Breaking
www.sursaanjh.com > ਚੰਡੀਗੜ੍ਹ/ਹਰਿਆਣਾ > ਮੋਹਾਲੀ ਹਲਕੇ ਦੇ ਲਈ ਵਿਧਾਇਕ ਕੁਲਵੰਤ ਸਿੰਘ ਨੇ ਸੌਂਪੇ ਪੰਚਾਂ – ਸਰਪੰਚਾਂ ਨੂੰ ਵਿਕਾਸ ਕਾਰਜਾਂ ਲਈ ਇਕ ਕਰੋੜ ਦੇ ਚੈੱਕ

ਮੋਹਾਲੀ ਹਲਕੇ ਦੇ ਲਈ ਵਿਧਾਇਕ ਕੁਲਵੰਤ ਸਿੰਘ ਨੇ ਸੌਂਪੇ ਪੰਚਾਂ – ਸਰਪੰਚਾਂ ਨੂੰ ਵਿਕਾਸ ਕਾਰਜਾਂ ਲਈ ਇਕ ਕਰੋੜ ਦੇ ਚੈੱਕ

ਵਿਧਾਨ ਸਭਾ ਹਲਕਾ ਮੋਹਾਲੀ ਦੇ ਵਿਕਾਸ ਲਈ ਨਹੀਂ ਆਉਣ ਦਿੱਤੀ ਜਾਵੇਗੀ ਫੰਡ ਦੀ ਕਮੀ : ਕੁਲਵੰਤ ਸਿੰਘ
ਇੰਜੀਨੀਅਰ ਪ੍ਰਭਜੋਤ ਕੌਰ  ਕਿਹਾ : ਆਗਾਮੀ ਵਿਧਾਨ ਸਭਾ ਚੋਣਾਂ ਦੇ ਵਿੱਚ ਵੀ ਦਿੱਤਾ ਜਾਵੇ ਵਿਧਾਇਕ ਕੁਲਵੰਤ ਸਿੰਘ ਨੂੰ  ਵੋਟਾਂ ਨਾਲ ਮਾਣ ਸਤਿਕਾਰ
ਮੋਹਾਲੀ (ਸੁਰ ਸਾਂਝ ਡਾਟ ਕਾਮ ਬਿਊਰੋ), 9 ਅਪ੍ਰੈਲ:
ਮੋਹਾਲੀ ਵਿਧਾਨ ਸਭਾ ਹਲਕੇ ਦੇ ਵਿਕਾਸ ਕਾਰਜਾਂ ਦੇ ਲਈ ਫੰਡ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਹਲਕੇ ਵਿੱਚ ਵੱਡੀ ਪੱਧਰ ਤੇ ਖੇਡ ਗਰਾਊਂਡ ਬਣ ਰਹੇ ਹਨ। ਸੜਕਾਂ ਦੀ ਮੁਰੰਮਤ ਹੋ ਰਹੀ ਹੈ, ਸਕੂਲਾਂ ਦੇ ਵਿੱਚ ਨਵੇਂ ਕਮਰੇ ਉਸਾਰੇ ਜਾ ਰਹੇ ਹਨ। ਕਿਧਰੇ  ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਤਹਿਤ ਕਾਰਡ ਬਣਾਏ ਜਾ ਰਹੇ ਹਨ। ਕਿਧਰੇ ਮਹਿਲਾਵਾਂ ਦੇ ਲਈ ਇੱਕ ਹਜਾਰ ਅਤੇ 1500 ਵਾਲੀ ਸਕੀਮ ਦੀ ਰਜਿਸਟਰੇਸ਼ਨ ਕੀਤੀ ਜਾ ਰਹੀ ਹੈੇੇ।  ਇਹ ਗੱਲ ਵਿਧਾਇਕ ਮੋਹਾਲੀ ਕੁਲਵੰਤ ਸਿੰਘ ਹੋਰਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਹੀ। ਵਿਧਾਇਕ ਕੁਲਵੰਤ ਸਿੰਘ ਸੈਕਟਰ -79, ਸਥਿਤ ਦਫਤਰ ਵਿਖੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਪਰਸਨ ਇੰਜੀਨੀਅਰ ਪ੍ਰਭਜੋਤ ਕੌਰ ਦੀ ਮੌਜੂਦਗੀ ਦੇ ਵਿੱਚ ਪੀਐਮ 05 – ਯੂਨਾਈਟਡ ਫੰਡਜ਼ ਆਫ ਡਿਸਟਰਿਕਟ ਪਲਾਨਿੰਗ ਕਮੇਟੀ ਜ਼ਿਲਾ ਮੋਹਾਲੀ ਦੀ ਸਪੈਸੀਫਿਕ ਸਕੀਮ ਅਧੀਨ ਸਾਲ 2025 26 ਦੇ ਦੌਰਾਨ ਬਲਾਕ ਵਾਈਜ 10 ਵਿਕਾਸ ਕਾਰਜਾਂ ਦੇ ਲਈ ਅਖਤਿਆਰੀ ਫੰਡ ਦੇ ਵਿੱਚੋਂ ਇਕ ਕਰੋੜ ਹਲਕੇ ਦੇ ਪੰਚਾਂ ਸਰਪੰਚਾਂ ਨੂੰ ਤਕਸੀਮ ਕੀਤੇ ਜਾਣ ਦੇ ਦੌਰਾਨ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇ ਰਹੇ ਸਨ। ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਇਸ ਤੋਂ ਪਹਿਲਾਂ ਦੀਆਂ ਸਰਕਾਰਾਂ ਨੇ ਲੋਕਾਂ ਦੇ ਕੰਮਾਂ ਨੂੰ ਕਦੇ ਵੀ ਤਰਜੀਹ ਨਹੀਂ ਦਿੱਤੀ ਸਗੋਂ ਨਿੱਜੀ ਤਿਜੋਰੀਆਂ ਭਰਨ ਵਿੱਚ ਹੀ ਮਸ਼ਰੂਫੀਅਤ ਵਿਖਾਈ, ਜਦਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕਾਰਜਕਾਲ ਵਿੱਚ ਪੰਜਾਬ ਨੂੰ ਫਿਰ ਤੋਂ ਰੰਗਲਾ ਪੰਜਾਬ ਬਣਾਏ ਜਾਣ ਦੇ ਲਈ ਸੁਹਿਰਦਤਾ ਦੇ ਨਾਲ ਉਪਰਾਲੇ ਕੀਤੇ ਜਾ ਰਹੇ ਹਨ।
ਵਿਧਾਇਕ ਕੁਲਵੰਤ ਸਿੰਘ ਹੋਰਾਂ ਦੱਸਿਆ ਕਿ ਪਿੰਡ ਧੀਰਪੁਰ ਵਿਖੇ ਇੰਟਰਲੋਕ ਟਾਈਲਾਂ ਲਗਵਾਏ ਜਾਣ ਸਬੰਧੀ 5 ਲੱਖ ਰੁਪਏ, ਪਿੰਡ ਮਨਾਣਾ ਨੂੰ ਕਮਿਊਨਿਟੀ ਸੈਂਟਰ ਦੀ ਬਿਲਡਿੰਗ ਲਈ ਨੂੰ ਕੰਪਲੀਟ ਕਰਨ ਦੇ ਲਈ 5 ਲੱਖ ਰੁਪਏ, ਪਿੰਡ ਸਤਾਵਗੜ੍ਹ ਵਿਖੇ ਓਪਨ ਜਿਮ ਲਗਾਏ ਜਾਣ ਦੇ ਲਈ 5 ਲੱਖ,  ਪਿੰਡ ਕੈਲੋਂ ਸ਼ਮਸ਼ਾਨਘਾਟ ਸ਼ੈੱਡ ਅਤੇ ਪੇਵਰ ਬਲਾਕ ਦੇ ਲਈ 5 ਲੱਖ, ਰਾਏਪੁਰ ਪੰਚਾਇਤ ਘਰ ਦਾ ਨਵੀਨੀਕਰਨ ਕਰਨ ਦੇ ਲਈ 5 ਲੱਖ, ਝਾਮਪੁਰ ਪਿੰਡ ਵਿੱਚ ਸ਼ਮਸ਼ਾਨਘਾਟ ਦਾ ਸ਼ੈੱਡ ਬਣਾਉਣ ਦੇ ਲਈ 5 ਲੱਖ ਰੁਪਏ, ਪਿੰਡ ਸੁਖਗੜ ਵਿਖੇ ਧਰਮਸ਼ਾਲਾ ਦੇ ਰਿਪੇਅਰ ਦੇ ਲਈ 5 ਲੱਖ,  ਪਿੰਡ ਬਾਕਰਪੁਰ ਸ਼ਮਸ਼ਾਨ ਘਾਟ ਦੀ ਮੁਰੰਮਤ ਕਰਨ ਦੇ ਲਈ 5 ਲੱਖ,  ਇਸੇ ਤਰ੍ਹਾਂ ਪਿੰਡ ਮੌਜਪੁਰ ਵਿਖੇ ਸ਼ਮਸ਼ਾਨ ਘਾਟ ਦੇ ਸ਼ੈੱਡ ਅਤੇ ਬੈਠਣ ਦੇ ਲਈ ਬੈਂਚ ਬਣਾਏ ਜਾਣ  ਲਈ 3 ਲੱਖ, ਰਾਏਪੁਰ ਕਲਾਂ ਸ਼ਮਸ਼ਾਨਘਾਟ  ਦੀ ਚਾਰ ਦੀਵਾਰੀ ਦੇ ਲਈ ਚਾਰ ਲੱਖ,  ਪਿੰਡ ਰਾਏਪੁਰ ਦੇ ਵਿਖੇ ਬਣਨ ਵਾਲੇ ਓਪਨ ਜਿਮ ਦੇ ਲਈ 4 ਲੱਖ,  ਨਾਨੂ ਮਾਜਰਾ ਦੇ ਓਪਨ ਜਿਮ ਲਈ 4 ਲੱਖ,  ਪਿੰਡ ਝਿਉਰਹੇੜੀ ਵਿਖੇ ਬਣਨ ਵਾਲੇ ਓਪਨ ਜਿਮ ਅਤੇ ਸੈਦਪੁਰਾ ਦੇ ਲਈ ਪੰਜ-ਪੰਜ ਲੱਖ ਰੁਪਏ ਇਸੇ ਤਰ੍ਹਾਂ ਪਿੰਡ ਸਨੇਟਾ ਵਿਖੇ ਕਲੋਨੀ ਦਾ ਪਾਰਕ ਬਣਾਉਣ ਦੇ ਲਈ 5 ਲੱਖ,  ਪਿੰਡ ਮੌਲੀ ਵੈਦਵਾਨ ਵਿਖੇ ਓਪਨ ਜਿਮ ਦੇ ਲਈ 5 ਲੱਖ,  ਪਿੰਡ ਗੋਬਿੰਦਗੜ੍ਹ ਸ਼ੈੱਡ ਬਰਾਂਡੇ ਦੀ ਉਸਾਰੀ ਲਈ 6 ਲੱਖ, ਪਿੰਡ ਭਾਗੋ ਮਾਜਰਾ ਵਿਖੇ ਕਮਿਊਨਿਟੀ ਸੈਂਟਰ- ਰਸੋਈ ਘਰ ਦੀ ਉਸਾਰੀ ਅਤੇ ਚੇਂਜਿੰਗ ਰੂਮ ਬਣਾਉਣ ਦੇ ਲਈ 4 ਲੱਖ ਰੁਪਏ ਪਿੰਡ ਮਟਰਾਂ ਵਿਖੇ ਸ਼ਮਸ਼ਾਨਘਾਟ ਵਿਖੇ ਸੈੱਡ ਅਤੇ ਪੇਵਰ ਬਲਾਕ ਲਗਾਏ ਜਾਣ ਦੇ ਲਈ 5 ਲੱਖ ਰੁਪਏ ਦੇ ਚੈੱਕ ਅੱਜ ਤਕਸੀਮ  ਕੀਤੇ ਗਏ ਹਨ। ਇਸ ਮੌਕੇ ਤੇ ਮੌਜੂਦ ਵਿਧਾਇਕ ਕੁਲਵੰਤ ਸਿੰਘ ਨੇ ਪੰਚਾਂ ਸਰਪੰਚਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਹਨਾਂ ਕੰਮਾਂ ਦੇ ਦੌਰਾਨ ਖੁਦ ਖੜ੍ਹੇ ਹੋ ਕੇ ਕੰਮ ਨੂੰ ਸਮੇਂ ਸਿਰ ਨੇਪਰੇ ਚਾੜਨ। ਇਸ ਮੌਕੇ ਤੇ ਆਪਣੇ ਸੰਬੋਧਨ ਦੇ ਵਿੱਚ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਪਰਸਨ ਅਤੇ ਆਮ ਆਦਮੀ ਪਾਰਟੀ ਜ਼ਿਲਾ ਮੋਹਾਲੀ ਦੇ ਪ੍ਰਧਾਨ ਇੰਜੀਨੀਅਰ ਪ੍ਰਭਜੋਤ ਕੌਰ ਨੇ ਕਿਹਾ ਕਿ ਮੋਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਲਗਾਤਾਰ ਮੋਹਾਲੀ ਦੇ ਵਿਕਾਸ ਕਾਰਜਾਂ ਦੇ ਲਈ ਜੁਟੇ ਹੋਏ ਹਨ ਅਤੇ ਹੁਣ ਸਾਨੂੰ ਇਹ ਪੂਰੀ ਉਮੀਦ ਹੈ ਕਿ ਤੁਸੀਂ ਸਭ ਆਪੋ ਆਪਣੇ ਇਲਾਕੇ ਦੇ ਵਿੱਚ ਵਿਧਾਇਕ ਕੁਲਵੰਤ ਸਿੰਘ ਦੇ ਲਈ ਵੋਟਾਂ ਪੱਕੀਆਂ ਕਰਨਗੇ। ਵਿਧਾਇਕ ਕੁਲਵੰਤ ਸਿੰਘ ਹੋਰਾਂ ਨੂੰ ਫਿਰ ਤੋਂ ਵਿਧਾਨ ਸਭਾ ਹਲਕਾ ਮੋਹਾਲੀ ਤੋਂ ਮਾਣ-ਸਤਿਕਾਰ ਦਿੱਤਾ ਜਾ ਸਕੇ। ਇਸ ਮੌਕੇ ਤੇ ਇੰਜੀਨੀਅਰ ਪ੍ਰਭਜੋਤ ਕੌਰ,  ਗੋਵਿੰਦਰ ਮਿੱਤਲ-ਹਲਕਾ ਸੰਗਠਨ ਇੰਚਾਰਜ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਕੁਲਦੀਪ ਸਿੰਘ ਸਮਾਣਾ ਸਮੇਤ ਵੱਡੀ ਗਿਣਤੀ ਵਿੱਚ ਹਲਕੇ ਦੇ ਪੰਚ ਸਰਪੰਚ ਅਤੇ ਮੁਹਤਰਮ ਵਿਅਕਤੀ ਮੌਜੂਦ ਰਹੇ।
ਫੋਟੋ ਕੈਪਸ਼ਨ: ਵਿਧਾਇਕ ਕੁਲਵੰਤ ਸਿੰਘ ਹਲਕੇ ਦੇ ਪੰਚਾਂ- ਸਰਪੰਚਾਂ ਨੂੰ ਵਿਕਾਸ ਕਾਰਜਾਂ ਲਈ  ਚੈੱਕ ਤਕਸੀਮ ਕੀਤੇ ਜਾਣ ਦੇ ਦੌਰਾਨ ਨਾਲ ਹਨ ਇੰਜੀਨੀਅਰ ਪ੍ਰਭਜੋਤ ਕੌਰ ਅਤੇ ਹੋਰ।

Leave a Reply

Your email address will not be published. Required fields are marked *