ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 6 ਨਵੰਬਰ:


ਸਾਹਿਤਕ ਸੱਥ ਖਰੜ ਵੱਲੋਂ ਇਸ ਵਾਰ ਮਿਤੀ 10.11.2024 (ਐਤਵਾਰ ) ਨੂੰ ਮੋਹਨ ਸਿੰਘ ਪ੍ਰੀਤ ਦੀ ਨਵੀਂ ਪ੍ਰਕਾਸ਼ਿਤ ਪੁਸਤਕ ‘ਫੁਲਮੋਂ ਤੇ ਰਾਂਝੂ” (ਇੱਕ ਪ੍ਰੇਮ ਕਹਾਣੀ) ਦਾ ਲੋਕ ਅਰਪਣ ਠੀਕ ਸਵੇਰੇ 10 ਵਜੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਖਰੜ ਵਿਖੇ ਕੀਤਾ ਜਾ ਰਿਹਾ ਹੈ। ਪੁਸਤਕ ‘ਤੇ ਗੱਲਬਾਤ ਪ੍ਰਧਾਨ ਜਸਵਿੰਦਰ ਸਿੰਘ ਕਾਈਨੌਰ ਕਰਨਗੇ। ਹਾਜ਼ਰ ਸ਼ਾਇਰਾਂ ਦੀ ਸ਼ਾਇਰੀ ਦਾ ਆਨੰਦ ਵੀ ਮਾਣਿਆ ਜਾਵੇਗਾ।
ਮਹੀਨਾਵਾਰ ਇਕੱਤਰਤਾ ਜੋ ਹਰ ਮਹੀਨੇ ਦੇ ਤੀਜੇ ਐਤਵਾਰ ਹੁੰਦੀ ਹੈ, ਮਿਤੀ 17.11.2024 ਨੂੰ ਇਸ ਵਾਰ ਵਿਸ਼ਵ ਪੰਜਾਬੀ ਸਾਹਿਤਕ ਵਿਚਾਰ ਮੰਚ ਰਜਿ. ਮੋਹਾਲੀ ਵੱਲੋਂ ਸਾਹਿਤਕ ਸੱਥ ਖਰੜ ਦੇ ਸਹਿਯੋਗ ਨਾਲ ਪੰਜਾਬ ਕਲਾ ਭਵਨ ਸੈਕਟਰ 16 ਚੰਡੀਗੜ੍ਹ ਵਿਖੇ ਠੀਕ ਸਵੇਰੇ 10 ਵਜੇ ਪਿਆਰਾ ਸਿੰਘ ਰਾਹੀ ਦੀ ਨਵੀਂ ਪ੍ਰਕਾਸ਼ਿਤ ਕਾਵਿ ਪੁਸਤਕ ”ਸੁਪਨਿਆਂ ਦੀ ਗੱਲ” ਦਾ ਲੋਕ ਅਰਪਣ ਕੀਤਾ ਜਾ ਰਿਹਾ ਹੈ। ਆਪ ਸਭ ਨੂੰ ਉਸ ਪ੍ਰੋਗਰਾਮ ਵਿੱਚ ਵੀ ਸਮੇਂ-ਸਿਰ ਸ਼ਾਮਿਲ ਹੋਣ ਦੀ ਅਪੀਲ ਕੀਤੀ ਜਾਂਦੀ ਹੈ।
ਪਿਆਰਾ ਸਿੰਘ ਰਾਹੀ, (ਜਨਰਲ ਸਕੱਤਰ)
ਜਸਵਿੰਦਰ ਸਿੰਘ ਕਾਈਨੌਰ, (ਪ੍ਧਾਨ) ਸਾਹਿਤਕ ਸੱਥ ਖਰੜ।

