ਚੰਡੀਗੜ 3 ਅਕਤੂਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਨਿਊ ਚੰਡੀਗੜ੍ਹ ਦੇ ਕਸਬਾ ਮੁੱਲਾਂਪੁਰ ਗਰੀਬਦਾਸ ਵਿਖੇ ਨਾਜਾਇਜ਼ ਕਬਜ਼ਿਆਂ ਤੇ ਗਲਤ ਪਾਰਕਿੰਗ ਕਰਕੇ ਅਕਸਰ ਹੀ ਜਾਮ ਲੱਗਾ ਰਹਿੰਦਾ ਹੈ। ਦਿਵਾਲੀ ਦੇ ਦਿਨਾਂ ਨੂੰ ਲੈ ਕੇ ਹਾਲਤ ਹੋਰ ਵੀ ਜ਼ਿਆਦਾ ਖਰਾਬ ਹੋ ਜਾਂਦੀ ਹੈ। ਪਿਛਲੇ ਦਿਨੀਂ ਮੁੱਲਾਂਪੁਰ ਵਿਖੇ ਨਵੇਂ ਟਰੈਫਿਕ ਇੰਚਾਰਜ ਲੱਗੇ ਸੁਖਮੰਦਰ ਸਿੰਘ ਵੱਲੋਂ ਟਰੈਫਿਕ ਵਿੱਚ ਸੁਧਾਰ ਕਰਦਿਆ ਸਥਾਨਕ ਲੋਕਾਂ ਨੂੰ ਚੇਤਾਵਨੀ ਦੇ ਕੇ ਛੱਡਿਆ ਗਿਆ ਸੀ ਕਿ ਤੁਸੀਂ ਬਿਨ ਮਤਲਬ ਤੋਂ ਦੁਕਾਨਾਂ ਤੋਂ ਬਾਹਰ ਸਮਾਨ ਨਾ ਰੱਖੋ। ਇੱਥੇ ਹੀ ਬੱਸ ਨਹੀਂ ਪੰਚਾਇਤ ਤੇ ਅਧਿਕਾਰੀਆਂ ਦੀ ਮਾੜੀ ਕਾਰਜਕਾਰੀ ਦੇ ਚਲਦਿਆਂ ਬਹੁਤੇ ਦੁਕਾਨਦਾਰਾਂ ਨੇ ਸੜਕ ਤੱਕ ਨਜਾਇਜ਼ ਤੌਰ ਤੇ ਪੱਕੇ ਫਰਸ਼ ਲਾਏ ਹੋਏ ਹਨ ਅਤੇ ਅੱਜ ਤੱਕ ਕਿਸੇ ਵੀ ਅਧਿਕਾਰੀ ਨੇ ਇਹਨਾਂ ਦੁਕਾਨਦਾਰਾਂ ਤੇ ਜਾਂ ਪੰਚਾਂ-ਸਰਪੰਚਾਂ ਨੇ ਕਾਰਵਾਈ ਕਰਨ ਦੀ ਕੋਸ਼ਿਸ਼ ਨਹੀਂ ਕੀਤੀ।
ਟਰੈਫਿਕ ਇੰਚਾਰਜ ਸੁਖਮੰਦਰ ਸਿੰਘ ਨੇ ਕਿਹਾ ਕਿ ਬੇਸ਼ੱਕ ਦੁਕਾਨਾਂ ਵਾਲੇ ਆਪਣੇ ਵਪਾਰ ਨੂੰ ਚਲਾਉਣ ਲਈ ਅਜਿਹਾ ਕਰ ਰਹੇ ਹਨ, ਪਰ ਬਾਹਰ ਆਉਣ ਵਾਲੇ ਲੋਕਾਂ ਨੂੰ ਇਹਨਾਂ ਨਾਜਾਇਜ਼ ਕਬਜ਼ਿਆਂ ਕਰਕੇ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇੰਚਾਰਜ ਨੇ ਕਿਹਾ ਕਿ ਹੁਣ ਅਸੀਂ ਪਿਆਰ ਨਾਲ ਸਮਝਾ ਰਹੇ ਹਾਂ ਪਰ ਜਲਦੀ ਹੀ ਚਲਾਨ ਕੀਤੇ ਜਾਣਗੇ ਅਤੇ ਮੋਟੇ ਜ਼ੁਰਮਾਨੇ ਵੀ ਹੋਣਗੇ। ਇਸ ਮੌਕੇ ਪਿੰਡ ਦੇ ਸਰਪੰਚ ਸਮੇਤ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਸਨ। ਪੰਚਾਇਤ ਵੱਲੋਂ ਵੀ ਦੁਕਾਨਦਾਰਾਂ ਨੂੰ ਅਪੀਲ ਕੀਤੀ ਗਈ ਕਿ ਆਪਣੇ ਸਮਾਨ ਨੂੰ ਆਪਣੀਆਂ ਦੁਕਾਨਾਂ ਤੱਕ ਸੀਮਤ ਰੱਖਿਆ ਜਾਵੇ।

