਾਂ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਹੋਰਨਾਂ ਮੁਲਾਜ਼ਮਾਂ ਤੋ ਇਲਾਵਾ ਦਰਸ਼ਨ ਸਿੰਘ ਨੰਬਰਦਾਰ ਮਾਜਰੀ, ਬਲਦੇਵ ਸਿੰਘ ਬੜੋਦੀ, ਕੁਲਦੀਪ ਸਿੰਘ ਖਿਜਰਾਬਾਦ, ਮਸਤਾਨ ਸਿੰਘ ਮਸਤਗੜ, ਗੁਰਮੁਖ ਸਿੰਘ ਭੂਪਨਗਰ, ਅੰਗਰੇਜ਼ ਸਿੰਘ ਨੰਬਰਦਾਰ, ਅਮਰੀਕ ਸਿੰਘ ਨੰਬਰਦਾਰ ਜੈਕ ਰਾਮ, ਨੰਬਰਦਾਰ ਗਰਜਾ ਸਿੰਘ,  ਨੰਬਰਦਾਰ ਸੰਦੀਪ ਸਿੰਘ, ਨੰਬਰਦਾਰ ਸੋਹਣ ਸਿੰਘ, ਨੰਬਰਦਾਰ ਅਲਵਿੰਦਰ ਸਿੰਘ, ਲੰਬਰਦਾਰ ਅਵਤਾਰ ਸਿੰਘ, ਨੰਬਰਦਾਰ ਸਤਨਾਮ ਸਿੰਘ, ਨੰਬਰਦਾਰ ਬਲਵੰਤ ਸਿੰਘ, ਨੰਬਰਦਾਰ ਅਮਨਦੀਪ ਸਿੰਘ, ਨੰਬਰਦਾਰ ਭਲਿੰਦਰ ਸਿੰਘ, ਨੰਬਰਦਾਰ ਬਲਵਿੰਦਰ ਸਿੰਘ, ਨੰਬਰਦਾਰ ਵਿਕਾਸ ਗੋਤਮ, ਨੰਬਰਦਾਰ ਸੰਜੀਵ, ਨੰਬਰਦਾਰ ਕੇਸਰ ਸਿੰਘ, ਨੰਬਰਦਾਰ ਵਿਕਰਮ ਸਿੰਘ, ਨੰਬਰਦਾਰ ਕੁਲਵਿੰਦਰ ਸਿੰਘ, ਨੰਬਰਦਾਰ ਗੁਰਦੇਵ ਸਿੰਘ, ਨੰਬਰਦਾਰ ਸੁਰਿੰਦਰ ਸਿੰਘ, ਨੰਬਰਦਾਰ ਰਜਿੰਦਰ ਸਿੰਘ, ਨੰਬਰਦਾਰ ਗੁਰਦੀਪ ਸਿੰਘ, ਨੰਬਰਦਾਰ ਸਤਪਾਲ ਨੰਬਰਦਾਰ, ਹਰਜਿੰਦਰ ਕੌਰ ਨੰਬਰਦਾਰ, ਜੀਤ ਕੌਰ ਨੰਬਰਦਾਰ, ਸੇਵਾ ਸਿੰਘ ਨੰਬਰਦਾਰ, ਪਰਮਜੀਤ ਸਿੰਘ ਨੰਬਰਦਾਰ, ਅਵਤਾਰ ਸਿੰਘ ਨੰਬਰਦਾਰ ਸਤਨਾਮ  ਸਿੰਘ, ਨੰਬਰਦਾਰ ਜਸਵੀਰ ਸਿੰਘ, ਨੰਬਰਦਾਰ ਜੁਝਾਰ ਸਿੰਘ, ਨੰਬਰਦਾਰ ਸੁਖਦੇਵ ਸਿੰਘ ਹਾਜ਼ਰ ਸਨ।

Leave a Reply

Your email address will not be published. Required fields are marked *