Breaking
www.sursaanjh.com > ਅੰਤਰਰਾਸ਼ਟਰੀ > ਮਾਜਰੀ ਦੇ ਨੰਬਰਦਾਰਾਂ ਦੀ ਮਹੀਨਾਵਰ ਮੀਟਿੰਗ ਹੋਈ

ਮਾਜਰੀ ਦੇ ਨੰਬਰਦਾਰਾਂ ਦੀ ਮਹੀਨਾਵਰ ਮੀਟਿੰਗ ਹੋਈ

ਚੰਡੀਗੜ੍ਹ 11 ਜਨਵਰੀ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਨੰਬਰਦਾਰਾ ਐਸੋਸੀਏਸ਼ਨ ਆਫ਼ ਪੰਜਾਬ  ਦੀ ਮਹੀਨਾਵਰ ਮੀਟਿੰਗ ਮਾਜਰੀ ਪ੍ਰਧਾਨ ਨੰਬਰਦਾਰ ਰਾਜਕੁਮਾਰ ਸਿਆਲਬਾ ਦੀ ਅਗਵਾਈ ਵਿੱਚ ਤਹਿਸੀਲ ਦਫਤਰ ਮਾਜਰੀ ਵਿਖੇ ਹੋਈ ਹੈ। ਇਸ ਮੌਕੇ ਅਲੱਗ ਅਲੱਗ ਮਸਲਿਆਂ ਨੂੰ ਲੈ ਕੇ ਨੰਬਰਦਾਰਾਂ ਵੱਲੋਂ ਵਿਚਾਰ-ਵਟਾਂਦਰਾ ਕੀਤਾ  ਗਿਆ ਅਤੇ ਨਵੇਂ ਸਾਲ ਦੀ ਆਮਦ ਨੂੰ ਲੈ ਕੇ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਲਈ ਨੰਬਰਦਾਰਾਂ ਵੱਲੋਂ ਸਰਬ ਸਾਂਝਾ ਪਾਠ ਅਤੇ ਲੰਗਰ ਕਰਵਾਉਣ ਦਾ ਵੀ ਮਤਾ ਪਾਸ ਕੀਤਾ ਗਿਆ ਹੈ।
ਇਸ ਮੌਕੇ ਨੰਬਰਦਾਰਾਂ ਨੇ ਕਿਹਾ ਕਿ ਨੰਬਰਦਾਰਾਂ ਦੀਆ ਕਈ ਮੰਗਾਂ ਹਨ ਜੋ ਪਿਛਲੇ ਲੰਬੇ ਸਮੇਂ ਤੋਂ ਉਵੇਂ ਹੀ ਲਮਕ ਰਹੀਆਂ ਹਨ। ਇਸ ਸਬੰਧੀ ਵੀ ਨੰਬਰਦਾਰਾਂ ਦਾ ਇੱਕ ਵਫਦ ਡਿਪਟੀ ਕਮਿਸ਼ਨਰ ਮੁਹਾਲੀ ਨੂੰ ਮਿਲ ਕੇ ਜ਼ਰੂਰੀ ਮੰਗਾਂ ਬਾਰੇ ਸਰਕਾਰ ਤੱਕ ਆਵਾਜ਼ ਪਹੁੰਚਾਉਣ ਲਈ ਵੀ ਗੱਲ ਕਰੇਗਾ। ਇਸ ਮੌਕੇ ਬਲਵੰਤ ਸਿੰਘ ਮੁੰਧੋ ਸੰਗਤੀਆ, ਮਾਜਰਾ, ਦਰਸ਼ਨ ਸਿੰਘ ਮਾਜਰੀ, ਅਵਤਾਰ ਸਿੰਘ ਮਾਜਰਾ, ਭਲਿੰਦਰ ਸਿੰਘ ਹੁਸ਼ਿਆਰਪੁਰ, ਗੁਰਮੁਖ ਸਿੰਘ ਭੂਪਨਗਰ, ਸੁਖਦੇਵ ਸਿੰਘ ਮਾਣਕਪੁਰ, ਹਰਜਿੰਦਰ ਕੌਰ ਮੀਆਂਪਰ ਚੰਗਰ, ਸੁਖਦੇਵ ਸਿੰਘ ਮੀਆਪੁਰ, ਜੀਤ ਕੌਰ ਕਰੌਰਾ, ਬਲਦੀਪ ਸਿੰਘ ਬੜੌਦੀ, ਸਤਪਾਲ ਨਾਡਾ, ਸੇਵਕ ਸਿੰਘ ਕਰੌਰਾ, ਕੁਲਦੀਪ ਸਿੰਘ ਖਿਜਰਾਬਾਦ, ਅਮਨਦੀਪ ਸਿੰਘ ਤੋਗਾ, ਅੰਗਰੇਜ ਸਿੰਘ ਨਾਡਾ, ਬਲਬੀਰ ਸਿੰਘ ਝੰਡੇ ਮਾਜਰਾ, ਨੰਬਰਦਾਰ ਸ਼ਾਮਲ ਹੋਏ।

Leave a Reply

Your email address will not be published. Required fields are marked *