www.sursaanjh.com > ਚੰਡੀਗੜ੍ਹ/ਹਰਿਆਣਾ > ਮੰਦਰਾਂ ਵਿਚ ਜਨਮ ਅਸ਼ਟਮੀ ਧੂਮਧਾਮ ਨਾਲ ਮਨਾਈ

ਮੰਦਰਾਂ ਵਿਚ ਜਨਮ ਅਸ਼ਟਮੀ ਧੂਮਧਾਮ ਨਾਲ ਮਨਾਈ

ਮੰਦਰਾਂ ਵਿਚ ਜਨਮ ਅਸ਼ਟਮੀ ਧੂਮਧਾਮ ਨਾਲ ਮਨਾਈ
ਚੰਡੀਗੜ੍ਹ 26 ਅਗਸਤ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਕਸਬਾ ਮੁੱਲਾਪੁਰ ਗਰੀਬਦਾਸ ਵਿਖੇ ਸਥਿਤ ਵੱਖ ਵੱਖ ਮੰਦਰਾਂ ਵਿੱਚ ਅੱਜ ਜਨਮ ਅਸ਼ਟਮੀ ਦਾ ਦਿਹਾੜਾ ਧੂਮ ਧਾਮ ਅਤੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਤਲਾਬ ਵਾਲਾ ਸ਼ਿਵ ਮੰਦਰ, ਨੱਗਰ ਖੇੜਾ ਚੌਕ ਸ਼ਿਵ ਮੰਦਰ, ਸਿਵ ਮੰਦਰ ਅਤੇ ਖਾਟੂ ਸ਼ਾਮ ਜੀ ਮੰਦਰ ਨਜ਼ਦੀਕ ਧਰਮਸ਼ਾਲਾ ਅਤੇ ਤਬੇਲੇ ਵਾਲੇ ਸ਼ਿਵ ਮੰਦਰ ਤੋਂ ਇਲਾਵਾ ਹੋਰ ਮੰਦਰਾਂ  ਵੀ ਵਿੱਚ ਖ਼ੂਬ ਰੌਣਕਾਂ ਲੱਗੀਆਂ ਅਤੇ ਸੰਗਤਾਂ ਸਵੇਰ ਤੋਂ ਹੀ ਸ਼ਿਵ ਮੰਦਰ ਅਤੇ ਹੋਰ ਮੰਦਰਾਂ ਵਿੱਚ ਨਮਸਤਕ ਹੋਣ ਲਈ ਪੁੱਜੀਆਂ।
ਸ਼ਰਧਾਲੂਆਂ ਵੱਲੋਂ ਵੱਡੀ ਗਿਣਤੀ ਵਿੱਚ ਮੰਦਰਾਂ ਵਿੱਚ ਹਾਜ਼ਰੀ ਭਰਦਿਆਂ ਪੂਜਾ ਅਰਚਨਾ ਕੀਤੀ ਗਈ। ਇਸੇ ਤਰ੍ਹਾਂ ਮਾਤਾ ਜੈਅੰਤੀ ਦੇਵੀ ਮੰਦਰ ਸਮੇਤ ਇਲਾਕੇ ਦੇ ਪਿੰਡ ਤਿਊੜ, ਸਿਸਵਾਂ, ਫਿਰੋਜ਼ਪੁਰ ਤੇ ਹੋਰ ਥਾਈਂ ਵਿੱਚ ਸਥਿਤ ਪਰਚੀਨ ਮੰਦਰਾਂ ਵਿੱਚ ਰਾਤ ਦੇ ਵੇਲੇ ਜਾਗਰਣ ਕਰਵਾਏ ਗਏ। ਬੱਚਿਆਂ ਵੱਲੋਂ ਸੁੰਦਰ ਪਹਿਰਾਵੇ ਪਾ ਕੇ ਵੱਖ ਵੱਖ ਝਾਕੀਆਂ ਵੀ ਪੇਸ਼ ਕੀਤੀਆਂ। ਇਸ ਮੌਕੇ ਸਾਰੇ ਮੰਦਰਾਂ ਵਿੱਚ ਅਤੁੱਟ ਲੰਗਰ ਭੰਡਾਰੇ ਵੀ ਵਰਤਾਏ ਗਏ।

Leave a Reply

Your email address will not be published. Required fields are marked *