www.sursaanjh.com > ਚੰਡੀਗੜ੍ਹ/ਹਰਿਆਣਾ > ਮੀਆਂਪੁਰ ਚੰਗਰ ਦਾ ਕੁਸ਼ਤੀ ਦੰਗਲ ਗੁਰਜੀਤ ਮਗਰੌੜ ਨੇ ਜਿੱਤਿਆ

ਮੀਆਂਪੁਰ ਚੰਗਰ ਦਾ ਕੁਸ਼ਤੀ ਦੰਗਲ ਗੁਰਜੀਤ ਮਗਰੌੜ ਨੇ ਜਿੱਤਿਆ

ਚੰਡੀਗੜ੍ਹ  21 ਸਤੰਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਬਲਾਕ ਮਾਜਰੀ ਅਧੀਨ ਪੈਂਦੇ ਪਿੰਡ ਮੀਆਂਪੁਰ ਚੰਗਰ ਵਿਖੇ ਛਿੰਝ ਕਮੇਟੀ ਵੱਲੋਂ ਗਰਾਮ ਪੰਚਾਇਤ, ਪਿੰਡ ਵਾਸੀਆਂ ਤੇ ਇਲਾਕੇ ਦੇ ਸੱਜਣਾ ਦੇ ਸਹਿਯੋਗ ਨਾਲ ਕੁਸ਼ਤੀ ਦੰਗਲ ਕਰਵਾਇਆ ਗਿਆ, ਜਿਸ ਵਿਚ 100 ਦੇ ਕਰੀਬ ਪਹਿਲਵਾਨਾਂ ਦੇ ਜ਼ੋਰ-ਅਜ਼ਮਾਈ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਸੱਜਣ ਸਿੰਘ ਮੀਆਂਪੁਰ ਨੇ ਦੱਸਿਆ ਕਿ ਝੰਡੀ ਦੀ 51 ਹਜ਼ਾਰ ਰੁਪਏ ਦੀ ਕੁਸ਼ਤੀ ਗੁਰਦੇਵ ਸਿੰਘ ਸਾਬਕਾ ਸਰਪੰਚ ਕੁੱਬਾਹੇੜੀ ਵੱਲੋਂ ਕਰਵਾਈ ਗਈ ਜੋ ਕਿ ਗੁਰਜੀਤ ਮਗਰੋੜ ਅਤੇ ਕਾਰਤਿਕ ਹਰਿਆਣਾ ਵਿਚਕਾਰ ਹੋਈ, ਜਿਸ ਵਿਚ ਗੁਰਜੀਤ ਮਗਰੌੜ ਜੇਤੂ ਰਿਹਾ।
ਉਨ੍ਹਾਂ ਦੱਸਿਆ ਕਿ ਇਸ ਕੁਸ਼ਤੀ ਦੀ ਹੱਥਜੋੜੀ ਗੁਰਦੇਵ ਸਿੰਘ ਕੁੱਬਾਹੇੜੀ ਵੱਲੋਂ ਕਰਵਾਈ ਗਈ। ਦੂਜੇ ਨੰਬਰ ਦੀ ਝੰਡੀ ਦੀ ਕੁਸ਼ਤੀ ਰੋਹਿਤ ਮਗਰੌੜ ਅਤੇ ਲੱਕੀ ਖੇੜੀ ਵਿਚਕਾਰ ਹੋਈ, ਜਿਸ ਵਿਚ ਰੋਹਿਤ ਮਗਰੌੜ ਜੇਤੂ ਰਿਹਾ। ਇਸ ਮੌਕੇ ਸੁਰਿੰਦਰ ਸਿੰਘ ਛਿੰਦਾ, ਬਲਵਿੰਦਰ ਸਿੰਘ, ਰਣਧੀਰ ਸਿੰਘ, ਨਾਗਰ ਸਿੰਘ, ਰਣਧੀਰ ਸਿੰਘ, ਜੋਗੀ ਸਿੰਘ, ਤਰਲੋਚਨ ਸਿੰਘ, ਪ੍ਰਧਾਨ ਦਿਲਬਾਗ ਸਿੰਘ, ਨੰਬਰਦਾਰ ਬਹਾਦਰ ਸਿੰਘ, ਹਰਵਿੰਦਰ ਸਿੰਘ ਸਰਪੰਚ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *