www.sursaanjh.com > ਚੰਡੀਗੜ੍ਹ/ਹਰਿਆਣਾ > ਮਾਜਰੀ ਦੇ ਨੰਬਰਦਾਰਾਂ ਦੀ ਮਹੀਨਾਵਰ ਮੀਟਿੰਗ ਹੋਈ 

ਮਾਜਰੀ ਦੇ ਨੰਬਰਦਾਰਾਂ ਦੀ ਮਹੀਨਾਵਰ ਮੀਟਿੰਗ ਹੋਈ 

ਚੰਡੀਗੜ੍ਹ 10 ਅਕਤੂਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਬਲਾਕ ਮਾਜਰੀ ਵਿਖੇ ਨੰਬਰਦਾਰਾ ਐਸ਼ੋਸੀਏਸ਼ਨ ਆਫ਼ ਪੰਜਾਬ ਦੀ ਮਾਜਰੀ ਇਕਾਈ ਦੀ ਮਹੀਨਾਵਰ ਮੀਟਿੰਗ ਬਲਾਕ ਪ੍ਰਧਾਨ ਨੰਬਰਦਾਰ ਰਾਜਕੁਮਾਰ ਸਿਆਲਬਾ ਦੀ ਪ੍ਰਧਾਨਗੀ ਹੇਠ ਹੋਈ ਹੈ। ਇਸ ਮੌਕੇ ਨੰਬਰਦਾਰਾਂ ਨਾਲ ਅਲੱਗ ਅਲੱਗ ਵਿਸ਼ਿਆਂ ਤੇ ਵਿਚਾਰ ਚਰਚਾ ਹੋਈ ਹੈ। ਇਸ ਮੌਕੇ ਇਕੱਠੇ ਹੋਏ ਨੰਬਰਦਾਰਾਂ ਨੇ ਆਪਣੇ ਆਪਣੇ ਸਰਕਲਾਂ ਵਿੱਚ ਆ ਰਹੀਆਂ ਮੁਸ਼ਕਿਲਾਂ ਬਾਰੇ ਜਾਣੂ ਕਰਵਾਇਆ ਹੈ। ਇਸ ਮੌਕੇ ਨੰਬਰਦਾਰਾਂ ਨੇ ਦੱਸਿਆ ਕਿ ਰਜਿਸਟਰੀ ਕਰਵਾਉਣ ਲਈ ਬੇਸ਼ੱਕ ਤਹਿਸੀਲ ਦਫਤਰ ਤੋਂ ਪਹਿਲਾਂ ਟਾਈਮ ਲੈ ਲਿਆ ਜਾਂਦਾ ਹੈ, ਪਰ ਨੰਬਰਦਾਰਾਂ ਨੂੰ ਰਜਿਸਟਰੀ ਮੌਕੇ ਹੀ ਸੂਚਿਤ ਕੀਤਾ ਜਾਂਦਾ ਹੈ। ਇਸ ਵਿੱਚ ਮਾੜੀ ਗੱਲ ਇਹ ਹੈ ਕਿ ਜੇਕਰ ਨੰਬਰਦਾਰ ਨੇ ਪਰਿਵਾਰ ਨਾਲ ਜਾਂ ਕੋਈ ਹੋਰ ਘਰੇਲੂ ਕੰਮ ਕਰਨਾ ਹੋਵੇ ਤਾਂ ਉਸਨੂੰ ਵੱਡੀ ਮੁਸ਼ਕਿਲ ਆਉਂਦੀ ਹੈ, ਕਿਉਂਕਿ ਦਫਤਰ ਵਿੱਚ ਤਾਂ ਟਾਈਮ ਪੂਰਾ ਪੂਰਾ ਹੁੰਦਾ, ਜਦਕਿ ਨੰਬਰਦਾਰ ਨੂੰ ਰਜਿਸਟਰੀ ਤੇ ਬੁਲਾਉਣ ਲਈ ਕੁਝ ਸਮਾਂ ਪਹਿਲਾਂ ਹੀ ਦੱਸਿਆ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਨੰਬਰਦਾਰਾਂ ਨੇ ਮੰਗ ਕੀਤੀ ਹੈ ਕਿ ਸਾਡੀ ਇਸ ਮੁਸ਼ਕਿਲ ਵੱਲ ਵੀ ਜ਼ਰੂਰ ਗੌਰ ਕੀਤਾ ਜਾਵੇ। ਇਸ ਮੌਕੇ ਬਲਦੀਪ ਸਿੰਘ ਬੜੌਦੀ, ਦਰਸ਼ਨ ਸਿੰਘ ਮਾਜਰੀ, ਅਮਨਦੀਪ ਸਿੰਘ ਤੋਗਾਂ, ਕੁਲਦੀਪ ਸਿੰਘ ਖਿਜ਼ਰਾਬਾਦ, ਜੁਝਾਰ ਸਿੰਘ ਮੁੱਲਾਂਪੁਰ, ਸੇਵਾ ਸਿੰਘ ਨਵਾਂਗਰਾਂਓ, ਸੁਖਦੇਵ ਕੁਮਾਰ ਮਾਣਕਪੁਰ ਸ਼ਰੀਫ਼, ਰਾਜਵੀਰ ਸਿੰਘ ਫਹਿਤਪੁਰ, ਭਲਿੰਦਰ ਸਿੰਘ ਹੁਸ਼ਿਆਰਪੁਰ, ਅਵਤਾਰ ਸਿੰਘ ਮਾਜਰਾ, ਬਲਬੀਰ ਸਿੰਘ ਮਹਿਰੌਲੀ, ਤੇਜਿੰਦਰ ਸਿੰਘ ਫਾਟਵਾਂ, ਕੁਲਵਿੰਦਰ ਸਿੰਘ ਕਰਤਾਰਪੁਰ, ਸੁਰਿੰਦਰ ਸਿੰਘ ਕੰਸਾਲਾ, ਤੇਜਿੰਦਰ ਸਿੰਘ ਸਿਸਵਾਂ, ਬੇਅੰਤ ਕੌਰ ਬੂਥਗੜ੍ਹ, ਹਰਪ੍ਰੀਤ ਸਿੰਘ ਬੰਸੇਪੁਰ, ਗੁਰਮੁੱਖ ਸਿੰਘ ਭੂਪਨਗਰ, ਅੰਗਰੇਜ ਸਿੰਘ ਨਾਡਾ ਦੇ ਨੰਬਰਦਾਰਾਂ ਨੇ ਹਾਜ਼ਰੀ ਭਰੀ।

Leave a Reply

Your email address will not be published. Required fields are marked *