ਮਾਣਕਪੁਰ ਸ਼ਰੀਫ਼ ਵਿੱਚ ਅੰਬੇਡਕਰ ਜੈਅੰਤੀ ਮਨਾਈ ਗਈ
ਚੰਡੀਗੜ੍ਹ 14 ਅਪ੍ਰੈਲ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਸੰਵਿਧਾਨ ਰਚੇਤਾ ਡਾਕਟਰ ਭੀਮ ਰਾਓ ਅੰਬੇਡਕਰ ਸਾਹਿਬ ਦੇ ਜਨਮ ਦਿਨ ਮੌਕੇ ਬਲਾਕ ਮਾਜਰੀ ਦੇ ਪਿੰਡ ਮਾਣਕਪੁਰ ਸ਼ਰੀਫ ਵਿਖੇ ਡਾਕਟਰ ਸਾਹਿਬ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ ਹਨ। ਪਿੰਡ ਦੇ ਸਰਪੰਚ ਮਦਨ ਸਿੰਘ ਮਾਣਕ ਸ਼ਰੀਫ ਦੀ ਅਗਵਾਈ ਵਿੱਚ ਮਹਾਰਿਸ਼ੀ ਵਾਲਮੀਕ ਮੰਦਰ ਵਿਖੇ ਇੱਕ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਪਹੁੰਚੇ ਲੋਕਾਂ ਨੇ ਡਾਕਟਰ ਭੀਮ ਰਾਉ ਨੂੰ ਯਾਦ ਕੀਤਾ।
ਸਵੇਰ ਮੌਕੇ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ ਹਨ, ਉਪਰੰਤ ਡਾਕਟਰ ਭੀਮ ਰਾਓ ਅੰਬੇਡਕਰ ਸਾਹਿਬ ਦੇ ਜਨਮ ਬਾਰੇ ਚਰਚਾ ਹੋਈ। ਇਸ ਮੌਕੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ, ਵਿਧਾਨ ਸਭਾ ਹਲਕਾ ਖਰੜ ਦੇ ਇੰਚਾਰਜ ਵਿਜੇ ਕੁਮਾਰ ਟਿੰਕੂ, ਸੀਨੀਅਰ ਕਾਂਗਰਸੀ ਆਗੂ ਰਾਣਾ ਕੁਸ਼ਲਪਾਲ ਖਿਜ਼ਰਾਬਾਦ ਅਤੇ ਨਵੀਨ ਬੰਸਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੇਸ਼ ਅੰਦਰ ਡਾਕਟਰ ਭੀਮ ਰਾਓ ਸਾਹਿਬ ਦੇ ਬਣਾਏ ਸੰਵਿਧਾਨ ਨੂੰ ਖਤਰਾ ਹੈ, ਕਿਉਂਕਿ ਬਹੁਤ ਲੋਕ ਸੰਵਿਧਾਨ ਨੂੰ ਬਦਲਣ ਦੀਆਂ ਚਾਲਾਂ ਚੱਲ ਰਹੇ ਹਨ।
ਸਾਨੂੰ ਚਾਹੀਦਾ ਹੈ ਕਿ ਡਾਕਟਰ ਸਾਹਿਬ ਦੁਆਰਾ ਕੀਤੇ ਇਸ ਅਹਿਸਾਨ ਨੂੰ ਕਦੇ ਭਲਾਉਣਾ ਨਹੀਂ ਚਾਹੀਦਾ, ਕਿਉਂਕਿ ਉਹਨਾਂ ਗਰੀਬਾਂ ਅਤੇ ਮਜ਼ਦੂਰਾਂ ਨੂੰ ਸਾਡੇ ਹੱਕ ਦਿਵਾਉਣ ਵਿਚ ਵੱਡਾ ਯੋਗਦਾਨ ਪਾਇਆ ਹੈ। ਇਸ ਮੌਕੇ ਸਰਪੰਚ ਮਦਨ ਸਿੰਘ ਨੇ ਪਿੰਡ ਪਹੁੰਚੇ ਆਗੂਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੰਵਿਧਾਨ ਦੀ ਰਾਖੀ ਲਈ ਸਾਨੂੰ ਸਾਫ ਸੁਥਰੇ ਅਕਸ ਵਾਲੇ ਲੀਡਰਾਂ ਨੂੰ ਵੋਟਾਂ ਪਾਉਣੀਆਂ ਚਾਹੀਦੀਆਂ ਹਨ ਅਤੇ ਅਸੀਂ ਤਦ ਹੀ ਸੰਵਿਧਾਨ ਨੂੰ ਬਚਾ ਸਕਦੇ ਹਾਾਂ।
ਇਸ ਮੌਕੇ ਹਰਨੇਕ ਸਿੰਘ ਤਕੀਪੁਰ, ਹੰਸਰਾਜ ਸਿੰਘ ਬੂਥਗੜ੍ਹ, ਗੁਰਵਿੰਦਰ ਸਿੰਘ ਬਿੱਟੂ ਪੜੌਲ, ਬਾਬਾ ਰਾਮ ਸਿੰਘ ਮਾਣਕਪੁਰ, ਅਵਤਾਰ ਸਿੰਘ ਪੱਪੀ, ਸੁਖਵਿੰਦਰ ਸਿੰਘ, ਹਰਜਿੰਦਰ ਸਿੰਘ ਪੰਚ, ਨਾਜਰ ਸਿੰਘ ਪੰਚ, ਨੇਤਰ ਪਾਲ ਸਿੰਘ, ਮੇਜਰ ਸਿੰਘ, ਦਲਵਿੰਦਰ ਸਿੰਘ ਬਿੱਲੂ, ਸਰਦਾਰਾ ਸਿੰਘ, ਵਿਨੋਦ ਕੁਮਾਰ, ਹਰਪਾਲ ਸਿੰਘ, ਅਤੇ ਯਾਦਵਿੰਦਰ ਸਿੰਘ ਆਦਿ ਪਿੰਡ ਵਾਸੀ ਹਾਜ਼ਰ ਸਨ।

