ਚੰਡੀਗੜ੍ਹ 25 ਜੁਲਾਈ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਪਿੰਡ ਦੀ ਇਕ ਕਿਲੋਮੀਟਰ ਦੀ ਫਿਰਨੀ ਵਾਲੀ ਸੜਕ ਦਾ ਪਿੰਡ ਦੀ ਪੰਚਾਇਤ ਵੱਲੋਂ ਅੱਜ ਰਸਮੀ ਤੌਰ ਤੇ ਨੀਂਹ ਪੱਥਰ ਰੱਖਿਆ ਗਿਆ ਹੈ। ਸਰਪੰਚ ਸੁਰਿੰਦਰ ਕੌਰ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸੈਕਟਰੀ ਮਨਜੀਤ ਸਿੰਘ ਅਤੇ ਸੈਕਟਰੀ ਓਂਕਾਰ ਸਿੰਘ ਦੀ ਅਗਵਾਈ ਵਿੱਚ ਬਲਾਕ ਮਾਜਰੀ-ਖਿਜਰਾਬਾਦ ਸੜਕ ਤੋਂ ਮੱਠ ਦਿਆ ਨਾਥ ਮੰਦਰ ਤੱਕ ਬਣਨ ਵਾਲੀ ਸੜਕ ਦਾ ਜਲਦੀ ਕੰਮ ਸ਼ੁਰੂ ਹੋ ਰਿਹਾ ਹੈ। ਇਸ ਬਾਰੇ ਗੱਲਬਾਤ ਕਰਦਿਆ ਪੰਚਾਇਤ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲੱਖਾਂ ਰੁਪਏ ਦੇ ਬਜਟ ਨਾਲ ਇਹ ਸੜਕ ਤਿਆਰ ਕਰਵਾਈ ਜਾ ਰਹੇ ਹੈ।
ਜ਼ਿਕਰਯੋਗ ਹੈ ਕਿ ਪਹਿਲਾਂ ਇਹ ਸੜਕ ਦੀ ਚੌੜਾਈ 11 ਫੁੱਟ ਸੀ, ਪਰ ਹੁਣ ਇਸ ਦੀ ਚੌੜਾਈ 22 ਫੁੱਟ ਹੋਵੇਗੀ ਅਤੇ ਜੋ ਜਲਦੀ ਬਣ ਕੇ ਤਿਆਰ ਹੋ ਜਾਵੇਗੀ। ਪਿੰਡ ਦੀ ਪੰਚਾਇਤ ਨੇ ਪੰਜਾਬ ਸਰਕਾਰ ਅਤੇ ਹਲਕਾ ਵਿਧਾਇਕਾ ਦਾ ਧੰਨਵਾਦ ਕੀਤਾ ਹੈ। ਇਸ ਮੌਕੇ ਸਰਪੰਚ ਸੁਰਿੰਦਰ ਕੌਰ, ਪੰਚ ਗੁਰਮੀਤ ਸਿੰਘ, ਰਣਧੀਰ ਸਿੰਘ, ਦਲਜੀਤ ਸਿੰਘ, ਨਦੀਨ ਖਾਨ, ਦਵਿੰਦਰ ਕੌਰ, ਚਰਨ ਕੌਰ, ਕਰਮਜੀਤ ਕੌਰ, ਅਮਨਦੀਪ ਕੌਰ, ਸੈਕਟਰੀ ਮਨਜੀਤ ਸਿੰਘ, ਸੈਕਟਰੀ ਤਜਿੰਦਰ ਸਿੰਘ ਗਿੱਲ, ਜੇ.ਈ ਜੈਕਪ, ਸਾਬਕਾ ਸਰਪੰਚ ਪਵਨ ਕੁਮਾਰ, ਪ੍ਰਤਾਪ ਸਿੰਘ, ਅਮਰ ਸਿੰਘ, ਦਿਲਵਾਰਾ ਸਿੰਘ, ਰਵਿੰਦਰ ਸਿੰਘ, ਹਰੀਪਾਲ, ਪ੍ਰੇਮ ਸਿੰਘ, ਫੌਜੀ ਦਿਆਲ ਸਿੰਘ, ਜਗਦੀਸ਼ ਸਿੰਘ, ਮਨਵੀਰ ਸਿੰਘ ਹੈਪੀ, ਵਰਿੰਦਰ ਸਿੰਘ, ਲੱਜਾ ਸਿੰਘ, ਮਹਿੰਦਰ ਸਿੰਘ, ਫਤਿਹ ਨੂਰ ਆਦਿ ਪਿੰਡ ਵਾਸੀ ਹਾਜ਼ਰ ਸਨ।

