ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 9 ਨਵੰਬਰ:
ਪਿਛਲੇ ਦਿਨਾਂ ਦੌਰਾਨ ਮਿਸ਼ਨਰੀ ਸਾਥੀ ਇੰਜੀਨੀਅਰ ਕਪਲ ਦੇਵ, ਜੋ ਵਧੀਕ ਨਿਗਰਾਨ ਇੰਜੀਨੀਅਰ ਦੇ ਅਹੁਦੇ ਤੋਂ ਪਦ-ਉੱਨਤ ਹੋ ਕੇ ਨਿਗਰਾਨ ਇੰਜੀਨੀਅਰ ਬਣੇ ਹਨ, ਪਾਵਰ ਆਫ ਸੋਸ਼ਲ ਯੂਨਿਟੀ ਦੀ ਟੀਮ ਉਹਨਾਂ ਨੂੰ ਇਸ ਉੱਚੇ ਅਹੁੱਦੇ ਦੀਆਂ ਮੁਬਾਰਕ ਦੇਣ ਲਈ ਉਹਨਾਂ ਦੇ ਗ੍ਰਹਿ ਲਹਿਰਾ ਮੁਹੱਬਤ ਵਿਖੇ ਪਹੁੰਚੀ। ਇਸ ਮੌਕੇ ਪਾਵਰ ਆਫ਼ ਸੋਸ਼ਲ ਯੂਨਿਟੀ ਵੱਲੋਂ ਖਰੀਦੇ ਜਾਣ ਵਾਲੇ ਪਲਾਟ ਦੇ ਸ਼ੁਭ ਕੰਮ ਲਈ ਦਿੱਤਾ ਉਹਨਾਂ ਨੇ ਆਪਣੀ ਨੇਕ ਕਮਾਈ ਵਿੱਚੋਂ 11,000/- ਰੁਪਏ (ਗਿਆਰਾਂ ਹਜਾਰ ਰੁਪਏ) ਦਾ ਵਡਮੁੱਲਾ ਸਹਿਯੋਗ ਦਿੱਤਾ।


ਉਸੇ ਦਿਨ ਯੂਨਿਟੀ ਟੀਮ ਇੰਜੀਨੀਅਰ ਕੇਵਲ ਸਿੰਘ ਏਈਈ (ਰਿਟਾਇਰਡ) ਪੀਐਸਪੀਸੀਐਲ ਦੇ ਘਰ ਲੁਧਿਆਣਾ ਵਿਖੇ ਪਹੁੰਚੀ, ਜਿਨ੍ਹਾਂ ਵੱਲੋਂ ਵੀ ਆਪਣੀ ਨੇਕ ਕਮਾਈ ਵਿੱਚੋਂ ਇਹ ਪਲਾਟ ਖਰੀਦਣ ਲਈ 31,000/- ਰੁਪਏ (ਇਕੱਤੀ ਹਜ਼ਾਰ ਰੁਪਏ) ਦਾ ਖੁਸ਼ੀ ਨਾਲ਼ ਆਰਥਿਕ ਸਹਿਯੋਗ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਇੰਜੀਨੀਅਰ ਕੇਵਲ ਸਿੰਘ ਵੱਲੋਂ ਪਹਿਲਾਂ ਵੀ ਦਿਲ ਖੋਲ੍ਹ ਕੇ ਮਿਸ਼ਨ ਲਈ ਹਮੇਸ਼ਾ ਸਹਿਯੋਗ ਦਿੱਤਾ ਜਾਂਦਾ ਹੈ।
ਸੁਰ ਸਾਂਝ ਡਾਟ ਕਾਮ ਨਾਲ਼ ਗੱਲ ਕਰਦਿਆਂ ਪਾਵਰ ਆਫ ਸੋਸ਼ਲ ਯੂਨਿਟੀ ਦੇ ਪ੍ਰਧਾਨ ਫ਼ਕੀਰ ਚੰਦ ਜੱਸਲ ਨੇ ਕਿਹਾ ਕਿ ਯੂਨਿਟੀ ਦੀ ਸਮੁੱਚੀ ਟੀਮ ਵੱਲੋਂ ਇਨ੍ਹਾਂ ਦਾਨੀ ਸ਼ਖਸੀਅਤਾਂ ਵੱਲੋਂ ਦਿੱਤੀ ਗਈ ਆਰਥਿਕ ਮਦਦ ਲਈ ਹਾਰਦਿਕ ਧੰਨਵਾਦ ਕੀਤਾ ਜਾਂਦਾ ਹੈ। ਉਨ੍ਹਾਂ ਸਮਾਜ ਦੇ ਹੋਰ ਸਤਿਕਾਰਯੋਗ ਭੈਣਾਂ-ਭਰਾਵਾਂ ਨੂੰ ਵੀ ਬੇਨਤੀ ਕੀਤੀ ਕਿ ਉਹ ਵੀ ਇਸ ਪਲਾਟ ਦੀ ਰਜਿਸਟਰੀ ਸਮੇਂ-ਸਿਰ ਕਰਵਾਉਣ ਲਈ ਵੱਧ ਤੋਂ ਵੱਧ ਆਰਥਿਕ ਸਹਿਯੋਗ ਕਰਨ ਦੀ ਕਿਰਪਾਲਤਾ ਕਰਨ, ਕਿਉਂਕਿ ਮਨੁੱਖਤਾ ਦੀ ਸੇਵਾ ਲਈ ਸੱਭ ਦੀ ਸ਼ਮੂਲੀਅਤ ਕਰਵਾਉਣ ਲਈ ਬੇਨਤੀ ਕਰਨਾ ਪਾਵਰ ਆਫ਼ ਸੋਸ਼ਲ ਯੂਨਿਟੀ ਦਾ ਮੁੱਖ ਕਰਤੱਵ ਬਣਦਾ ਹੈ।
ਵੱਲੋਂ: ਫਕੀਰ ਚੰਦ ਜੱਸਲ, ਪ੍ਰਧਾਨ ਪਾਵਰ ਆਫ਼ ਸੋਸ਼ਲ ਯੂਨਿਟੀ।

