www.sursaanjh.com > ਚੰਡੀਗੜ੍ਹ/ਹਰਿਆਣਾ > ਮੋਹਾਲੀ ਵਿੱਖੇ ਬਣਨ ਵਾਲੇ ਚੌਂਕਾਂ ਲਈ ਰਾਹ ਪੱਧਰਾ, ਕੋਰਟ ਵੱਲੋਂ ਲਗਾਈ ਰੋਕ ਹਟੀ

ਮੋਹਾਲੀ ਵਿੱਖੇ ਬਣਨ ਵਾਲੇ ਚੌਂਕਾਂ ਲਈ ਰਾਹ ਪੱਧਰਾ, ਕੋਰਟ ਵੱਲੋਂ ਲਗਾਈ ਰੋਕ ਹਟੀ

ਮੋਹਾਲੀ (ਸੁਰ ਸਾਂਝ ਡਾਟ ਕਾਮ ਬਿਊਰੋ), 6 ਫਰਵਰੀ:
ਗਮਾਡਾ ਵੱਲੋਂ ਐਸ.ਏ.ਐਸ. ਨਗਰ ਦੇ ਮੁੱਖ ਰੋਡ ਇੰਟਰਸੈਕਸ਼ਨਾਂ ਤੇ ਬਣਨ ਜਾ ਰਹੇ ਚੌਂਕਾਂ ਲਈ ਕੁੱਝ ਦਰੱਖ਼ਤਾਂ ਦੀ ਕਟਾਈ ਜ਼ਰੂਰੀ ਹੋਣ ਕਾਰਨ ਗਮਾਡਾ ਵੱਲੋਂ ਦਰਖ਼ਤ ਕੱਟਣ ਲਈ ਕੀਤੀ ਜਾ ਰਹੀ ਕਾਰਵਾਈ ਨੂੰ ਕੁੱਝ ਵਿਅਕਤੀਆਂ ਵੱਲੋਂ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਸੀ.ਡਬਲਿਊ.ਪੀ.-ਪੀ.ਆਈ.ਐਲ.-392-2025 ਰਾਹੀਂ ਚੈਲੇਂਜ ਕੀਤਾ ਗਿਆ ਸੀ।
ਇਸ ਦੀ ਸੁਣਵਾਈ ਕਰਦਿਆਂ ਮਾਨਯੋਗ ਅਦਾਲਤ ਵੱਲੋਂ ਹੁਕਮ ਜ਼ਾਰੀ ਕੀਤੇ ਗਏ ਸਨ ਕਿ ਇਸ ਕੇਸ ਵਿੱਚ ਅਗਲੀ ਸੁਣਵਾਈ ਦੀ ਮਿਤੀ ਤੱਕ ਮੋਹਾਲੀ ਅਤੇ ਪੰਜਾਬ ਵਿੱਚ ਕਿਸੇ ਵੀ ਜਗ੍ਹਾ ਤੇ ਅਦਾਲਤ ਦੀ ਪ੍ਰਵਾਨਗੀ ਤੋਂ ਬਿਨਾਂ ਦਰਖ਼ਤਾਂ ਦੀ ਕਟਾਈ ਨਹੀਂ ਕੀਤੀ ਜਾਵੇਗੀ। ਦਰੱਖ਼ਤਾਂ ਦੀ ਕਟਾਈ ਤੇ ਲਗਾਈ ਇਸ ਰੋਕ ਨੂੰ ਮਾਨਯੋਗ ਅਦਾਲਤ ਵੱਲੋਂ ਮਿਤੀ 03 ਫ਼ਰਵਰੀ 2026 ਨੂੰ ਇੱਕ ਹੁਕਮ ਰਾਹੀਂ ਇਹ ਰੋਕ ਹਟਾ ਦਿੱਤੀ ਗਈ ਹੈ, ਜਿਸ ਨਾਲ ਸ਼ਹਿਰ ਵਿੱਚ ਬਣਨ ਵਾਲੇ ਚੌਂਕਾਂ ਦਾ ਰਾਹ ਪੱਧਰਾ ਹੋ ਗਿਆ ਹੈ। ਮਾਨਯੋਗ ਅਦਾਲਤ ਦੇ ਇਸ ਫ਼ੈਸਲੇ ਨਾਲ ਸ਼ਹਿਰ ਦੀਆਂ ਸੜਕਾਂ ਨੂੰ ਸੁੰਦਰ ਬਣਾਉਣਾ ਅਤੇ ਟ੍ਰੈਫ਼ਿਕ ਦੀ ਸਮੱਸਿਆ ਨੂੰ ਬਿਹਤਰ ਬਣਾਉਣਾ ਸੰਭਵ ਹੋਵੇਗਾ।

Leave a Reply

Your email address will not be published. Required fields are marked *