ਬੇਲਾ, ਬਹਿਰਾਮਪੁਰ ਬੇਟ (ਗੁਰਮੁਖ ਸਿੰਘ ਸਲਾਹਪੁਰੀ), 26 ਅਗਸਤ:


ਮੁਲਾਜ਼ਮ ਲਹਿਰ ਦੇ ਸਿਰਮੌਰ ਆਗੂ ਤੇ ਮਜ਼ਦੂਰਾਂ ਦੀ ਬੰਦ ਖਲਾਸੀ ਦੇ ਝੰਡਾ ਬਰਦਾਰ ਸਾਥੀ ਵੇਦ ਪ੍ਰਕਾਸ਼ ਦੀ ਪਹਿਲੀ ਬਰਸੀ ਕਮਿਊਨਿਟੀ ਹਾਲ ਜੇਤੇਵਾਲ ਨੂਰਪੁਰ ਬੇਦੀ ਵਿਖੇ ਮਨਾਈ ਗਈ, ਜਿਸ ਸਮਾਗਮ ਦੀ ਪ੍ਰਧਾਨਗੀ ਸਾਥੀ ਸ਼ਤੀਸ਼ ਰਾਣਾ, ਸਾਥੀ ਤੀਰਥ ਸਿੰਘ ਬਾਸੀ, ਸਾਥੀ ਸੂਚਾ ਸਿੰਘ ਖਟੜਾ, ਸਾਥੀ ਸੁਖਵਿੰਦਰ ਸਿੰਘ ਚਾਹਲ, ਸਾਥੀ ਮੱਖਣ ਸਿੰਘ ਵਾਹਿਦਪੁਰੀ, ਸਾਥੀ ਮੋਹਣ ਸਿੰਘ ਧਮਾਣਾ, ਜਸਵਿੰਦਰਪਾਲ ਕਾਂਗੜ, ਪੈਨਸ਼ਨਰਜ਼ ਆਗੂ ਸਾਥੀ ਦਰਸ਼ਨ ਸਿੰਘ ਬੜਵਾ ਤੇ ਸਾਥੀ ਵੇਦ ਪ੍ਰਕਾਸ਼ ਦੀ ਧਰਮ ਪਤਨੀ ਸ਼੍ਰੀਮਤੀ ਸੁਨੀਤਾ ਸ਼ਰਮਾ ਨੇ ਕੀਤੀ। ਬਰਸੀ ਦੇ ਸਮਾਗਮ ਦੌਰਾਂਨ ਵੱਖ-ਵੱਖ ਬੁਲਾਰਿਆਂ ਨੇ ਸਾਥੀ ਵੇਦ ਪ੍ਰਕਾਸ਼ ਵੱਲੋਂ ਮੁਲਾਜ਼ਮ ਲਹਿਰ ਤੇ ਮਜ਼ਦੂਰ ਲਹਿਰ ਲਈ ਪਾਏ ਯੋਗਦਾਨ ਲਈ ਯਾਦ ਕੀਤਾ। ਸਾਥੀ ਸ਼ਤੀਸ਼ ਰਾਣਾ, ਸਾਥੀ ਤੀਰਥ ਸਿੰਘ ਬਾਸੀ, ਸਾਥੀ ਸੁੱਚਾ ਸਿੰਘ ਖੱਟੜਾ, ਸਾਥੀ ਮੱਖਣ ਸਿੰਘ ਵਾਹਿਦਪੁਰੀ, ਸਾਥੀ ਸੁਖਵਿੰਦਰ ਸਿੰਘ ਚਾਹਲ, ਸਾਥੀ ਮਨਜੀਤ ਸੈਣੀ, ਰਾਮ ਕਿਸ਼ਨ ਧੁਨਕੀਆ ਤੇ ਸਾਥੀ ਕਰਮਜੀਤ ਸਿੰਘ ਬੀਹਲਾ ਨੇ ਬੋਲਦਿਆਂ ਕਿਹਾ ਕਿ ਸਾਥੀ ਵੇਦ ਪ੍ਰਕਾਸ਼ ਇੱਕ ਵਿਆਕਤੀ ਨਹੀਂ ਆਪਣੇ-ਆਪ ਵਿੱਚ ਇੱਕ ਸੰਸਥਾ ਸਨ। ਉਨ੍ਹਾਂ ਨੇ ਪੰਜਾਬ ਤੇ ਦੇਸ਼ ਪੱਧਰ ਤੇ ਬਹੁਤ ਸਾਰੇ ਸ਼ੰਘਰਸ਼ਾਂ ਨੂੰ ਲਾਮਵੰਦ ਕਰਕੇ ਜਿੱਤਾਂ ਪ੍ਰਾਪਤ ਕੀਤੀਆਂ। ਇਸ ਮੌਕੇ ਬੋਲਦਿਆਂ ਸਾਥੀ ਮੋਹਣ ਸਿੰਘ ਧਮਾਣਾ, ਕੁਲਦੀਪ ਸਿੰਘ ਦੌੜਕਾ, ਸਾਥੀ ਕਰਨੈਲ ਫਿਲੌਰ, ਸਾਥੀ ਗੁਰਨੈਬ ਸਿੰਘ, ਸਾਥੀ ਵਿਕਰਮਜੀਤ ਸਿੰਘ ਨਵਾਂਸ਼ਹਿਰ, ਰਜੇਸ਼ ਅਮਲੋਹ, ਸਾਥੀ ਦਰਸ਼ਨ ਬੜਵਾ, ਸਾਥੀ ਕਰਮ ਸਿੰਘ ਜੇਤੇਵਾਲ, ਜਸਵਿੰਦਰਪਾਲ ਕਾਂਗੜ, ਰਾਮ ਲੁਭਾਇਆ ਦਿਵੇਦੀ, ਗੁਰਪ੍ਰੀਤ ਸਿੰਘ ਗਿੱਲ (ਹੈਪੀ) ਤੇ ਭਗਤ ਰਾਮ ਦਾਸ ਸਸਕੌਰ ਨੇ ਬੋਲਦਿਆਂ ਕਿਹਾ ਕਿ ਰੋਪੜ ਜਿਲ੍ਹੇ ਵਿੱਚ ਜਿੰਨੇ ਵੀ ਮੁਲਾਜ਼ਮਾਂ, ਕਿਸਾਨਾਂ, ਮਜ਼ਦੂਰਾਂ ਤੇ ਹੋਰ ਇਨਸਾਫ ਪਸੰਦ ਲੋਕਾਂ ਵੱਲੋਂ ਜਿਹੜੇ ਵੀ ਸ਼ੰਘਰਸ਼ ਲੜੇ ਗਏ, ਉਨ੍ਹਾਂ ਸ਼ੰਘਰਸ਼ਾਂ ਨੂੰ ਸਾਥੀ ਵੇਦ ਪ੍ਰਕਾਸ਼ ਨੇ ਸੇਧ ਦੇ ਕੇ ਕਾਮਯਾਬ ਕਰਵਾਇਆ।
ਪ੍ਰਧਾਨਗੀ ਸਮਾਗਮ ਵਿੱਚ ਸ਼ਾਮਲ ਲੋਕਾਂ ਨੇ ਸਾਥੀ ਵੇਦ ਪ੍ਰਕਾਸ਼ ਨਾਲ ਆਪਣੀ ਆਪਣੀ ਸਾਂਝ ਦੇ ਤਜਰਬੇ ਸਾਂਝੇ ਕੀਤੇ। ਇਸ ਬਰਸੀ ਸਮਾਗਮ ਦਾ ਮੰਚ ਸੰਚਾਲਨ ਸਾਥੀ ਗੁਰਬਿੰਦਰ ਸਿੰਘ ਸਸਕੌਰ ਵੱਲੋਂ ਬੜੇ ਹੀ ਸੁਚੱਜੇ ਢੰਗ ਨਾਲ ਸਮਾਂਬੱਧ ਕਰਕੇ ਬਾਖੂਬੀ ਨਿਭਾਇਆ ਗਿਆ। ਬਰਸੀ ਸਮਾਗਮ ਦਾ ਧੰਨਵਾਦ ਪਿੰਡ ਸਸਕੌਰ ਦੇ ਸਰਪੰਚ ਗਿਆਨੀ ਮਹਿੰਦਰ ਸਿੰਘ ਵੱਲੋਂ ਕੀਤਾ ਗਿਆ। ਇਸ ਮੋਕੇ ਕੁਲਦੀਪ ਸਿੰਘ ਗਿੱਲ, ਅਵਨੀਤ ਕੁਮਾਰ ਚੱਢਾ, ਅਸ਼ੋਕ ਰਾਮਪੁਰ, ਚਰਨਜੀਤ ਸਿੰਘ ਸੰਗਤਪੁਰ, ਜਗਤਾਰ ਸਿੰਘ ਮੋਠਾਪੁਰ, ਸੰਜੀਵ ਕੁਮਾਰ ਮੋਠਾਪੁਰ, ਹਰਮੇਸ਼ ਕੁਮਾਰ ਸੈਣੀ ਮਾਜਰਾ, ਮੋਹਣ ਲਾਲ ਸੈਣੀ ਮਾਜਰਾ, ਕਿਰਪਾਲ ਸਿੰਘ ਭੱਟੋਂ, ਅਮਰੀਕ ਸਿੰਘ ਸਮੀਰੋਵਾਲ, ਬਲਵੀਰ ਸਿੰਘ ਝਿੰਗੜੀ, ਬਲਵੀਰ ਔਲਖ, ਬਲਜੀਤ ਖਾਲਸਾ, ਰਾਜ ਕੁਮਾਰ ਪਾਬਲਾ, ਪ੍ਰੇਮ ਧਮਾਣਾ, ਜਸਵਿੰਦਰ ਸੈਣੀ ਮਾਜਰਾ, ਜੋਗਾ ਸੈਣੀ ਮਾਜਰਾ, ਇਨ੍ਹਾਂ ਤੋਂ ਇਲਾਵਾ ਪਿੰਡ ਸਸਕੌਰ ਵੱਲੋਂ ਸਾਥੀ ਵੇਦ ਪ੍ਰਕਾਸ਼ ਦੇ ਸਪੁੱਤਰ ਵਰੁਣ ਕੁਮਾਰ, ਪੂਰੇ ਪਰਿਵਾਰ ਸਮੇਤ ਸ਼ਾਮਲ ਹੋਏ ਤੇ ਉਨ੍ਹਾਂ ਦੇ ਨਾਲ ਅਨਿਲ ਅੱਤਰੀ, ਅਵਤਾਰ ਕ੍ਰਿਸ਼ਨ, ਜਸਵੀਰ ਸਿੰਘ ਸਾਬਕਾ ਸਰਪੰਚ, ਜਸਵੰਤ ਸਿੰਘ ਸਾਬਕਾ ਪੰਚ, ਕਿਸ਼ਨ ਬੈਂਸ ਸਾਬਕਾ ਪੰਚ, ਸੰਜੀਵ ਕੁਮਾਰ ਸਾਬਕਾ ਪੰਚ, ਨਿਰੰਜਣ ਸਿੰਘ ਸਸਕੌਰ, ਇੰਦਰਜੀਤ ਸਿੰਘ ਇੰਦੀ, ਬੱਲੀ, ਸਤਪਾਲ ਸਸਕੌਰ, ਕਮਲ ਠੇਕੇਦਾਰ, ਸੰਦੀਪ ਠੇਕੇਦਾਰ, ਭੁਪਿੰਦਰ ਸਿੰਘ ਫੋਜੀ, ਖੁਸ਼ਿਆਲ ਸਿੰਘ, ਬਾਬੂ ਪ੍ਰੇਮ ਚੰਦ, ਐਡਵੋਕੇਟ ਚੰਨਣ ਸਿੰਘ ਮੂਸਾਪੁਰ, ਦਲੇਰ ਸਿੰਘ ਦਰੋਲੀ, ਹਰਪਾਲ ਸਿੰਘ ਮਰੋਲੀ, ਪਾਖਰ ਸੈਣੀ ਤੇ ਹੋਰ ਕਾਫੀ ਵੱਡੀ ਗਿਣਤੀ ਵਿੱਚ ਮੁਲਾਜ਼ਮ, ਮਜ਼ਦੂਰ ਤੇ ਵੱਖ-ਵੱਖ ਪਿੰਡਾਂ ਤੋਂ ਲੋਕ ਹਾਜ਼ਰ ਹੋਏ।
ਵੱਲੋਂ: ਪ੍ਰਧਾਨ, ਪੰਜਾਬ ਸੁਬਾਰਡੀਨੇਟ ਸਰਵਿਸਿਜ ਫੈਡਰੇਸ਼ਨ, ਰੂਪਨਗਰ।

