ਮੁੱਲਾਂਪੁਰ ਵਿਖੇ ਕੋਲਕਾਤਾ ਵਿਚ ਡਾਕਟਰ ਨਾਲ ਹੋਈ ਜ਼ਬਰ ਜਨਾਹ ਦੀ ਘਟਨਾ ਖਿਲਾਫ ਰੋਸ ਪ੍ਰਦਰਸਨ
ਚੰਡੀਗੜ੍ਹ 17 ਅਗਸਤ(ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਪਿਛਲੇ ਦਿਨੀਂ ਕੋਲਕਾਤਾ ਵਿਚ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਵਿਚ ਇਕ ਡਾਕਟਰ ਦੀ ਜ਼ਬਰ ਜਨਾਹ ਤੋਂ ਬਾਅਦ ਹੱਤਿਆ ਕਰਨ ਦਾ ਮਾਮਲਾ ਸਾਹਮਣਾ ਆਇਆ ਹੈ, ਜਿਸ ਦਾ ਹਰ ਪਾਸੇ ਵਿਰੋਧ ਕੀਤਾ ਜਾ ਰਿਹਾ ਹੈ। ਇਸ ਮੰਦਭਾਗੀ ਘਟਨਾ ਦੇ ਚਲਦਿਆਂ ਹੋਇਾਆਂ। ਅੱਜ ਮੁੱਲਾਂਪੁਰ ਗਰੀਬਦਾਸ ਵਿਖੇ ਦਸ਼ਮੇਸ਼ ਆਈ ਸੈਂਟਰ ਵਲੋਂ ਵੀ ਇਸ ਘਟਨਾ ਦੇ ਵਿਰੋਧ ਵਿਚ ਕੈਂਡਲ ਮਾਰਚ ਕੱਢਿਆ ਗਿਆ ਤੇ ਇਨਸਾਫ ਦੀ ਮੰਗ ਕੀਤੀ, ਜਿਸ ਤਹਿਤ ਉਹਨਾਂ ਵਲੋਂ ਅੱਜ ਆਪਣੀ ਓਪੀਡੀ ਬੰਦ ਰੱਖੀ ਗਈ ਤੇ ਸਿਰਫ ਐਮਰਜੈਂਸੀ ਮਰੀਜ਼ਾਂ ਦਾ ਹੀ ਚੈਕਅੱਪ ਕੀਤਾ ਗਿਆ।
ਇਸ ਮੌਕੇ ਦਸ਼ਮੇਸ਼ ਆਈ ਸੈਂਟਰ ਦੇ ਐਮ ਡੀ ਡਾਕਟਰ ਬਲਜਿੰਦਰ ਕੌਰ ਨੇ ਆਖਿਆ ਕਿ ਇਹ ਬਹੁਤ ਹੀ ਮੰਦਭਾਗੀ ਘਟਨਾ ਹੈ, ਜਿਸ ਦਾ ਪੂਰੇ ਭਾਰਤ ਵਿਚ ਸਖਤ ਵਿਰੋਧ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਦੋਸ਼ੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ, ਤਾਂ ਜੋ ਆਉਣ ਵਾਲੇ ਸਮੇਂ ਵਿਚ ਕੋਈ ਵੀ ਵਿਅਕਤੀ ਇਹੋ ਜਿਹੀ ਘਟਨਾ ਕਰਨ ਬਾਰੇ ਸੋਚ ਨਾ ਸਕੇ। ਇਸ ਮੌਕੇ ਤੇ ਡਾਕਟਰ ਬਲਜਿੰਦਰ ਕੌਰ, ਡਾਕਟਰ ਅਮਿਤ ਜਿੰਦਲ, ਡਾ: ਜੋਤੀ, ਡਾ: ਨਿਰਮਲ ਸਿੰਘ ਤੇ ਹੋਰ ਸਮੂਹ ਸਟਾਫ ਹਾਜ਼ਰ ਸੀ।

