www.sursaanjh.com > ਖੇਡਾਂ > ਮਾਜਰੀ ਦਾ ਕੁਸ਼ਤੀ ਦੰਗਲ 13 ਸਤੰਬਰ ਨੂੰ

ਮਾਜਰੀ ਦਾ ਕੁਸ਼ਤੀ ਦੰਗਲ 13 ਸਤੰਬਰ ਨੂੰ

ਮਾਜਰੀ ਦਾ ਕੁਸ਼ਤੀ ਦੰਗਲ 13 ਸਤੰਬਰ ਨੂੰ
ਚੰਡੀਗੜ੍ਹ 6 ਸਤੰਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਬਲਾਕ ਮਾਜਰੀ ਦੇ ਪਿੰਡ ਮਾਜਰੀ ਵਿਖੇ ਹਰ ਸਾਲ ਦੀ ਤਰ੍ਹਾਂ ਸਮੂਹ ਨਗਰ ਨਿਵਾਸੀਆਂ ਅਤੇ ਮੰਦਰ ਕਮੇਟੀ ਦੇ ਸਹਿਯੋਗ ਨਾਲ ਸ੍ਰੀ ਸ੍ਰੀ 1008 ਸ੍ਰੀ ਬਾਬਾ ਦਯਾ ਨਾਥ ਜੀ ਸਲਾਨਾ ਭੰਡਾਰਾ ਅਤੇ ਕੁਸ਼ਤੀ ਦੰਗਲ ਮਿਤੀ 13 ਸਤੰਬਰ ਦਿਨ ਸ਼ੁੱਕਰਵਾਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਮਿਤੀ 13 ਸਤੰਬਰ ਨੂੰ ਸਵੇਰੇ 7 ਵਜੇ ਤੋਂ ਸ੍ਰੀ ਸੁੰਦਰ ਕਾਂਡ ਦੇ ਪਾਠ ਅਰੰਭ ਕੀਤੇ ਜਾਣਗੇ ਤੇ 10 ਵਜੇ ਸੰਪੂਰਨਤਾ ਦੇ ਭੋਗ ਪਾਏ ਜਾਣਗੇ। ਉਪਰੰਤ 11 ਵਜੇ ਹਵਨ ਯੱਗ ਕੀਤਾ ਜਾਵੇਗਾ। ਮੰਦਰ ਕਮੇਟੀ ਵੱਲੋਂ ਦੁਪਹਿਰ ਤੋਂ ਲੰਗਰ ਭੰਡਾਰਾ ਅਤੁੱਟ ਵਰਤਾਇਆ ਜਾਵੇਗਾ। ਤਕਰੀਬਨ 2 ਵਜੇ ਉਸਤਾਦ ਸਵ ਜਮਾਲਦੀਨ ਪਹਿਲਵਾਨ ਮਾਜਰੀ ਨੂੰ ਸਮਰਪਿਤ ਕੁਸ਼ਤੀ ਦੰਗਲ ਕਰਵਾਇਆ ਜਾਵੇਗਾ, ਜਿਸ ਵਿੱਚ ਪੰਜਾਬ ਦੇ ਨਾਮਵਰ ਅਖਾੜਿਆਂ ਦੇ ਪਹਿਲਵਾਨਾਂ ਦੀਆਂ ਕੁਸ਼ਤੀਆਂ ਕਰਵਾਈਆਂ ਜਾਣਗੀਆਂ।
ਉਨ੍ਹਾਂ ਕਿਹਾ ਕਿ ਝੰਡੀ ਦੀਆਂ ਸੱਤ ਕੁਸ਼ਤੀਆਂ ਹੋਣਗੀਆਂ, ਜਿਨ੍ਹਾਂ ਵਿੱਚ ਵੱਡੀ ਝੰਡੀ ਦੀ ਕੁਸ਼ਤੀ ਰਾਜੂ ਰਾਈਏਵਾਲ ਅਤੇ ਮੇਜਰ ਡੇਰਾ ਬਾਬਾ ਨਾਨਕ ਵਿਚਕਾਰ ਹੋਵੇਗੀ। ਦੂਜੀ ਝੰਡੀ ਦੀ ਕੁਸ਼ਤੀ ਨਰਿੰਦਰ ਝੰਜੇੜੀ ਅਤੇ ਇਰਫ਼ਾਨ ਇਰਾਨ ਅਖਾੜਾ ਮੁੱਲਾਂਪੁਰ ਵਿਚਕਾਰ ਹੋਵੇਗੀ। ਇਸੇ ਤਰ੍ਹਾਂ ਕ੍ਰਮਵਾਰ ਛੋਟਾ ਗਨੀ ਤੇ ਅਸ਼ੀਸ਼ ਦਿੱਲੀ, ਬੌਬੀ ਬਾੜੇਵਾਲ ਤੇ ਸ਼ਹਿਬਾਜ਼ ਆਲਮਗੀਰ, ਬਿੱਲੂ ਹੁਸ਼ਿਆਰਪੁਰ ਤੇ ਭੋਲੂ ਬਾਬਾ ਫਲਾਹੀ, ਚਮਨ ਬਾਬਾ ਫਲਾਹੀ ਤੇ ਖਾਨ ਚਮਕੌਰ ਸਾਹਿਬ ਅਤੇ ਸਾਹਿਲ ਚੰਡੀਗੜ੍ਹ ਤੇ ਯੂਵੀ ਚਮਕੌਰ ਸਾਹਿਬ ਵਿਚਕਾਰ ਝੰਡੀ ਦੀਆਂ ਕੁਸ਼ਤੀਆਂ ਕਰਵਾਈਆਂ ਜਾਣਗੀਆਂ। ਸਮੂਹ ਨਗਰ ਨਿਵਾਸੀਆਂ ਅਤੇ ਮੰਦਰ ਕਮੇਟੀ ਦੇ ਪ੍ਰਬੰਧਕਾਂ ਵੱਲੋਂ ਇਲਾਕਾ ਨਿਵਾਸੀਆਂ ਨੂੰ ਇਸ ਕੁਸ਼ਤੀ ਦੰਗਲ ਵਿੱਚ ਪਹੁੰਚਣ ਲਈ ਅਪੀਲ ਕੀਤੀ ਗਈ ਹੈ।

Leave a Reply

Your email address will not be published. Required fields are marked *