ਮਾਤਾ ਕਾਕੋ ਕੌਰ ਦੇ ਸਰਧਾਂਜਲੀ ਸਮਾਗਮ ਮੌਕੇ ਵੱਡੀ ਗਿਣਤੀ ਵਿਚ ਪੁੱਜੀਆ ਸੰਗਤਾਂ
ਚੰਡੀਗੜ੍ਹ 21 ਅਗਸਤ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਪੱਤਰਕਾਰ ਦਿਲਬਰ ਸਿੰਘ ਖੈਰਪੁਰ ਦੇ ਸਤਿਕਾਰਯੋਗ ਮਾਤਾ ਕਾਕੋ ਕੌਰ ਜੀ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ। ਉਨ੍ਹਾਂ ਦੇ ਨਮਿੱਤ ਰੱਖੇ ਸਹਿਜ ਪਾਠ ਦੇ ਭੋਗ ਤੇ ਅੰਤਿਮ ਅਰਦਾਸ ਮਗਰੋਂ ਹੋਏ ਸਰਧਾਂਜਲੀ ਸਮਾਗਮ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਬੁਲਾਰਿਆਂ ਜਗਮੋਹਨ ਸਿੰਘ ਕੰਗ ਸਾਬਕਾ ਕੈਬਨਿਟ ਮੰਤਰੀ, ਰਣਜੀਤ ਸਿੰਘ ਗਿੱਲ ਹਲਕਾ ਇੰਚਾਰਜ ਸ੍ਰੋਮਣੀ ਅਕਾਲੀ ਦਲ ਖਰੜ, ਬੀਬੀ ਲਖਵਿੰਦਰ ਕੌਰ ਗਰਚਾ ਭਾਜਪਾ ਆਗੂ, ਅਰਜਨ ਸਿੰਘ ਕਾਂਸਲ ਭਾਜਪਾ ਆਗੂ, ਗੁਰਪ੍ਰਤਾਪ ਸਿੰਘ ਪਡਿਆਲਾ, ਰਵਿੰਦਰ ਸਿੰਘ ਵਜੀਦਪੁਰ ਨੇ ਮਾਤਾ ਜੀ ਨੂੰ ਸਰਧਾਂਜਲੀਆਂ ਦਿੰਦੇ ਹੋਏ ਮਾਤਾ ਜੀ ਨੂੰ ਦੂਜਿਆਂ ਦੀ ਖੈਰ ਮੰਗਣ ਵਾਲੀ, ਗੁਰੂ ਦੇ ਓਟ ਆਸਰੇ ਹਰ ਦੁੱਖ ਸੁੱਖ ਵਿੱਚ ਚੜਦੀ ਕਲਾ ਵਿੱਚ ਰਹਿਣ ਵਾਲੀ ਰੱਬੀ ਰੂਹ ਦੱਸਿਆ ਹੈ।


ਇਸ ਮੌਕੇ ਪ੍ਰੀਤਮ ਸਿੰਘ ਮਨਾਣੇਂ ਵਾਲਿਆਂ ਦੇ ਜਥੇ ਨੇ ਰਸਭਿੰਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਵਿਜੇ ਕੁਮਾਰ ਟਿੰਕੂ ਹਲਕਾ ਇੰਚਾਰਜ ਖਰੜ ਕਾਂਗਰਸ, ਜਸਪਾਲ ਸਿੰਘ ਸਰਪੰਚ ਜੀਰਕਪੁਰ, ਸ੍ਰੋਮਣੀ ਕਮੇਟੀ ਮੈਂਬਰ ਅਜਮੇਰ ਸਿੰਘ ਖੇੜਾ, ਚਰਨਜੀਤ ਸਿੰਘ ਕਾਲੇਵਾਲ ਸ੍ਰੋਮਣੀ ਕਮੇਟੀ ਮੈਂਬਰ, ਯਾਦਵਿੰਦਰ ਸਿੰਘ ਕੰਗ ਜਿਲਾ ਪ੍ਰੀਸਦ ਮੈਂਬਰ, ਰੋਮੀ ਕੰਗ, ਰਣਧੀਰ ਸਿੰਘ ਧੀਰਾ, ਐਸ.ਡੀ ਐਮ ਗੁਰਮੰਦਰ ਸਿੰਘ ਖਰੜ, ਦਲਵਿੰਦਰ ਸਿੰਘ ਬੈਨੀਪਾਲ, ਚੇਅਰਮੈਨ ਸਿਕੰਦਰ ਚੱਕਲਾ, ਗਿਆਨ ਸਿੰਘ ਘੰਢੋਲੀ, ਨਰਿੰਦਰ ਸਿੰਘ ਢਕੌਰਾਂ, ਸਰਪੰਚ ਮਦਨ ਸਿੰਘ ਮਾਣਕਪੁਰ ਸ਼ਰੀਫ਼, ਭਾਈ ਹਰਜੀਤ ਸਿੰਘ, ਰਣਜੀਤ ਸਿੰਘ ਜੀਤੀ ਪਡਿਆਲਾ, ਮਾਸਟਰ ਹਰਨੇਕ ਮਾਵੀ, ਹਰਮੇਸ਼ ਸਿੰਘ ਬੜੌਦੀ, ਅਵਤਾਰ ਸਿੰਘ ਅਜੀਤ ਦਫਤਰ ਇੰਚਾਰਜ ਮੁਹਾਲੀ, ਤਰਵਿੰਦਰ ਬੈਨੀਪਾਲ, ਸੁਰਿੰਦਰ ਮੀਆਂਪੁਰੀ, ਗੁਰਮੀਤ ਸਿੰਘ ਢਕੌਰਾਂ, ਹਰਦੀਪ ਸਿੰਘ ਝਿਊਰਹੇੜੀ, ਦਿਲਬਾਗ ਸਿੰਘ ਢੋਲ, ਰਿੰਕੂ ਝਿਊਰਹੇੜੀ, ਰਵਿੰਦਰ ਝਿਊਰਹੇੜੀ, ਰਣਜੀਤ ਸਿੰਘ ਕਾਕਾ ਮਾਰਸ਼ਲ, ਮਨਜੀਤ ਸਿੰਘ ਮਹਿਤੋਂ ਹਾਜ਼ਰ ਸਨ।
ਇਨ੍ਹਾਂ ਤੋਂ ਇਲਾਵਾ ਇਸ ਮੌਕੇ ਹਰਦੇਵ ਬਿੱਟੂ, ਸੁਦੇਸ਼ ਕੁਮਾਰ ਮੁੰਧੋਂ, ਦਿਲਬਾਗ ਸਿੰਘ ਮੀਆਂਪੁਰ, ਅਨਿਲ ਪ੍ਰਸ਼ਰ, ਚੇਅਰਮੈਂਨ ਹਰਕੇਸ ਚੰਦ ਮੱਛਲੀ ਕਲਾਂ, ਦਵਿੰਦਰ ਬਾਜਵਾ, ਅਰਵਿੰਦਰ ਸਿੰਘ ਪੈਂਟਾ, ਦਲਜੀਤ ਸਿੰਘ ਬਰੋਲੀ, ਸਰਬਜੀਤ ਕਾਦੀਮਾਜਰਾ, ਅਰਵਿੰਦ ਪੁਰੀ, ਦਰਸ਼ਨ ਸਿੰਘ ਕੰਸਾਲਾ, ਹਰਜਿੰਦਰ ਸਿੰਘ ਭੰਗੂਖੇੜਾਂ, ਰਵਿੰਦਰ ਸਿੰਘ ਬੈਂਸ, ਰਵੀ ਪੈਂਤਪੁਰ, ਗੁਰਮੇਲ ਸਿੰਘ ਮੰਡ, ਡਾ ਜਗਵਿੰਦਰ ਸਿੰਘ ਕੁੱਬਾਹੇੜੀ, ਅੱਛਰ ਸਿੰਘ ਕੰਸਾਲਾ, ਅਧਿਆਪਕਾ ਕਰਮ ਕੌਰ ਦੁਸਾਰਨਾ, ਹਰਨੇਕ ਸਿੰਘ ਤੱਕੀਪੁਰ, ਰਣਜੀਤ ਸਿੰਘ ਖੱਦਰੀ, ਸੇਠੀ ਦੁਸਾਰਨਾ, ਸੁਰਿੰਦਰ ਛਿੰਦਾ ਹਰੀਪੁਰ ਸਮੇਤ ਭਾਰੀ ਗਿਣਤੀ ਵਿੱਚ ਪੱਤਰਕਾਰ ਭਾਈਚਾਰਾ, ਇਲਾਕੇ ਦੇ ਪੰਚ ਸਰਪੰਚ, ਖੇਡ ਕਲੱਬਾਂ ਦੇ ਪ੍ਰਧਾਨ ਤੇ ਮੋਹਤਬਰ ਆਗੂ ਸ਼ਾਮਿਲ ਹੋਏ। ਭਾਈ ਹਰਜੀਤ ਸਿੰਘ ਹਰਮਨ ਨੇ ਇਸ ਦੁੱਖ ਦੀ ਘੜੀ ਵਿੱਚ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਹੈ। ਇਸ ਮੌਕੇ ਅਦਾਰਾ ਅਜੀਤ ਦੇ ਮੁੱਖ ਸੰਪਾਦਕ ਸ.ਬਰਜਿੰਦਰ ਸਿੰਘ ਹਮਦਰਦ ਵੱਲੋਂ ਭੇਜੇ ਸੋਗ ਮਤੇ ਸਮੇਤ ਇਲਾਕੇ ਦੀਆਂ ਧਾਰਮਿਕ ਤੇ ਸਮਾਜਸੇਵੀ ਸੰਸਥਾਵਾਂ ਵਲੋਂ ਭੇਜੇ ਸੋਗ ਮਤੇ ਵੀ ਪੜ੍ਹੇ ਗਏ।

